Back ArrowLogo
Info
Profile

ਪਉੜੀ॥

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾਲੀਐ॥

ਜਿਸ ਪਰਮਾਤਮਾ ਦੀ ਸੇਵਾ ਕਰਨ ਨਾਲ ਸੁਖ ਪ੍ਰਾਪਤ ਹੁੰਦਾ ਹੈ ਉਸ ਮਾਲਕ ਨੂੰ ਹਮੇਸ਼ਾ ਸਮਾਲੀਐ=ਸਿਮਰੀਏ ਭਾਵ ਯਾਦ ਕਰੀਏ।

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥

ਜਿਸ ਕਰਕੇ ਆਪਣੇ ਕੀਤੇ ਕਰਮਾਂ ਦਾ ਫਲ ਆਪ ਹੀ ਪਾਵਣਾ ਹੈ ਤਾਂ ਕਿਸ ਵਾਸਤੇ ਬੁਰੀ ਘਾਲ-ਕਮਾਈ, ਘਾਲੀਐ=ਕਰਨੀ ਹੈ ਭਾਵ ਨਾ ਕਰੀਏ।

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥

ਮੰਦਾ=ਬੁਰਾ। ਮੂਲਿ=ਕਦਾਚਿਤ। ਕੀਚਈ=ਕਰੀਏ। ਲੰਮੀ ਨਦਰਿ=ਦੀਰਘ ਦ੍ਰਿਸ਼ਟੀ। ਨਿਹਾਲੀਐ= ਵੇਖਣਾ।

ਅਰਥ- ਕਿਸੇ ਦਾ ਬੁਰਾ ਕਦਾਚਿਤ ਨਾ ਕਰੀਏ, ਇਸ ਦੇ ਫਲ ਨੂੰ ਦੀਰਘ ਦ੍ਰਿਸ਼ਟੀ ਭਾਵ ਦੂਰ-ਅੰਦੇਸ਼ੀ ਨਾਲ ਵੇਖਣਾ ਕਰੀਏ ਕਿ ਕਿਸੇ ਦਾ ਬੁਰਾ ਕਰਨ ਨਾਲ ਅਖੀਰ ਤੇ ਸਾਨੂੰ ਇਸ ਦਾ ਫਲ ਕੀ ਮਿਲੇਗਾ ?

ਯਥਾ- ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ॥

ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ॥

(ਗਉੜੀ ਕੀ ਵਾਰ, ਪੰਨਾ ੩੦੮)

ਤਥਾ- ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥੩॥

(ਆਸਾ ਮ: ੫, ਪੰਨਾ ੩੮੬)

ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥

ਜਿਸ ਤਰ੍ਹਾਂ ਸਾਹਿਬ=ਪਰਮਾਤਮਾ ਨਾਲ ਹਾਰ ਨਾ ਹੋਵੇ। ਤੇਵੇਹਾ ਪਾਸਾ ਢਾਲੀਐ=ਉਸੇ ਤਰ੍ਹਾਂ ਦੀ ਬਾਜੀ ਖੇਡਣਾ ਕਰੀਏ। ਅਰਥਾਤ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਕੇ ਨਾਮ ਜਪਣਾ ਕਰੀਏ। ਅਥਵਾ:-ਆਪਣੇ ਸਰੀਰ ਦਾ ਪਾਸਾ ਸੰਸਾਰ ਵਲੋਂ ਢਾਲੀਐ=ਮੋੜ ਕੇ ਪਰਮਾਤਮਾ ਨਾਲ ਤੇਵੇਹਾ=ਇਸ ਤਰ੍ਹਾਂ ਜੋੜੀਏ ਜੋ ਫੇਰ ਉਸ ਨਾਲੋਂ ਹਾਰੀਐ=ਵਿਛੁੜੀਏ ਨਾ।

ਕਿਛੁ ਲਾਹੇ ਉਪਰਿ ਘਾਲੀਐ ॥੨੧॥

ਪਰਮਾਤਮਾ ਦੇ ਨਾਮ ਲਾਭ ਵਾਸਤੇ ਜ਼ਰੂਰ ਕੁਛ ਘਾਲੀਐ= ਕਮਾਈ ਕਰੀਏ॥੨੧॥

184 / 355
Previous
Next