

ਸਲੋਕੁ ਮਹਲਾ ੨ ॥
ਪਿਛਲੇ ਪ੍ਰਸੰਗ ਦੀ ਪ੍ਰੋੜਤਾ ਕਰਦੇ ਹੋਏ ਗੁਰੂ ਜੀ ਕਥਨ ਕਰਦੇ ਹਨ-
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥
ਜਿਸ ਤਰ੍ਹਾਂ ਨੌਕਰ ਆਪਣੇ ਮਾਲਕ ਦੀ ਚਾਕਰੀ=ਨੌਕਰੀ ਵਿਚ ਲੱਗ ਕੇ ਨਾਲ ਹੀ ਗਾਰਬੁ=ਹੰਕਾਰ ਸਹਿਤ ਉਸ ਨਾਲ ਕਈ ਤਰ੍ਹਾਂ ਦੇ ਵਾਦੁ=ਝਗੜੇ ਕਰੇ।
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥
ਅਤੇ ਹਰ ਵੇਲੇ ਬਹੁਤੀਆਂ ਗੱਲਾਂ ਹੀ ਕਰਦਾ ਰਹੇ ਤਾਂ ਉਹ ਨੌਕਰ ਆਪਣੇ ਖਸਮ= ਮਾਲਕ ਦੀ ਸਾਦੁ=ਪ੍ਰਸੰਨਤਾ ਨਹੀਂ ਪਾ ਸਕਦਾ।
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
ਹਾਂ! ਜੇ ਆਪਾ ਭਾ ਹੰਕਾਰ ਨੂੰ ਗੁਆ ਕੇ ਮਾਲਕ ਦੀ ਸੇਵਾ ਕਰੇ ਤਾਂ ਉਹ ਕੁਝ ਮਾਨੁ=ਆਦਰ ਪਾਉਂਦਾ ਹੈ। ਏਸੇ ਤਰ੍ਹਾਂ-
ਦੂਸਰਾ ਅੰਤ੍ਰੀਵ ਅਰਥ
‘ਚਾਕਰੁ ਲਗੈ ਚਾਕਰੀ’
ਜੋ ਪਰਮਾਤਮਾ ਦਾ ਭਗਤ ਪਰਮੇਸ਼ਰ ਦੀ ਭਗਤੀ ਵਿਚ ਲੱਗ ਕੇ ਨਾਲ ਹੀ ਹੰਕਾਰ ਸਹਿਤ ਹੋ ਕੇ ਵਾਦੁ=ਝਗੜਾ ਕਰੇ ਕਿ ਮੇਰੇ ਵਰਗਾ ਹੋਰ ਕੋਈ ਭਗਤ ਨਹੀਂ।
‘ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥'
ਅਜੇਹੀਆਂ ਬਹੁਤੀਆਂ ਗੱਲਾਂ ਕਰਨ ਵਾਲਾ ਭਗਤ ਖਸਮ=ਪਰਮਾਤਮਾ ਦੇ ਸਾਦੁ=ਅਨੰਦ ਨੂੰ ਨਹੀਂ ਪਾ ਸਕਦਾ।
ਪ੍ਰਸ਼ਨ- ਪਰਮੇਸ਼ਰ ਦੇ ਅਨੰਦ ਨੂੰ ਫੇਰ ਕਿਵੇਂ ਪਾਵੇ ? ਉੱਤਰ-
'ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥'
ਮਨ ਦਾ ਆਪਾ ਭਾ ਹੰਕਾਰ ਗਵਾ ਕੇ ਪਰਮੇਸ਼ਰ ਦੀ ਸੇਵਾ ਕਰੇ ਤਾਂ ਕੁਝ ਮਾਨੁ=ਵਡਿਆਈ ਪਾਉਂਦਾ ਹੈ।
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥
ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੀ ਸੇਵਾ ਨੂੰ ਕੋਈ ਲੱਗਾ ਹੈ ਜੇਕਰ ਉਸ ਦੀ ਸੇਵਾ