

ਅਥਵਾ :- ਇਸ ਪੁਰਸ਼ ਨੂੰ ਚਾਹੀਦਾ ਹੈ, ਉਹ ਗੱਲ ਕਰੇ ਜੋ ਤਿਸ ਪਰਮੇਸ਼ਰ ਦੀ ਆਗਿਆ ਹੋਵੇ, ਕਿਉਂਕਿ ਆਗਿਆ ਮੰਨਣ ਤੇ ਹੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਯਥਾ- ਆਗਿਆ ਸਮ ਨਾ ਸਾਹਿਬ ਸੇਵਾ॥
'ਸੁਧੁ'-ਇਹ ਸ੍ਰੀ ਆਸਾ ਜੀ ਦੀ ਵਾਰ ਸੁਧੁ ਕਹੀਏ ਸੋਧੀ ਹੋਈ ਹੈ ਭਾਵ ਠੀਕ ਹੈ ਇਸ ਵਾਰ ਦੇ ਸੋਧਣ ਦਾ ਹੋਰ ਕਿਸੇ ਨੂੰ ਹੱਕ ਨਹੀਂ ਹੈ, ਕਿਉਂਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁਲ ਬਾਈ ਵਾਰਾਂ ਹਨ।
ਪਹਿਲੀ ਵਾਰ ਦੇ ਅੰਤ ਵਿਚ 'ਸੁਧੁ ਹੈ। (ਪੰਨਾ ੯੧ ਦੇਖੇ)
ਦੂਜੀ ਵਾਰ ਦੇ ਅੰਤ ਵਿਚ ਭੀ 'ਸੁਧੁ' ਹੈ। (ਪੰਨਾ ੧੫੦ ਦੇਖੋ)
ਤੀਜੀ ਵਾਰ ਦੇ ਅੰਤ ਵਿਚ ਭੀ 'ਸੁਧ' ਹੈ। (ਪੰਨਾ ੩੧੮ ਦੇਖੋ)
ਪਰ ਚੌਥੀ ਵਾਰ ਦੇ ਅੰਤ ਵਿਚ 'ਸੁਧੁ ਕੀਚੇ' ਲਿਖਿਆ ਹੈ। (ਪੰਨਾ ੩੨੩ ਦੇਖੋ)
ਇਹ ਵਾਰ ਪੰਚਮ ਪਿਤਾ ਜੀ ਨੇ ਸਭ ਤੋਂ ਪਹਿਲੇ ਆਪਣੇ ਮੁਖਾਰਬਿੰਦ ਤੋਂ ਲਿਖ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਅਰਪਣ ਕਰਕੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਿਸ਼ਾਹ ਜੀ ! ਇਸ ਵਾਰ ਨੂੰ ਆਪ ਜੀ ਨੇ ਸ਼ੁਧ ਕਰ ਲੈਣਾ।
ਸੰਪ੍ਰਦਾ ਵਾਲੇ ਸਭ ਗਿਆਨੀ ਪਰੰਪਰਾ ਰੀਤੀ ਨਾਲ 'ਸੁਧੁ ਕੀਚੇ' ਦਾ ਅਰਥ ਇਹੀ ਕਰਦੇ ਚਲੇ ਆਏ ਹਨ।
ਪਰੰਤੂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੇ ਰਚੇ ਹੋਏ ਖਾਲਸਾ ਟਰੈਕਟ ਸੁਸਾਇਟੀ ਕੋਸ਼ ਵਿਚ ੨੧੨ ਪੰਨੇ 'ਪਰ 'ਸੁਧੁ ਕੀਚੇ' ਦਾ ਅਰਥ ਇਉਂ ਕੀਤਾ ਹੈ-ਜੋ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਹਨ, ਉਨ੍ਹਾਂ ਨੂੰ ਚਿਤਾਵਨੀ ਕੀਤੀ ਹੈ ਕਿ ਤੁਸਾਂ ਇਸ ਵਾਰ ਨੂੰ ਸ਼ੁਧ ਕਰ ਲੈਣਾ।
ਸ੍ਰੀ ਮਾਨ ਭਾਈ ਕਾਹਨ ਸਿੰਘ ਜੀ ਨਾਭਾ ਨੇ ਆਪਣੇ ਰਚੇ ਹੋਏ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਪੰਨਾ ੬੪੦ 'ਪਰ 'ਸੁਧੁ ਕੀਚੇ' ਦਾ ਅਰਥ ਇਉਂ ਲਿਖਿਆ ਹੈ।
ਸੁਧੁ ਕੀਚੇ=ਸੋਧਣਾ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗਉੜੀ ਦੀ ਦੂਜੀ ਵਾਰ ਦੇ ਅੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਲੋਂ ਭਾਈ ਗੁਰਦਾਸ ਜੀ ਨੂੰ ਆਗਿਆ ਹੈ ਕਿ ਪਾਠ ਅਤੇ ਅੰਗ ਚੰਗੀ ਤਰ੍ਹਾਂ ਦੇਖ ਕੇ ਜੇ ਕੋਈ ਲਿਖਣ ਵਿਚ ਭੁਲ ਹੋਈ ਹੈ ਤਦ ਦੂਰ ਕਰੋ।
ਪੰਜਵੀਂ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੪੭੫ ਦੇਖੋ)
ਛੇਵੀਂ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੫੧੭ ਦੇਖੋ)
ਸੱਤਵੀਂ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੫੨੪ ਦੇਖੋ)
ਅੱਠਵੀਂ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੫੫੬ ਦੇਖੋ)