

ਨੌਵੀਂ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੫੯੪ ਦੇਖੋ)
ਦਸਵੀਂ ਸੋਰਠਿ ਦੀ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੬੫੪ ਦੇਖੋ)
ਯਾਰਵੀਂ ਜੈਤਸਰੀ ਦੀ ਵਾਰ ਦੇ ਅੰਤ ਵਿਚ ਕੁਛ ਨਹੀਂ ਲਿਖਿਆ। (ਪੰਨਾ ੭੧੦ ਦੇਖੋ)
ਬਾਹਰਵੀਂ ਸੂਹੀ ਦੀ ਵਾਰ ਦੇ ਅੰਤ ਵਿਚ ਕੁਛ ਨਹੀਂ ਲਿਖਿਆ। (ਪੰਨਾ ੭੯੨ ਦੇਖੋ)
ਤੇਹਰਵੀਂ ਬਿਲਾਵਲ ਦੀ ਵਾਰ ਦੇ ਅੰਤ ਵਿਚ ਸੁਧੁ ਹੈ। (ਪੰਨਾ ੮੫੫ ਦੇਖੋ)
ਚੌਧਵੀਂ ਰਾਮਕਲੀ ਦੀ ਵਾਰ ਦੇ ਅੰਤ ਵਿਚ ਸੁਧੁ ਹੈ। (ਪੰਨਾ ੯੫੬ ਦੇਖੋ)
ਪੰਦਰਵੀਂ ਰਾਮਕਲੀ ਦੀ ਦੂਜੀ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੯੬੬ ਦੇਖੋ)
ਸੋਲ੍ਹਵੀਂ ਰਾਮਕਲੀ ਦੀ ਵਾਰ ਸਤੇ ਬਲਵੰਡ ਦੀ, ਇਥੇ ਕੁਛ ਨਹੀਂ ਲਿਖਿਆ। (ਪੰਨਾ ੯੬੮ ਦੇਖੋ)
ਸਤਾਰ੍ਹਵੀਂ ਮਾਰੂ ਦੀ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੧੦੯੪ ਦੇਖੋ)
ਅਠਾਰ੍ਹਵੀਂ ਮਾਰੂ ਡਖਣੇ ਦੀ ਵਾਰ ਦੇ ਅੰਤ ਵਿਚ ਕੁਛ ਨਹੀਂ ਲਿਖਿਆ। (ਪੰਨਾ ੧੧੦੨ ਦੇਖੋ)
ਉਨੀਵੀਂ ਬਸੰਤ ਦੀ ਵਾਰ ਦੇ ਅੰਤ ਵਿਚ ਕੁਛ ਨਹੀਂ ਲਿਖਿਆ। (ਪੰਨਾ ੧੧੯੩ ਦੇਖੋ)
ਵੀਹਵੀਂ ਸਾਰੰਗ ਦੀ ਵਾਰ ਦੇ ਅੰਤ ਵਿਚ ਸੁਧੁ ਹੈ। (ਪੰਨਾ ੧੨੫੧ ਦੇਖੋ)
ਇਕੀਹਵੀਂ ਮਲਾਰ ਦੀ ਵਾਰ ਦੇ ਅੰਤ ਵਿਚ ਸੁਧੁ ਹੈ। (ਪੰਨਾ ੧੨੯੧ ਦੇਖੋ)
ਬਾਈਵੀਂ ਕਾਨੜੇ ਦੀ ਵਾਰ ਦੇ ਅੰਤ ਵਿਚ ਭੀ ਸੁਧੁ ਹੈ। (ਪੰਨਾ ੧੩੧੮ ਦੇਖੋ)
ਸੋਲ੍ਹਾਂ ਵਾਰਾਂ ਦੇ ਅੰਤ ਵਿਚ ਸੁਧੁ ਲਿਖਿਆ ਹੋਇਆ ਹੈ ਪਰ ਗਉੜੀ ਦੀ ਦੂਜੀ ਵਾਰ ਪੰਨਾ ੩੨੩ 'ਪਰ 'ਸੁਧੁ ਕੀਚੇ' ਲਿਖਿਆ ਹੋਇਆ ਹੈ।
ਇਕ ਹੀ ਵਾਰ ਵਿਚ ‘ਸੁਧੁ ਕੀਚੇ’ ਸ਼ਬਦ ਆਉਂਦਾ ਹੈ।
ਪੰਜ ਵਾਰਾਂ ਦੇ ਅੰਤ ਵਿਚ ਕੁਝ ਵੀ ਨਹੀਂ ਲਿਖਿਆ।
ਜੇਕਰ ਗੁਰੂ ਸਾਹਿਬ ਜੀ ਨੇ ਪੰਜਾਂ ਵਾਰਾਂ ਦੇ ਅੰਤ ਵਿਖੇ 'ਸੁਧੁ' ਨਹੀਂ ਲਿਖਿਆ ਤਾਂ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ।
ਉਹਨਾਂ ਦੇ ਭੇਦ ਨੂੰ ਕੌਣ ਕੋਈ ਜਾਣ ਸਕਦਾ ਹੈ। ਜਿਹੜੇ ਲੋਕ ਆਪਣੀ ਰਾਇ ਅਨੁਸਾਰ ਆਖਦੇ ਹਨ ਕਿ ਸਾਰੀ ਬਾਣੀ ਇਕਸਾਰ ਹੋਣੀ ਚਾਹੀਦੀ ਹੈ, ਇਹ ਉਹਨਾਂ ਦੀ ਕੇਵਲ ਮਨਮਤ ਹੈ। ਸਾਰੀ ਬਾਣੀ ਇਕਸਾਰ ਕਿਵੇਂ ਹੋ ਸਕਦੀ ਹੈ ?
ਜੇਕਰ ਇਹ ਆਖਣ ਕਿ ਜਿਵੇਂ ਮੰਗਲ ਅਸਾਂ ਨੇ ਸਾਰੇ ਉਪਰ ਕਰ ਦਿੱਤੇ ਹਨ, ਇਸ ਤਰ੍ਹਾਂ ਇਕਸਾਰ ਹੋ ਸਕਦੀ ਹੈ ਤਾਂ ਆਪ ਧਿਆਨ ਨਾਲ ਦੇਖੋ। ਭਾਵੇਂ ਮੰਗਲ ਸਾਰੇ ਇਨ੍ਹਾਂ ਨੇ