Back ArrowLogo
Info
Profile

ਗੱਲਾਂ ਦੇ ਕਰਨ ਵਾਲਾ ਆਦਮੀ ਮੁਢ ਤੋਂ ਹੀ ਘੁਥਾ+ਜਾਇ=ਭੁਲ ਜਾਂਦਾ ਹੈ।

ਯਥਾ- ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ॥

ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ॥

(ਰਾਮਕਲੀ ਮ: ੧, ਪੰਨਾ ੯੩੬)

ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥

ਸਤਿਗੁਰ ਦੇਵ ਜੀ ਆਖਦੇ ਹਨ, ਉਸ ਦੀਆਂ ਇਹ ਦੋਨੋਂ ਗੱਲਾਂ ਝੂਠੀਆਂ ਹਨ, ਕੋਈ ਗੱਲ ਉਸ ਦੀ ਥਾਂ 'ਪਰ ਨਹੀਂ ਪੈਂਦੀ ਭਾਵ ਕੋਈ ਗੱਲ ਸਿਰੇ ਨਹੀਂ ਚੜ੍ਹਦੀ॥ ੨॥

ਜੀਵ ਨੂੰ ਇਕ ਹੀ ਗੱਲ ਕਰਨੀ ਚਾਹੀਦੀ ਹੈ। ਜੇ ਨਮਸ਼ਕਾਰ ਕਰਨ ਦਾ ਸ਼ੌਂਕ ਹੋਵੇ ਤਾਂ ਭਭੀਖਨ ਵਾਂਗ ਮੱਥਾ ਹੀ ਟੇਕਣਾ ਕਰੇ। ਜੇ ਜਵਾਬ ਦੇਣਾ ਹੋਵੇ ਤਾਂ ਰਾਵਣ ਜਿਹਾ ਬਣ ਜਾਵੇ। ਰਾਵਣ ਨੂੰ ਬਥੇਰਿਆਂ ਨੇ ਸਮਝਾਇਆ ਸੀ ਕਿ ਸ੍ਰੀ ਰਾਮ ਚੰਦ੍ਰ ਜੀ ਪਰਮੇਸ਼ਰ ਅਵਤਾਰ ਹਨ ਤੂੰ ਉਹਨਾਂ ਦਾ ਮੁਕਾਬਲਾ ਨਾ ਕਰ, ਹੱਥ ਜੋੜ ਕੇ ਸੀਤਾ ਵਾਪਸ ਕਰ ਦੇਹ ਪਰ ਰਾਵਣ ਨੇ ਇਕ ਨਾ ਮੰਨੀ, ਅਖ਼ੀਰ ਤੱਕ ਜਵਾਬ ਹੀ ਦੇਂਦਾ ਰਿਹਾ॥ ੨॥

ਦੂਸਰਾ ਅਰਥ-

'ਸਲਾਮੁ ਜਬਾਬੁ ਦੋਵੈ ਕਰੇ’

ਸਲਾਮੁ=ਨਮਸ਼ਕਾਰ। ਜਬਾਬੁ=ਉੱਤਰ

ਗੁਰਾਂ ਨੂੰ ਨਮਸ਼ਕਾਰ ਕਰਕੇ ਜਗਿਆਸੂ ਨੇ ਦੋਵੈ=ਦੋ ਪ੍ਰਸ਼ਨ ਕੀਤੇ ਕਿ ਦੁੱਖ ਰੂਪ ਸੰਸਾਰ ਅਨਰਥ ਦੀ ਨਵਿਰਤੀ ਅਤੇ ਪਰਮਾਨੰਦ ਦੀ ਪ੍ਰਾਪਤੀ ਕਿਸ ਤਰਾਂ ਹੁੰਦੀ ਹੈ?

ਗੁਰੂ ਜੀ ਨੇ ਅੱਗੋਂ ਜਬਾਬੁ=ਉੱਤਰ ਦਿੱਤਾ-ਹੇ ਜਗਿਆਸੂ !

'ਮੁੰਢਹੁ ਘੁਥਾ ਜਾਇ॥'

ਤੂੰ ਤਾਂ ਆਦਿ ਤੋਂ ਹੀ ਘੁਥਾ=ਭੁਲਿਆ ਜਾ ਰਿਹਾ ਹੈਂ।

'ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥੨॥‘

ਗੁਰੂ ਜੀ ਆਖਦੇ ਹਨ-ਇਹ ਦੋਵੇਂ ਗੱਲਾਂ ਝੂਠੀਆਂ ਹਨ। ਤੇਰੇ ਥਾਇ=ਸਰੂਪ ਵਿਚ ਇਹ ਗੱਲ ਕੋਈ ਨਹੀਂ ਪੈਂਦੀ, ਕਿਉਂਕਿ ਨਵਿਰਤੀ ਦੀ ਨਵਿਰਤੀ ਕੀ ਕਰਨੀ ਹੈ ਅਤੇ ਪ੍ਰਾਪਤੀ ਦੀ ਪ੍ਰਾਪਤੀ ਕੀ ਕਰਨੀ ਹੈ। ਉਹ ਤਾਂ ਤੇਰੇ ਅੰਦਰ ਅੱਗੇ ਹੀ ਪ੍ਰਾਪਤ ਹੈ ਪਰ ਇਹ ਉਪਦੇਸ਼ ਉੱਤਮ ਜਗਿਆਸੂ ਨੂੰ ਦਿੱਤਾ ਜਾਂਦਾ ਹੈ॥ ੨॥

183 / 355
Previous
Next