Back ArrowLogo
Info
Profile

*ਔਰ ਚਾਰ ਤਿਸ ਪਰ ਤੈ ਭਾਏ। ਦੀਪ ਸਿੰਘ ਸ਼ਾਹੀਦ ਲਿਖਾਏ।

+ਇਕ ਅਕਾਲ ਬੁੰਗੇ ਇਕ ਪਟਨੇ। ਤ੍ਰਿਤੀ ਹਜੂਰ ਦਯੋ ਹਿਤ ਪਠਨੇ।

ਚਤ੍ਰਥ ਰਖਯੋ ਦਮਦਮੇ ਚਾਹਿ। ਬਡ ਬਾਬੇ ਇਹ ਚਾਰ ਸਦਾਹਿ।

ਅਸਲ ਦਸਮ ਗੁਰ ਵਾਲਾ ਗ੍ਰੰਥ। ਰਹਿਓ ਦਲ ਮੈ ਮਧ ਪੰਥ।

ਘਲੂਘਾਰਾ ਜਬ ਬਡ ਥੀਓ। ਗ੍ਰੰਥ ਦੁਰਾਨੀ ਸਹਿ ਸੋ ਲੀਓ।

ਅਬ ਸੋ ਹੈ ਕਾਬਲ ਮਧ ਜਾਨੋ। ਬੜੀ ਧਰਮਸਾਲ ਮੈ ਮਾਨੋ। ੧੭

(ਪੰਥ ਪ੍ਰਕਾਸ਼ ਟਾਇਪ ਵਾਲਾ ਕ੍ਰਿਤ ਗਿਆਨੀ ਗਿਆਨੀ ਸਿੰਘ ਜੀ

ਚੌਥੀ ਐਡੀਸ਼ਨ ਧਿਆਇ ੩੬, ਪੰਨਾ ੩੦੪)

ਜਿਸ ਸਮੇਂ ਮੀਰੀ ਪੀਰੀ ਦੇ ਮਾਲਕ ਦੁਸ਼ਟ ਦਮਨ ਬੰਦੀ ਛੋੜ ਸ੍ਰੀ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਬਾਦਸ਼ਾਹ ਜਹਾਂਗੀਰ ਦੀ ਬੇਨਤੀ ਪ੍ਰਵਾਨ ਕਰਕੇ ਵਜ਼ੀਰ ਖਾਂ ਵਜ਼ੀਰ ਦੇ ਨਾਲ ਸੂਰਬੀਰ ਸ਼ਸਤ੍ਰਧਾਰੀ ਸੈਨਾ ਦੇ ਸਮੇਤ ਦਿੱਲੀ ਸ਼ਹਿਰ ਪੁਜੇ ਤਾਂ ਜਮਨਾ ਦੇ ਕੰਢੇ ਮਜਨੂੰ ਦੇ ਟਿੱਲੇ ਵਾਲੀ ਜਗ੍ਹਾ ਡੇਰਾ ਕੀਤਾ। ਦੂਸਰੇ ਦਿਨ ਪਾਤਸ਼ਾਹ ਨੂੰ ਦਰਸ਼ਨ ਦੇ ਕੇ ਗੁਰਬਾਣੀ ਦੁਆਰਾ ਨਿਰਸੰਸੇ ਕਰਨ ਤੋਂ ਬਾਅਦ ਸ਼ਾਮ ਦੇ ਸਮੇਂ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਜਮਨਾ ਦੇ ਕਿਨਾਰੇ ਕਿਨਾਰੇ ਜਾ ਰਹੇ ਸਨ, ਇਕ ਜਗ੍ਹਾ ਇਕਾਂਤ ਰਮਣੀਕ ਥਾਂ ਦੇਖ ਕੇ ਬਰੇਤੀ ਤੇ ਬੈਠ ਗਏ।

ਯਥਾ- ਜਾਮ ਦਿਵਸ ਜਬ ਰਹਿਓ ਦਿਖਾਈ। ਦਯਾ ਸਿੰਧ ਸਭ ਸੋਚ ਕਰਾਈ।

ਠੌਰ ਇਕਾਂਤ ਜਮਨ ਤਟ ਜਾਇ। ਦੀਨਾਨਾਥ ਬੈਠ ਹਰਖਾਇ।੨੩੧।

(ਗੁਰ ਬਿਲਾਸ ਧਿਆਇ ੮)

ਉਸ ਸਮੇਂ ਸਿੱਖਾਂ ਦੀ ਪ੍ਰੇਰਨਾ ਅਨੁਸਾਰ ਭਾਈ ਬਿਧੀ ਚੰਦ ਤੇ ਭਾਈ ਜੇਠਾ ਜੀ ਨੇ ਹਜੂਰ ਪਾਸ ਬੇਨਤੀ ਕੀਤੀ ਕਿ ਮਹਾਰਾਜ ! ਆਪ ਜੀ ਭੀ ਪਹਿਲੇ ਪੰਜਾਂ ਸਤਿਗੁਰਾਂ ਵਾਂਗੂੰ ਬਾਣੀ ਉਚਾਰਨ ਕਰੋ। ਤਾਂ ਹਜ਼ੂਰ ਬੋਲੇ ਸਾਡੇ ਤਾਂਈਂ ਗੁਰੂ ਪਿਤਾ ਦੀ ਆਗਿਆ ਨਹੀਂ ਹੈ ਕੇਵਲ ਧੁਨਾਂ ਹੀ ਚਾੜ੍ਹਨੀਆਂ ਹਨ।

ਫੇਰ ਦੁਬਾਰਾ ਬੇਨਤੀ ਕੀਤੀ, ਨਹੀਂ ਮਹਾਰਾਜ ! ਆਪ ਜ਼ਰੂਰ ਉਚਾਰੋ। ਬਚਨ ਕੀਤਾ- ਪਿਤਾ ਪੁਤ੍ਰ ਵਿਚ ਭੇਦ ਨਹੀਂ ਹੁੰਦਾ। ਨੌਵੇਂ ਸਰੂਪ ਵਿਚ ਉਚਾਰਾਂਗੇ।

ਯਥਾ- ਇਹ ਬਿਧ ਭਾਖੇ ਬਚਨ ਰਸਾਲਾ।

ਜੇਠਾ ਬੈਨ ਅਮੋਘ ਤੁਮਾਰੇ। ਕਰਹੁ ਸੱਤ ਸੁਨਹੋ ਨਿਰਧਾਰੇ।

ਏਸ ਜਨਮ ਰਚ ਸ਼ਬਦ ਨ ਹੋਈ। ਪਿਤਾ ਪੂਤ ਮਹਿ ਭੇਦ ਨ ਕੋਈ।

ਮੁਹਿ ਸੁਤ ਤੇਗ ਬਹਾਦਰ ਪੰਚਮ। ਜਾਕੇ ਦਰਸ ਮਿਟੈ ਭਵ ਦੁਖ ਜਮ।

ਸਿੱਖਾਂ ਨੇ ਫੇਰ ਕਿਹਾ- ਮਹਾਰਾਜ ! ਆਪ ਵੀ ਉਚਾਰਨ ਕਰੋ। ਤਾਂ ਪ੍ਰਸੰਨ ਹੋ ਕੇ ਕਿਹਾ, ਦਸਵੇਂ ਸਰੂਪ ਵਿਚ ਮਾਲਵੇ ਦੀ ਧਰਤੀ ਸਾਬੋ ਦੀ ਤਲਵੰਡੀ ਨੂੰ 'ਗੁਰੂ ਕੀ ਕਾਂਸ਼ੀ’ ਦਾ ਵਰ ਦੇ

--------------------

*ਹੋਰ ਚਾਰ ਉਤਾਰੇ ਉਸ ਸਰੂਪ ਤੋਂ (ਭਾਏ) ਹੋਏ। +ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ।

202 / 355
Previous
Next