Back ArrowLogo
Info
Profile

ਮਹਲਾ ੨ ॥ ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ॥

ਇਆਣੇ-ਬਾਲਕ, ਅਥਵਾ ਮਨ। ਦੋਸਤੀ=ਪ੍ਰੀਤੀ। ਵਡਾਰੂ=ਔਰਤ, ਰਾਜਾ, ਭੂਤਾਂ ਦੀ ਅਗਨੀ। ਇਆਣੇ-ਬਾਲਕ ਅਥਵਾ:-ਮਨ ਨਾਲ ਜੇਹੜੀ ਪ੍ਰੀਤੀ ਕਰਨੀ ਹੈ ਜਾਂ ਆਪ ਤੋਂ ਕਿਸੇ ਵਡਾਰੂ=ਵੱਡੇ ਨਾਲ।

ਅਥਵਾ:-ਵਡਾਰੂ=ਔਰਤ ਨਾਲ, ਅਥਵਾ-ਰਾਜੇ ਨਾਲ ਅਤੇ ਭੂਤਾਂ ਦੀ ਅਗਨੀ ਨਾਲ ਜੇਹੜਾ ਪ੍ਰੇਮ ਕਰਨਾ ਹੈ ਇਹ ਇਸ ਤਰਾਂ ਨਿਸਫਲ ਹੈ-

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ॥੪॥

ਜਿਸ ਤਰ੍ਹਾਂ ਪਾਣੀ ਦੇ ਅੰਦਰ ਲਕੀਰ ਪਾਈਏ ਤਾਂ ਉਸ ਦਾ ਕੋਈ ਥਹੁ ਟਿਕਾਣਾ ਨਹੀਂ ਹੁੰਦਾ ਭਾਵ ਤਿਸ ਦੇ ਠਹਿਰਣ ਦੀ ਕੋਈ ਜਗ੍ਹਾ ਨਹੀਂ ਹੁੰਦੀ। ਤੈਸੇ ਔਰਤ, ਰਾਜਾ ਅਤੇ ਭੂਤਾਂ ਦੀ ਅੱਗ ਨਾਲ ਭਾਵੇਂ ਕਿਤਨਾ ਹੀ ਪ੍ਰੇਮ ਕਰੀਏ ਤਾਂ ਭੀ ਇਹ ਕਿਸੇ ਦੇ ਮਿਤ੍ਰ ਨਹੀਂ ਬਣਦੇ॥੪॥

ਮਹਲਾ ੨ ॥ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥

ਜੋ ਇਆਣਾ=ਅਗਿਆਤ ਹੋ ਕੇ ਕੰਮ ਕਰਦਾ ਹੈ, ਉਹ ਰਾਸਿ=ਦਰੁਸਤਾਈ ਵਿਖੇ ਕਦੇ ਨਹੀਂ ਆਣਿ=ਲਿਆ ਸਕਦਾ। ਏਸੇ ਤਰ੍ਹਾਂ ਇਆਣਾ ਜੋ ਮਨ ਹੈ ਇਹ ਜੋ ਭੀ ਕੰਮ ਕਰਦਾ ਹੈ ਉਹ ਰਾਸਿ=ਸਚਾਈ ਵਿਖੇ ਨਹੀਂ ਲਿਆ ਸਕਦਾ।

ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥

ਜੇ ਕੋਈ ਇਕ ਅੱਧੀ ਗੱਲ ਚੰਗੀ ਵੀ ਕਰ ਦੇਵੇ ਤਾਂ ਦੂਸਰੀ ਗੱਲ ਭੀ=ਬਹੁੜੋ ਵੇਰਾਸਿ=ਕੁਸੂਤ ਭਾਵ ਵਿਗਾੜ ਦੇਂਦਾ ਹੈ॥ ੫॥

ਪਉੜੀ ॥ ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥

ਚਾਕਰੁ=ਦਾਸ ਹੋ ਕੇ ਚਾਕਰੀ=ਸੇਵਾ ਟਹਿਲ ਵਿਚ ਲੱਗਣਾ ਤਾਂ ਸਫਲ ਹੈ, ਜੇ ਖਸਮ ਦੀ ਭਾਇ=ਆਗਿਆ ਮੰਨਣ ਵਿਚ ਚੱਲਣਾ ਕਰੇ।

ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ॥

ਤਦ ਉਸ ਨੂੰ ਹੁਰਮਤਿ=ਮਾਨ ਪ੍ਰਤਿਸ਼ਟਾ ਵਡਿਆਈ ਅਗਲੀ=ਬਹੁਤੀ ਪ੍ਰਾਪਤ ਹੁੰਦੀ ਹੈ ਅਤੇ ਉਹ ਪੁਰਸ਼ ਵਜਹੁ=ਦੁਮਾਹਾ ਤਨਖ਼ਾਹ, ਰੁਜ਼ੀਨਾ ਵੀ ਦੂਣਾ ਖਾਂਦਾ ਹੈ।

ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥

190 / 355
Previous
Next