

ਯਥਾ- ਸੁਣਿ ਵਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥
ਕੀਮਤਿ ਪਾਇ ਨ ਕਹਿਆ ਜਾਇ॥ ਕਹਣੈ ਵਾਲੇ ਤੇਰੇ ਰਹੇ ਸਮਾਇ॥੧॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ॥ ੧॥ਰਹਾਉ॥
ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ ਸਭ ਕੀਮਤਿ ਮਿਲਿ ਕੀਮਤਿ ਪਾਈ॥
ਗਿਆਨੀ ਧਿਆਨੀ ਗੁਰ ਗੁਰਹਾਈ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ॥
(ਆਸਾ ਮਹਲਾ ੧, ਪੰਨਾ ੯)
ਸ਼ੇਸ਼ਨਾਗ ਸਿਰ ਸਹਸ ਬਨਾਈ॥ ਦ੍ਵੈ ਸਹੰਸ ਰਸਨਾਹ ਸੁਹਾਈ॥
ਰਟਤ ਅਬ ਲਗੇ ਨਾਮ ਅਪਾਰਾ॥ ਤੁਮਰੋ ਤਊ ਨ ਪਾਵਤ ਪਾਰਾ॥ ੬॥
(ਦਸਮ ਗ੍ਰੰਥ, ਪੰਨਾ ੪੭)
ਜਉਕਰੈ ਬੈਠ ਬ੍ਰਹਮਾ ਉਚਾਰ॥ ਨਹੀ ਤਦਪਿ ਤਾਸ ਪਾਯੰਤ ਪਾਰ॥
ਮੁਖ ਸਹੰਸ *ਫਣਪਤਿ ਰਟੰਤ॥ ਨਹੀ ਤਦਪਿ ਤਾਸ ਪਾਯੰਤ ਅੰਤ॥
ਨਿਸਦਿਨ ਜਪੰਤ ਸਨਕੰ ਸਨਾਤ॥ ਨਹੀ ਤਦਪਿ ਤਾਸ ਸੋਭਾ **ਨਿਰਾਤ॥
ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕੁ ਸੰਬਾਹਿ॥
ਉਹ ਕਰਤਾ=ਅਕਾਲ ਪੁਰਖ, ਕਾਦਰ=ਸਮਰੱਥ, ਕਰੀਮ=ਕ੍ਰਿਪਾਲੂ ਹੈ ਅਤੇ ਸਾਰਿਆਂ ਜੀਵਾਂ ਨੂੰ ਰਿਜਕੁ=ਖਾਣ ਪਾਣ ਸੰਬਾਹਿ=ਪਹੁੰਚਾ ਦੇਂਦਾ ਹੈ।
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ॥
ਸਾਈ=ਓਹੋ, ਧੁਰਿ=ਆਦੋਂ, ਬੱਚੇ ਦੇ ਜਨਮ ਲੈਂਦਿਆਂ ਨਾਲ ਹੀ ਛੋਡੀ=ਦਿੱਤੀ। ਜੀਵ ਰੂਪੀ ਇਸਤ੍ਰੀ ਓਹੋ ਕੰਮ ਕਮਾਂਵਦੀ ਹੈ ਜੈਸੀ ਲਿਖਤ ਆਦਿ ਤੋਂ ਹੀ ਉਸ ਵਾਹਿਗੁਰੂ ਨੇ ਆਪ ਪਾ ਦਿੱਤੀ ਹੈ।
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਇਕ ਪਰਮਾਤਮਾ ਤੋਂ ਬਾਹਰੀ=ਬਿਨਾਂ ਹੋਰ ਕੋਈ ਦੂਜੀ ਜਾਇ=ਜਗ੍ਹਾ ਨਹੀਂ ਹੈ।
ਸੋ ਕਰੇ ਜਿ ਤਿਸੈ ਰਜਾਇ ॥੨੪॥੧॥ਸੁਧੁ
ਜੋ ਤਿਸ ਦੀ ਆਗਿਆ ਹੁੰਦੀ ਹੈ ਉਸ ਨੂੰ ਆਪ ਹੀ ਪੂਰਾ ਕਰਦਾ ਹੈ।
-------------------
* ਸ਼ੇਸ਼ਨਾਗ, **ਨਿਰਨਾ।