

ਪਈਆਂ ਹਨ ਅਤੇ ਭਾਈ ਭਿਖਾਰੀ ਜੀ ਇਕ ਪੁਰਾਣੀ ਜਿਹੀ ਦਰੀ ਸੀਂਵਦੇ ਪਏ ਹਨ। ਗੁਰਮੁਖ ਸਿੱਖ ਪੈਰੀਂ ਪਾਉਣਾ ਕਹਿ ਕੇ ਬੈਠ ਗਿਆ ਤੇ ਕਿਹਾ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇਰੇ ਪਾਸ ਭੇਜਿਆ ਹੈ।
ਏਹ ਬਚਨ ਸੁਣਕੇ ਭਾਈ ਭਿਖਾਰੀ ਨੇ ਉੱਠ ਕੇ ਬੜਾ ਸਨਮਾਨ ਕੀਤਾ। ਮੱਥਾ ਟੇਕ ਕੇ ਆਪਣੇ ਪਾਸ ਬਿਠਾ ਲਿਆ। ਜਿਸ ਕੰਮ ਕਰਨ ਵਿਚ ਭਾਈ ਭਿਖਾਰੀ ਲੱਗਾ ਹੋਇਆ ਸੀ ਤਿਸ ਨੂੰ ਦੇਖ ਦੇਖ ਕੇ ਗੁਰਮੁਖ ਬੜਾ ਅਸਚਰਜ ਹੋਣ ਲੱਗ ਪਿਆ। ਉਸ ਵੇਲੇ ਭਾਈ ਭਿਖਾਰੀ ਜੀ ਉਸ ਗੁਰਮੁਖ ਦੀ ਬਾਂਹ ਫੜ ਕੇ ਸਾਰੀ ਵਿਆਹ ਦੀ ਸਮੱਗ੍ਰੀ ਦਿਖਾਣ ਲੱਗ ਪਿਆ ਕਿ ਇਹ ਪੁੱਤਰ ਦੇ ਕਪੜੇ ਸਿਵਾਏ ਹਨ। ਇਹ ਸੁਨਿਆਰਾ ਗਹਿਣੇ ਘੜ ਰਿਹਾ ਹੈ। ਇਥੇ ਬਹੁਤ ਮਠਿਆਈਆਂ ਪਈਆਂ ਹਨ। ਅੱਗੇ ਜਾ ਕੇ ਕੀ ਦੇਖਿਆ ਕਿ ਇਕ ਪਾਸੇ ਮ੍ਰਿਤਕ ਦੇ ਵਾਸਤੇ ਫੱਟਾ ਤੇ ਖੱਫਣ ਤਿਆਰ ਹੋਇਆ ਪਿਆ ਹੈ।
ਗੁਰਮੁਖ ਇਹ ਵੇਖ ਕੇ ਬੜਾ ਹੈਰਾਨ ਹੋ ਕੇ ਪੁਛਣ ਲੱਗਾ ਕਿ ਇਹ ਮ੍ਰਿਤਕ ਦਾ ਸਾਮਾਨ ਕਿਸ ਵਾਸਤੇ ਇਥੇ ਰੱਖਿਆ ਹੋਇਆ ਹੈ ?
ਭਾਈ ਭਿਖਾਰੀ ਨੇ ਕਿਹਾ ਫਿਰ ਤੈਨੂੰ ਦੱਸਾਂਗਾ, ਜਿਸ ਵੇਲੇ ਇਹ ਸਾਮਾਨ ਕੰਮ ਆਵੇਗਾ। ਇਸ ਪ੍ਰਕਾਰ ਸਾਰੀ ਸਮੱਗਰੀ ਦਿਖਾ ਕੇ ਪਹਿਲੇ ਅਸਥਾਨ ਤੇ ਆ ਗਏ, ਜਿਥੇ ਭਾਈ ਭਿਖਾਰੀ ਪਾਟੀ ਹੋਈ ਦਰੀ ਸਿਉਂ ਰਿਹਾ ਸੀ।
ਗੁਰਮੁਖ ਦਿਲ ਵਿਚ ਬੜਾ ਅਸਚਰਜ ਹੁੰਦਾ ਹੈ ਤੇ ਮਨ ਵਿਚ ਵਿਚਾਰਦਾ ਹੈ ਕਿ ਸਤਿਗੁਰਾਂ ਨੇ ਭਾਈ ਭਿਖਾਰੀ ਦੀ ਬੜੀ ਉਪਮਾ ਕੀਤੀ ਹੈ ਪਰ ਇਹ ਤਾਂ ਘਰ ਦੇ ਜੰਜਾਲਾਂ ਵਿਚ ਹੀ ਖਚਤ ਹੋਇਆ ਹੋਇਆ ਹੈ। ਇਹ ਪ੍ਰਭੂ ਦੀ ਭਗਤੀ ਕਿਸ ਵੇਲੇ ਕਰਦਾ ਹੋਵੇਗਾ ਤੇ ਭਾਣਾ ਕਿਸ ਤਰ੍ਹਾਂ ਮੰਨਦਾ ਹੋਵੇਗਾ।
ਜਦ ਰਾਤ ਹੋਈ ਤਾਂ ਭਾਈ ਭਿਖਾਰੀ ਨੇ ਗੁਰਮੁਖ ਸਿੱਖ ਨੂੰ ਬੜੇ ਪ੍ਰੇਮ ਨਾਲ ਭੋਜਨ ਛਕਾ ਕੇ ਸੁੰਦਰ ਪਲੰਘ ਉੱਤੇ ਸਵਾਇਆ।
ਦੂਸਰੇ ਦਿਨ ਸਾਰਾ ਕਬੀਲਾ ਆ ਕੇ ਢੁਕਿਆ ਤੇ ਪੁਤ੍ਰ ਨੂੰ ਘੋੜੀ ਤੇ ਚੜ੍ਹਾ ਕੇ ਜਨੇਤ ਸਹਿਤ ਗਿਆ। ਅਗੋਂ ਕੁੜਮਾਂ ਨੇ ਬੜਾ ਸਵਾਗਤ ਕੀਤਾ। ਪੁਤ੍ਰ ਨੂੰ ਨੂੰਹ ਦੇ ਸਹਿਤ ਘਰ ਲਿਆਂਦਾ, ਬਹੁਤ ਸਾਰੇ ਵਾਜੇ ਵਜੇ ਤੇ ਮੰਗਲਾਚਾਰ ਹੋਏ। ਜਦ ਘਰ ਆ ਕੇ ਦੋ ਕੁ ਦਿਨ ਬੀਤੇ ਤਿਸ ਵੇਲੇ ਭਾਈ ਭਿਖਾਰੀ ਦੇ ਪੁਤ੍ਰ ਦੇ ਪੇਟ ਵਿਚ ਸੂਲ ਉਠਿਆ ਤੇ ਮ੍ਰਿਤੂ ਹੋ ਗਿਆ। ਉਸੀ ਵੇਲੇ ਜੋ ਇਸਤ੍ਰੀਆਂ ਖ਼ੁਸ਼ੀ ਦੇ ਗੀਤ ਗਾ ਰਹੀਆਂ ਸਨ, ਉਹ ਰੋਣ ਲੱਗ ਪਈਆਂ।
ਪਰ ਭਾਈ ਭਿਖਾਰੀ ਦੇ ਮਨ ਵਿਚ ਪੁਤ੍ਰ ਦੇ ਮਰਨ ਦਾ ਰਤੀ ਮਾਤ੍ਰ ਵੀ ਸ਼ੋਕ ਨਾ ਹੋਇਆ। ਬੜੀ ਪ੍ਰਸੰਨਤਾ ਨਾਲ ਉਸੀ ਸੀੜੀ 'ਪਰ ਪੁੱਤਰ ਨੂੰ ਪਾ ਕੇ ਉੱਤੇ ਖੱਫਣ ਪਾ ਕੇ ਕੀਰਤਨ ਕਰਦਾ ਹੋਇਆ ਆਪਣੇ ਪੁਤ੍ਰ ਨੂੰ ਸਾੜ ਕੇ ਯਥਾ ਯੋਗ ਪ੍ਰਸ਼ਾਦਿ ਕਰਕੇ ਤੇ ਵਰਤਾ ਕੇ ਘਰ ਵਾਪਸ ਆ