Back ArrowLogo
Info
Profile

ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ ੨੧੬॥

(ਸਲੋਕ ਕਬੀਰ ਜੀ, ਪੰਨਾ ੧੩੭੬)

ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ॥

ਇਹ ਮਨ ਜਿਹੋ ਜਿਹੀ ਗੱਲ ਜਾਣਦਾ ਹੈ ਤਿਹੋ ਜਿਹੀ ਵਰਤਦਾ ਹੈ। ਜੇ ਇਸ ਵਿਚ ਝੂਠ ਹੈ ਤਾਂ ਕੋਈ ਨਿਰਣਾ ਕਰਕੇ ਦੇਖ ਲਵੇ।

ਪਹਿਲੇ ਅੰਤਹਕਰਣ ਸਾਫ਼ ਹੋਵੇ ਤਾਂ ਗੁਰਾਂ ਦਾ ਉਪਦੇਸ਼ ਸਮਾਂਵਦਾ ਹੈ। ਇਸ 'ਪਰ ਦ੍ਰਿਸ਼ਟਾਂਤ ਦੇਂਦੇ ਹਨ-

ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ॥

ਘਟ ਵਸਤੂ ਅੰਦਰ ਕਣਕ, ਚਾਵਲ ਆਦਿਕ ਵਸਤੂ ਤਾਂ ਸਮਾਂਵਦੀ ਹੈ, ਜੇਕਰ ਦੂਸਰੀ ਵਸਤੂ ਜੋ ਪਹਿਲੇ ਪਾਈ ਹੋਈ ਹੈ, ਉਹ ਪਾਸਿ=ਲਾਂਭੇ ਹੋਵੇ। ਇਸੀ ਪ੍ਰਕਾਰ ਅੰਤਹਕਰਣ ਰੂਪੀ ਘਟ ਵਸਤੂ ਵਿਚ ਨਾਮ ਰੂਪੀ ਵਸਤੂ ਤਾਂ ਸਮਾਂਵਦੀ ਹੈ ਜੇ ਦੂਜੀ=ਦ੍ਵੈਤ ਰੂਪੀ ਵਸਤੂ ਪਾਸਿ=ਲਾਂਭੇ ਹੋਵੇ। ਕਿਉਂਕਿ-

ਏਕ ਗ੍ਰਿਹ ਮਹਿ ਦੁਇ ਨ ਖਟਾਂਈ॥੭॥

(ਪਰਭਾਤੀ ਮ: ੫, ਪੰਨਾ ੧੩੪੭)

ਯਥਾ- ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥

ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥

ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥ ੨॥

(ਸਿਰੀਰਾਗੁ ਮਹਲਾ ੧, ਪੰਨਾ ੧੫)

ਅਥਵਾ:-ਅੰਤਹਕਰਣ ਰੂਪੀ ਘੜੇ ਵਿਚ ਸ਼ੁਭ ਗੁਣਾਂ ਰੂਪੀ ਵਸਤੂ ਤਾਂ ਸਮਾਂਵਦੀ ਹੈ ਜੇਕਰ ਦੂਜੀ ਕਾਮ ਆਦਿਕਾਂ ਰੂਪੀ ਵਸਤੂ ਪਾਸਿ=ਲਾਂਭੇ ਹੋਵੇ।

ਸਾਖੀ-ਸ਼ੇਖ ਚਿਲੀ ਦੀ

ਸ਼ੇਖ ਚਿਲੀ ਜੀ ਬਾਹਰ ਉਜਾੜ ਵਿਚ ਰਹਿੰਦੇ ਸਨ। ਇਕ ਦਿਨ ਬੜੀ ਵਰਖਾ ਹੋਈ, ਪਰੰਤੂ ਸ਼ੇਖ ਚਿਲੀ ਜੀ ਬਾਹਰ ਠੰਢ ਵਿਚ ਹੀ ਬੈਠੇ ਰਹੇ। ਕੁਛ ਚਿਰ ਬਾਅਦ ਇਕ ਪੁਰਸ਼ ਉਥੋਂ ਦੀ ਲੰਘਿਆ ਤੇ ਉਸ ਨੇ ਕਿਹਾ-ਸੰਤ ਜੀ! ਮੈਂ ਆਪ ਜੀ ਨੂੰ ਇਕ ਮੰਦਰ ਬਣਾ ਦਿੰਦਾ ਹਾਂ, ਆਪ ਉਸ ਵਿਚ ਗਰਮੀਆਂ ਅਰ ਸਰਦੀਆਂ ਦੇ ਦਿਨ ਬਤੀਤ ਕੀਤਾ ਕਰੋ।

ਇੰਨੀ ਗੱਲ ਆਖ ਕੇ ਉਸ ਪ੍ਰੇਮੀ ਨੇ ਉਸਾਰੀ ਆਰੰਭ ਦਿੱਤੀ। ਜਦ ਮੰਦਰ ਤਿਆਰ ਹੋ ਗਿਆ ਤਾਂ ਉਸ ਪ੍ਰੇਮੀ ਨੇ ਬੇਨਤੀ ਕਰਕੇ ਸ਼ੇਖ ਚਿਲੀ ਦੀ ਰਿਹਾਇਸ਼ ਉਸ ਮੰਦਰ ਵਿਚ ਕਰਾ

188 / 355
Previous
Next