Back ArrowLogo
Info
Profile

ਮੁਕਤੀ ਕੇ ਸਾਧਨ ਇਹ ਤੀਨ॥ ਕਹੈਂ ਗੁਰੂ ਅਰ ਸੰਤ ਪ੍ਰਬੀਨ॥‘

(ਗੁਰਪ੍ਰਤਾਪ ਸੂਰਜ, ਰਾਸ ੩ ਅੰਸੂ ੬੯)

ਤਥਾ- ਗੁਰਮੁਖਿ ਹਉਮੈ ਪਰਹਰੈ ਮਨਿ ਭਾਵੈ ਖਸਮੈ ਦਾ ਭਾਣਾ॥

ਪੈਰੀ ਪੈ ਪਾ ਖਾਕ ਹੋਇ ਦਰਗਹ ਪਾਵੈ ਮਾਣੁ ਨਿਮਾਣਾ॥

ਵਰਤਮਾਨ ਵਿਚਿ ਵਰਤਦਾ ਹੋਵਣਹਾਰ ਸੋਈ ਪਰਵਾਣਾ॥

ਕਾਰਣੁ ਕਰਤਾ ਜੋ ਕਰੈ ਸਿਰਿ ਧਰਿ ਮੰਨਿ ਕਰੈ ਸੁਕਰਾਣਾ॥

ਰਾਜੀ ਹੋਇ ਰਜਾਇ ਵਿਚਿ ਦੁਨੀਆਂ ਅੰਦਰਿ ਜਿਉ ਮਿਹਮਾਣਾ॥

ਵਿਸਮਾਦੀ ਵਿਸਮਾਦ ਵਿਚਿ ਕੁਦਰਤਿ ਕਾਦਰ ਨੋ ਕੁਰਬਾਣਾ॥

ਲੇਪ ਅਲੇਪ ਸਦਾ ਨਿਰਬਾਣਾ॥੨੧॥

(ਭਾਈ ਗੁਰਦਾਸ ਜੀ. ਵਾਰ ੧੮)

ਤਥਾ- ਹੁਕਮੀ ਬੰਦਾ ਹੋਇ ਕੈ ਸਾਹਿਬੁ ਦੇ ਹੁਕਮੈ ਵਿਚਿ ਰਹਣਾ॥

ਹੁਕਮੈ ਅੰਦਰਿ ਸਭ ਕੋ ਸਭਨਾ ਆਵਟਣ ਹੈ ਸਹਣਾ॥

ਦਿਲੁ ਦਰੀਆਉ ਸਮਾਉ ਕਰਿ ਗਰਬੁ ਗਵਾਇ ਗਰੀਬੀ ਵਹਣਾ॥

ਵੀਹ ਇਕੀਹ ਉਲੰਘਿ ਕੈ ਸਾਧਸੰਗਤਿ ਸਿੰਘਾਸਣਿ ਬਹਣਾ॥

ਸਬਦੁ ਸੁਰਤਿ ਲਿਵਲੀਣੁ ਹੋਇ ਅਨਭਉ ਅਘੜ ਘੜਾਏ ਗਹਣਾ॥

ਸਿਦਕ ਸਬੂਰੀ ਸਾਬਤਾ ਸਾਕਰੁ ਸੁਕਰਿ ਨ ਦੇਣਾ ਲਹਣਾ॥

ਨੀਰਿ ਨ ਡੁਬਣੁ ਅਗਿ ਨ ਦਹਣਾ॥ ੨੨॥

(ਭਾਈ ਗੁਰਦਾਸ ਜੀ, ਵਾਰ ੧੮)

ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥

ਪਰਮਾਤਮਾ ਪਾਸੋਂ ਚੰਗੇ ਚੰਗੇ ਪਦਾਰਥ ਮਾਨ ਪ੍ਰਤਿਸ਼ਟਾ ਵਡਿਆਈ ਸੁਖ ਆਦਿਕ ਮਿਲਣ ਕਰਕੇ ਤਾਂ ਉਸ ਨੂੰ ਚੰਗਾ ਕਰਕੇ ਮੰਨਦਾ ਹੈ ਅਤੇ ਕਰਮਾਂ ਅਨੁਸਾਰ ਜੇਕਰ ਮੰਦਾ ਹੋਇ=ਦੁੱਖ ਫਲ ਪ੍ਰਾਪਤ ਹੋਵੇ ਤਾਂ ਉਸ ਨੂੰ ਮੰਦੈ=ਬੁਰਾ ਕਰਕੇ ਆਖਣ ਲੱਗ ਜਾਂਦਾ ਹੈ।

ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ॥੧॥

ਜੇਹੜਾ ਇਸ ਤਰਾਂ ਦੇ ਲੇਖੇ ਵਿਚ ਵਰਤਦਾ ਹੈ ਭਾਵ ਦੁੱਖ ਵੇਲੇ ਉਸ ਦੀ ਨਿੰਦਿਆ ਕਰਦਾ ਹੈ, ਉਹ ਆਦਮੀ ਆਸ਼ਕ ਨਹੀਂ ਕਿਹਾ ਜਾਂਦਾ॥ ੧॥

ਮਹਲਾ ੨ ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥

ਮਾਲਕ ਤੋਂ ਕੁਝ ਵਸਤੂ ਮਿਲਣ ਵੇਲੇ ਜੋ ਨੌਕਰ ਆਪਣੇ ਸੁਆਮੀ ਨੂੰ ਨਮਸ਼ਕਾਰ ਕਰਦਾ ਹੈ ਅਤੇ ਮਾਲਕ ਵਲੋਂ ਕੋਈ ਹੁਕਮ ਹੋਣ ਉੱਤੇ ਅਗੋਂ ਜਵਾਬ ਦੇਂਦਾ ਹੈ, ਇਨ੍ਹਾਂ ਦੋਵੇਂ

182 / 355
Previous
Next