Back ArrowLogo
Info
Profile

ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ॥ ੧॥

(ਸੂਹੀ ਮ: ੧ ਕੁਚਜੀ, ਪੰਨਾ ੭੬੨)

ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ॥

ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ॥ ੪॥੧੨॥੪੨॥

(ਬਿਲਾਵਲੁ ਮ: ੫, ਪੰਨਾ ੮੧੧)

ਤਥਾ- ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥

ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥

(ਟੋਡੀ ਮਹਲਾ ੫, ਪੰਨਾ ੭੧੪)

ਸਲੋਕੁ ਮਹਲਾ ੨ ॥

ਉਥਾਨਕਾ- ਭੂਤਾਂ ਦੀ ਉਪਾਸ਼ਨਾ ਕਰਕੇ ਕਿਸੇ ਨੇ ਥੋਹੜੀ ਜੇਹੀ ਸ਼ਕਤੀ ਪ੍ਰਾਪਤ ਕਰ ਲੀਤੀ ਤੇ ਸਿੱਖਾਂ ਨੇ ਕਿਹਾ, ਗੁਰੂ ਜੀ ! ਇਹ ਮਨੁੱਖ ਸ਼ਕਤੀ ਸਪੰਨ ਹੈ ਇਹ ਗੱਲ ਸੁਣਕੇ ਸਤਿਗੁਰ ਦੇਵ ਜੀ ਕਥਨ ਕਰਦੇ ਹਨ-

{ਪੰਨਾ ੪੭੫}

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥

ਹੇ ਸਿੱਖੋ ! ਇਹ ਕਿਨੇਹੀ=ਕਾਹਦੀ ਦਾਤ ਹੈ ਜੋ ਆਪਣੇ ਸ਼੍ਰਮ ਨਾਲ ਆਪ ਤੋਂ ਹੀ ਅਰਥਾਤ ਭੂਤਾਂ ਦੀ ਉਪਾਸ਼ਨਾ ਕਰਕੇ ਪ੍ਰਾਪਤ ਕੀਤੀ ਹੈ।

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਕਰਾਮਾਤ ਓਹੋ ਸ੍ਰੇਸ਼ਟ ਹੈ, ਜੋ ਸਾਹਿਬ=ਮਾਲਕ ਪਰਮਾਤਮਾ ਦੇ ਤੁਠੈ=ਤ੍ਰੁਠ ਪੈਣ ਨਾਲ ਭਾਵ ਪ੍ਰਸੰਨ ਹੋਣ ਤੇ ਮਿਲੇ॥ ੧॥

ਯਥਾ- ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ॥

ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥

(ਸੋਰਠਿ ਕੀ ਵਾਰ, ਪੰਨਾ ੬੫੦)

ਕਿਸੇ ਨੇ ਕਿਹਾ, ਕਿ ਮੈਂ ਬੜੀ ਚਾਕਰੀ ਕਰਦਾ ਹਾਂ ਤਾਂ ਸਤਿਗੁਰ ਦੇਵ ਜੀ ਕਥਨ ਕਰਦੇ ਹਨ-

ਮਹਲਾ ੨ ॥ ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥

ਇਹ ਕਿਨੇਹੀ=ਕਾਹਦੀ ਚਾਕਰੀ ਹੈ, ਜਿਸ ਚਾਕਰੀ ਕਰਕੇ ਖਸਮ=ਪਰਮਾਤਮਾ ਦਾ ਭਉ=ਖ਼ੌਫ਼ ਜਾਇ=ਉਤਪੰਨ ਹੀ ਨਹੀਂ ਹੁੰਦਾ।

192 / 355
Previous
Next