Back ArrowLogo
Info
Profile

ਗਿਆ। ਜੋ ਦਰੀ ਪੁਰਾਣੀ ਸੀਤੀ ਸੀ ਉਹ ਵਿਛਾ ਕੇ ਬੈਠ ਗਿਆ ਅਤੇ ਸਾਰੇ ਹੋਰ ਲੋਕ ਵੀ ਪਰਚਾਵਣੀ ਵਾਸਤੇ ਆਏ।

ਭਾਈ ਗੁਰਮੁਖ ਇਸ ਕੌਤਕ ਨੂੰ ਦੇਖ ਕੇ ਬੜਾ ਅਸਚਰਜ ਹੋਇਆ ਤੇ ਰਾਤ ਨੂੰ ਭਾਈ ਭਿਖਾਰੀ ਨੂੰ ਇਕਾਂਤ ਵਿਚ ਦੇਖ ਕੇ ਕਿਹਾ ਕਿ ਜੇ ਤੁਸੀਂ ਜਾਣਦੇ ਸੀ ਕਿ ਮੇਰੇ ਪੁਤ੍ਰ ਨੇ ਮਰ ਜਾਣਾ ਹੈ ਤਾਂ ਨੂੰਹ ਨੂੰ ਵਿਆਹ ਕੇ ਘਰ ਵਿਚ ਕਿਉਂ ਲਿਆਂਦਾ ਹੈ ਅਤੇ ਇਤਨਾ ਧਨ ਕਿਉਂ ਖ਼ਰਚਿਆ ਹੈ ? ਪਰੰਤੂ ਜੇਕਰ ਪੁਤ੍ਰ ਦੀ ਆਯੂ ਵਧਾਉਣ ਦੀ ਤੇਰੇ ਵਿਚ ਸ਼ਕਤੀ ਨਹੀਂ ਸੀ ਤਾਂ ਸਤਿਗੁਰਾਂ ਪਾਸ ਬੇਨਤੀ ਕਰਕੇ ਉਮਰ ਮੰਗ ਲੈਣੀ ਸੀ। ਉਹ ਤੇਰੇ ਪੁਤ੍ਰ ਦੀ ਆਯੂ ਵਧਾ ਦੇਂਦੇ, ਜਿਸ ਤੇ ਤੇਰੇ ਘਰ ਇਤਨਾ ਇਸਤ੍ਰੀਆਂ ਦੇ ਰੋਣ ਦਾ ਕਸ਼ਟ ਨਾ ਹੁੰਦਾ।

ਇਕ ਇਹ ਸੰਸਾ ਮੇਰੇ ਮਨ ਵਿਚ ਬੜਾ ਹੈ ਜੋ ਤੈਨੇ ਸ਼ਕਤੀਆਂ ਦੇ ਹੁੰਦਿਆਂ ਹੋਇਆਂ ਬੜਾ ਭਿਆਨਕ ਕਸ਼ਟ ਸਹਾਰਿਆ ਹੈ।

ਇਸ ਤਰ੍ਹਾਂ ਦੇ ਬਚਨ ਗੁਰਮੁਖ ਸਿੱਖ ਦੇ ਸੁਣਕੇ ਭਾਈ ਭਿਖਾਰੀ ਜੀ ਨੇ ਕਿਹਾ ਕਿ ਹੇ ਭਾਈ ! ਜੋ ਪ੍ਰਭੂ ਦੇ ਕੀਤੇ ਹੋਏ ਤੇ ਕਿੰਤੂ ਕਰਦੇ ਹਨ ਉਹ ਮਨਮੁਖ ਹਨ ਅਤੇ ਜੋ ਮਨੁੱਖ ਭਾਵੀ ਦੇ ਮੇਟਣ ਦਾ ਯਤਨ ਕਰਦੇ ਹਨ, ਤਿਨ੍ਹਾਂ ਮਨਮੁਖਾਂ ਦਾ ਪ੍ਰਭੂ ਦੇ ਨਾਲ ਕਦੇ ਭੀ ਮਿਲਾਪ ਨਹੀਂ ਹੁੰਦਾ।

ਜਿਸ ਤਰ੍ਹਾਂ ਪਰਮਾਤਮਾ ਆਪਣੀ ਇੱਛਾ ਅਨੁਸਾਰ ਦੁੱਖ ਦੇਵੇ ਚਾਹੇ ਸੁਖ ਦੇਵੇ ਇਸ ਦੇ ਵਿਚ ਪ੍ਰਸੰਨ ਰਹੇ। ਉਹ ਪਰਮਾਤਮਾ ਕਿਸੇ ਨੂੰ ਵੈਰ ਕਰਕੇ ਦੁੱਖ ਨਹੀਂ ਦੇਂਦਾ ਅਤੇ ਪ੍ਰੀਤੀ ਕਰਕੇ ਸੁਖ ਨਹੀਂ ਦੇਂਦਾ। ਉਹ ਪ੍ਰਭੂ ਜਿਵੇਂ ਪੁਰਸ਼ ਦਾ ਕਰਮ ਦੇਖਦਾ ਹੈ ਤੈਸਾ ਹੀ ਫਲ ਦੇਂਦਾ ਹੈ।

ਜਿਹੜਾ ਕੋਈ ਪੁਰਸ਼ ਆਪਣੀ ਸ਼ਕਤੀ ਨਾਲ ਆਪਣੇ ਸਰੀਰ ਦਾ ਰੋਗ ਦੂਰ ਕਰਦਾ ਹੈ ਉਹ ਪਾਪਾਂ ਦਾ ਭਾਗੀ ਹੈ, ਉਹ ਜ਼ਰੂਰ ਹੀ ਦੁੱਖ ਭੋਗਦਾ ਹੈ। ਜਿਹੜਾ ਕੋਈ ਦੂਸਰੇ ਨੂੰ ਸੁਖੀ ਦੇਖ ਕੇ ਆਪਣੀ ਸ਼ਕਤੀ ਨਾਲ ਜਾਂ ਸਰਾਪ ਨਾਲ ਦੁੱਖ ਦੇਂਦਾ ਹੈ। ਉਹ ਮਨੁੱਖ ਭੀ ਪ੍ਰਭੂ ਦੀ ਦਰਗਾਹ ਵਿਚ ਆਦਰ ਨਹੀਂ ਪਾਉਂਦਾ।

ਫੇਰ ਭਾਈ ਭਿਖਾਰੀ ਜੀ ਨੇ ਕਿਹਾ-ਹੇ ਭਾਈ ਗੁਰਮੁਖ! ਝੂਠੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਸਤਿਗੁਰਾਂ ਤੋਂ ਕੀ ਮੰਗਣਾ ਹੈ, ਜੇ ਮੰਗਣਾ ਵੀ ਹੋਵੇ ਤਾਂ ਸੱਚਾ ਨਾਮ ਮੰਗੀਏ ਜੋ ਲੋਕ ਪ੍ਰਲੋਕ ਵਿਚ ਨਾਲ ਨਿਭਣ ਵਾਲਾ ਹੈ।

ਹੇ ਭਾਈ! ਇਸ ਪ੍ਰਕਾਰ ਦੀ ਵਿਚਾਰ ਜਿਸ ਦੇ ਮਨ ਵਿਖੇ ਹੁੰਦੀ ਹੈ ਤੇ ਪ੍ਰਭੂ ਦੀ ਕੀਤੀ ਹੋਈ ਤੇ ਸਦਾ ਅਨੰਦ ਰਹਿੰਦਾ ਹੈ, ਤਿਨ੍ਹਾਂ ਨੂੰ ਸੰਤ ਮਹਾਤਮਾ 'ਸਨਮੁਖ ਆਖਦੇ ਹਨ ਤੇ ਜਿਹੜੇ ਪ੍ਰਭੂ ਉਪਰ ਕੁਤੱਰਕਾਂ ਕਰਦੇ ਹਨ ਉਹਨਾਂ ਨੂੰ 'ਮਨਮੁਖ' ਆਖਦੇ ਹਨ।

'ਤਾਂ ਤੇ ਭੋ ਗੁਰਮੁਖ! ਸੁਨਿ ਲੀਜੈ॥ ਭਾਣਾ ਮਾਨਨਿ ਮਨ ਥਿਰ ਕੀਜੈ॥

ਸਤਿਨਾਮੁ ਕੋ ਸਿਮਰਨ ਕਰਨੋ॥ ਤਨ ਹੰਤਾ ਕੋ ਰਿਦੈ ਬਿਸਰਨੋ॥

181 / 355
Previous
Next