Back ArrowLogo
Info
Profile

ਕੇ ਆਦਿ ਤੋਂ ਅੰਤ ਤਕ ਸਾਰੀ ਬਾਣੀ ਕੰਠੋਂ ਉਚਾਰਨ ਕਰਾਂਗੇ।

ਯਥਾ- ਚੌਪਈ॥ ਕਹਿ ਬਿਧੀਆ ਬਿਨਤੀ ਇਕ ਮੋਰੀ। ਭਾਖੋ ਜੌ ਨਦੇਸ ਪ੍ਰਭ ਤੋਰੀ।

ਕਹਿ ਗੁਰ ਕਹੋ ਜੁ ਸੰਸ ਧਰਾਯੋ। ਹਮ ਤੁਮ ਤੇ ਕਛੁ ਨਹੀਂ ਛਪਾਯੋ।

ਕਹਿ ਬਿਧੀਆ ਪਾਛੇ ਗੁਰ ਭਏ। ਸ਼ਬਦ ਭਾਖ ਉਤਰ ਤਿਨ ਦਏ।

ਰਚਿਓ ਗ੍ਰੰਥ ਭਵ ਸੇਤ ਅਪਾਰਾ। ਤੁਮ ਤਿਨਕਾ ਹੀ ਸਬਦ ਉਚਾਰਾ। ੨੩੩।

ਦੋਹਰਾ॥ ਸ੍ਰੀ ਮੁਖ ਤੇ ਨ ਉਚਾਰਿਓ ਨਵੀਨ ਸਬਦ ਸੁਖ ਮਾਨ।

ਇਹ ਸੰਸਾ ਹਮ ਕੋ ਭਯਾ ਹੇ ਗੁਰ ਕ੍ਰਿਪਾ ਨਿਧਾਨ। ੨੩੪।

ਗੁਰੂ ਜੀ ਦਾ ਉੱਤਰ -

ਕੁੰਡਲੀਆ॥ ਗੁਰ ਅਰਜਨ ਆਗਿਆ ਦਈ ਬਾਣੀ ਨਹੀਂ ਉਚਾਰ।

ਧੁ ਚਾੜ੍ਹੋ ਤੁਮ ਹਰਖ ਸੋ ਹਮ ਸੋ ਮਨ ਮੈ ਧਾਰ।

ਹਮ ਸੋ ਮਨ ਮੈ ਧਾਰ ਵਾਰ ਸੁਣ ਧੁਨਾਂ ਚੜ੍ਹਾਈ।

ਬਾਣੀ ਨਹੀਂ ਉਚਾਰ ਸ਼ਬਦ ਇਹ ਹੇਤ ਸੁਣਾਈ।

ਕਹਿ ਜੇਠਾ ਕਰ ਜੋਰ ਦਾਸ ਹਿਤ ਬਾਣੀ ਕੀਜੈ।

ਤੀਨ ਬੇਰ ਅਸ ਭਾਖ ਦਾਨੁ ਗੁਰ ਹਮ ਕੋ ਦੀਜੈ। ੨੩੫।

ਦੋਹਰਾ॥

ਸ੍ਰੀ ਗੁਰ ਹਰਿ ਗੋਬਿੰਦ ਜੀ ਭਏ ਕ੍ਰਿਪਾਲ ਅਪਾਰ।

ਹੌ ਤੁਮਰੇ ਅਧੀਨ ਹੌਂ ਕਹੋ ਸੋਊ ਸੁਖਸਾਰ॥੨੩੬॥

ਚੌਪਈ॥ ਅਬ ਹੈ ਗੁਰ ਅਰਜਨ ਕੀ ਆਗਿਆ। ਬਾਣੀ ਕਰੋਂ ਨ ਤੁਮ ਇਹੁ ਮਾਗਿਆ।

ਬਚ ਤੁਮਰੇ ਬਾਣੀ ਉਚਰਾਵੋ। ਦਸਮ ਰੂਪ ਧਰ ਸੰਸ ਮਿਟਾਵੋ।

ਬਾਬਾ ਗੁਰਦਿਤਾ ਸੁਤ ਮੋਰਾ। ਤਿਹ ਸੁਤ ਧੀਰਮਲ ਬੁਧ ਘੋਰਾ।

ਤਿਸ ਮਹਿ ਪਠੋ ਸਿਖ ਤਿੰਨ ਵਾਰ। ਮਾਂਗੋ ਗ੍ਰੰਥ ਦਰਸ ਹਿਤ ਧਾਰ। ੨੩੭।

ਦੋਹਿਰਾ॥ ਕਟੁਕ ਬਚਨ ਬਹੁ ਭਾਖ ਹੈ ਗ੍ਰੰਥ ਨ ਦੇਵੈ ਸੋਇ।

ਧਾਰ ਵੈਰ ਕਹਿ ਗ੍ਰੰਥ ਰਚ ਜੌ ਗੁਰ ਆਪਹਿ ਹੋਇ। ੨੩੮।

ਸਵੈਯਾ॥ ਸੁਣਿ ਕੈ ਹਮ ਤਾਹਿ ਕੇ ਬੈਨਨ ਕੋ ਗੁਰ ਗ੍ਰੰਥ ਕੋ ਆਦਿ ਤੇ ਅੰਤ ਉਚਾਰੋਂ।

ਅਛਰ ਕੋ ਇਕ ਭੇਦ ਰਹੈ ਨਹੀਂ ਔਰ ਸਰੂਪ ਵਹੀ ਸੁ ਉਤਾਰੋ।

ਕਾਂਸ਼ੀ ਰਚੋਂ ਤਿਹ ਮਾਲਵ ਦੇਸ ਮੈਂ ਮੂੜ ਪੜੈ ਹੁਇ ਬੁਧ ਉਦਾਰੋਂ।

ਨਾਉ ਦਮਦਮਾ ਤਾਹਿ ਧਰੋਂ ਸੋਊ ਪਾਵਨ ਬੀੜ ਕਉ ਨਾਮ ਸਵਾਰੋਂ। ੨੩੯।

(ਗੁਰਬਿਲਾਸ ਪਾ: ੬ ਕ੍ਰਿਤ ਭਾਈ ਮਨੀ ਸਿੰਘ ਜੀ ਸ਼ਹੀਦ ਧਿਆਇ ੮, ਪੰਨਾ ੧੫੯)

***

203 / 355
Previous
Next