Back ArrowLogo
Info
Profile

ਪਰ ਜੋ ਪੁਰਸ਼ ਪਰਮੇਸ਼ਰ ਨਾਲ ਬਰਾਬਰੀ ਕਰਦਾ ਹੈ ਉਹ ਫਿਰ ਗੈਰਤਿ= ਦੁੱਖਾਂ ਅੰਦਰ ਪੈਂਦਾ ਹੈ।

ਅਥਵਾ:-ਜੋ ਪੁਰਸ਼ ਆਪਣੇ ਰਿਦੇ ਅੰਦਰ ਗੈਰਤ=ਈਰਖਾ ਬਖ਼ੀਲੀ ਪਾ ਕੇ ਖਸਮ ਨਾਲ ਬਰਾਬਰੀ ਕਰਦਾ ਹੈ।

ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ॥

ਉਹ ਆਪਣਾ ਅਗਲਾ=ਬਹੁਤਾ ਵਜਹੁ=ਦੁਮਾਹਾ ਰੁਜ਼ੀਨਾ, ਵਜ਼ੀਫ਼ਾ ਗਵਾ ਲੈਂਦਾ ਹੈ ਅਤੇ ਮੁਖ ਹੀ ਮੁਖ ਉਪਰ ਪਾਣਾ=ਜੁੱਤੀਆਂ ਨੂੰ ਖਾਂਦਾ ਹੈ।

ਯਥਾ- ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ॥

ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ॥

(ਰਾਮਕਲੀ ਮ: ੧, ਪੰਨਾ ੯੩੬)

ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥

ਜਿਸ ਪਰਮੇਸ਼ਰ ਦਾ ਦਿੱਤਾ ਹੋਇਆ ਪਦਾਰਥ ਸਭ ਕੋਈ ਖਾਂਦਾ ਹੈ, ਤਿਸ ਨੂੰ ਸਾਬਾਸਿ=ਧੰਨਤਾ ਯੋਗ ਕਹਿਣਾ ਚਾਹੀਦਾ ਹੈ।

ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥੨੨॥

ਸਤਿਗੁਰੂ ਦੇਵ ਜੀ ਕਥਨ ਕਰਦੇ ਹਨ—ਉਸ ਪਰਮਾਤਮਾ ਉਪਰ ਕਿਸੇ ਦਾ ਹੁਕਮ ਨਹੀਂ ਚਲ ਸਕਦਾ। ਖਸਮ ਨਾਲ ਤਾਂ ਬੇਨਤੀ ਕਰਨੀ ਹੀ ਬਣਦੀ ਹੈ।

ਯਥਾ- ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ॥

ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ

ਮੇਰਾ ਦੁਖੁ ਸੁਖੁ ਤੁਝ ਹੀ ਪਾਸਿ॥੨॥

(ਸੂਹੀ ਮ: ੪, ਪੰਨਾ ੭੩੫)

ਤਥਾ- ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ॥

ਅਰਦਾਸਿ ਕਰੀ ਪ੍ਰਭ ਅਪਨੇ ਆਗੈ

ਸੁਣਿ ਸੁਣਿ ਜੀਵਾ ਤੇਰੀ ਬਾਣੀ॥ ੧॥ ਰਹਾਉ॥

(ਸੂਹੀ ਮ: ੫, ਪੰਨਾ ੭੪੯)

ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ॥

ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ॥ ੮॥੧॥੩॥

(ਸੂਹੀ ਮ: ੧ ਕਾਫੀ, ਪੰਨਾ ੭੫੨)

ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ॥

191 / 355
Previous
Next