Back ArrowLogo
Info
Profile

ਦਿੱਤੀ। ਜਿਸ ਵੇਲੇ ਸ਼ੇਖ ਚਿਲੀ ਜੀ ਉਸ ਮੰਦਰ ਵਿਚ ਰਹਿਣ ਲੱਗ ਪਏ ਤਾਂ ਸ਼ੇਖ ਦਿਲੀ ਜੀ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਜਦ ਵੀ ਬਾਹਰ ਜਾਵਣ ਤਾਂ ਇਕ ਥੰਮੀ ਰੋਜ਼ ਲਿਆ ਕੇ ਉਸ ਮੰਦਰ ਵਿਚ ਰੱਖ ਦੇਣ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮੰਦਰ ਭਰ ਗਿਆ।

ਇਕ ਦਿਨ ਫੇਰ ਬੜੀ ਭਾਰੀ ਵਰਖਾ ਹੋਈ ਤਾਂ ਸ਼ੇਖ ਚਿਲੀ ਜੀ ਨੂੰ ਬਾਹਰ ਠੰਢ ਵਿਚ ਬੈਠਿਆਂ ਵੇਖ ਕੇ ਕਿਸੀ ਨੇ ਕਿਹਾ-ਇਹ ਜੋ ਮੰਦਰ ਬਣਿਆ ਹੋਇਆ ਹੈ ਇਸ ਅੰਦਰ ਪ੍ਰਵੇਸ਼ ਕਿਉਂ ਨਹੀਂ ਕਰਦੇ ?

ਸ਼ੇਖ ਚਿਲੀ ਨੇ ਕਿਹਾ-ਹੇ ਭਾਈ! ਜੇ ਮੰਦਰ ਅੰਦਰ ਖਲੋਣ ਨੂੰ ਜਗ੍ਹਾ ਹੁੰਦੀ ਤਾਂ ਇਕ ਥੰਮੀ ਹੋਰ ਨਾ ਦੇ ਦੇਂਦਾ ? ਏਸੇ ਤਰ੍ਹਾਂ ਅੰਤਹਕਰਣ ਰੂਪੀ ਮੰਦਰ ਦੁਨੀਆਂ ਦੇ ਸਭ ਰਸਾਂ ਨਾਲ ਪੂਰਤ ਹੈ ਤੇ ਨਾਮ ਕਿਸ ਤਰ੍ਹਾਂ ਠਹਿਰੇ? ਉਹਨਾਂ ਰਸਾਂ ਦੀ ਨਵਿਰਤੀ ਕਰੇ ਤਾਂ ਮਨ ਠਹਿਰ ਸਕਦਾ ਹੈ।

'ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ॥‘

ਜੇਕਰ ਦਵੈਤ ਭਾਵ ਪਾਸਿ=ਲਾਂਭੇ ਹੋਵੇ ਤਾਂ ਅਦਵੈ ਅਨੰਦ ਰੂਪੀ ਵਸਤੂ, ਅੰਦਰ ਪ੍ਰਤਿਕ ਬੋਧ ਜੀਵ ਰੂਪੀ ਵਸਤੂ ਸਮਾਂਵਦੀ ਹੈ।

ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ॥

ਸਾਹਿਬ=ਪਰਮਾਤਮਾ ਨਾਲ ਹੁਕਮ ਕਰਨਾ ਨਹੀਂ ਚਲਦਾ, ਉਸ ਅੱਗੇ ਤਾਂ ਅਰਦਾਸਿ=ਬੇਨਤੀ ਕਹਿਣੀ ਬਣਦੀ ਹੈ।

ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥

ਕੂੜਿ=ਝੂਠ ਕਮਾਉਣ ਵਾਲੇ ਪੁਰਸ਼ ਨੂੰ ਕੂੜੋ=ਝੂਠਾ ਹੀ ਫਲ ਪ੍ਰਾਪਤ ਹੁੰਦਾ ਹੈ।

ਪ੍ਰਮਾਣ-ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ॥

ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ॥ ੬॥

(ਗਉੜੀ ਕੀ ਵਾਰ, ਪੰਨਾ ੩੦੨)

ਅਥਵਾ-ਕੂੜਿਆਂ ਪਦਾਰਥਾਂ ਦੇ ਕਮਾਣੈ=ਭੋਗਣ ਕਰਕੇ ਕੂੜੋ ਹੋਵੈ = ਦੁੱਖ ਹੀ ਪ੍ਰਾਪਤ ਹੁੰਦਾ ਹੈ।

ਗੁਰੂ ਜੀ ਕਥਨ ਕਰਦੇ ਹਨ-ਪਰਮੇਸ਼ਰ ਦੀ ਸਿਫ਼ਤ ਕਰਨ ਨਾਲ ਅੰਤਹਕਰਣ ਖਿੜ ਆਉਂਦਾ ਹੈ। ਅਥਵਾ-ਵਿਗਾਸਿ=ਅਨੰਦ ਹੁੰਦਾ ਹੈ॥੩॥

ਅੱਗੇ ਰਾਜਨੀਤੀ ਨੂੰ ਕਥਨ ਕਰਦੇ ਹਨ-

189 / 355
Previous
Next