Back ArrowLogo
Info
Profile

ਚਲਹੁ ਨਦੀ ਕੋ ਅਬਹਿ ਨਿਹਾਰਹਿ। ਗ੍ਰੰਥ ਨਿਕਾਸਹਿ ਬਹੁਤ ਸੰਭਾਰਹਿ।

ਸ੍ਰੀ ਨਾਨਕ ਆਦਿਕ ਗੁਰ ਸਾਰੇ। ਕੀਨਿ ਮਨਾਵਨਿ ਮੈਂ ਬਹੁ ਵਾਰੇ। ੨੧।

ਕਰਨਿ ਤਿਹਾਵਲ ਮਾਨਯੋ ਘਨੋ। ਭਏ ਸਹਾਇ ਆਇ ਮਨ ਗਿਨੋ।

ਜਥਾ ਰੰਕ ਸੁਰਤਰੁ ਕੋ ਪਾਵਹਿ। ਮੋਕਹੁ ਅਸ ਅਨੰਦ ਉਪਜਾਵਹਿ।

ਚਲਿਬੇ ਕੀ ਤਯਾਰੀ ਕਰਿ ਲੀਜਹਿ। ਇਸ ਮਹਿ ਸੰਸੈ ਨੈਕ ਨ ਕੀਜਹਿ। ੨੪।

ਤਾਂ ਅਗੋਂ ਮਸੰਦ ਬੋਲਿਆ -

ਸੁਨਿ ਮਸੰਦ ਸ਼ੀਹੇ ਬਚ ਕਹਯੋ। ਬਾਤਨਿ ਸੇ ਅਨੰਦ ਕਿਮ ਲਹਯੋ।

ਤੇਰੋ ਹੈ ਸ਼ਰੀਕ ਸੋ ਭਾਰਾ। ਸ਼ੁਭ ਸੁਣਵੰਤਾ ਜਿਸਹਿ ਬਿਚਾਰਾ। ੨੫।

ਹਾਸੀ ਕਰੀ ਤੋਹਿ ਸੰਗ ਐਸੋ। ਜਗ ਮਹਿ ਹੋਰਾ ਹੁਇ ਹੈ ਜੈਸੋ।

ਖੋਜਹਿ ਜਬਹੂੰ ਜਾਇ ਬਿਪਾਸਾ। ਸੁਨਿ ਪਿਖਿ ਕਰਹਿ ਸਕਲ ਨਰ ਹਾਸਾ। ੨੬।

ਇਤਿਆਦਿਕ ਬਹੁ ਕਹਯੋ ਮਸੰਦ। ਜੋ ਗੁਰ ਨਿੰਦਕ ਹੁਤੋ ਬਿਲੰਦ।

ਰਾਖਿਓ ਰੋਕ ਚਢਨਿ ਨਹਿ ਦਯੋ। ਸੋ ਦਿਨ ਇਮ ਬਿਤੀਤ ਕਰਿ ਗਯੋ।

ਭਾਵੇਂ ਧੀਰਮਲ ਗੁਰ ਬਚਨਾਂ ਤੇ ਭਰੋਸਾ ਵੀ ਕਰਦਾ ਹੈ ਪਰ ਖੋਟੇ ਮਸੰਦ ਦੀ ਸੰਗਤ ਉਸ ਨੂੰ ਨਿਸਚਾ ਨਹੀਂ ਕਰਨ ਦੇਂਦੀ।

ਗੁਰ ਪਰ ਕਰਹਿ ਜਬਹਿ ਵਿੱਸ੍ਵਾਸ। ਦੁਸ਼ਟ ਮਸੰਦ ਸੁ ਦੇਤਿ ਬਿਨਾਸ। ੩੬।

(ਰਾਸ ੧੧ ਅੰਸੂ ੨੬)

ਏਧਰੋਂ ਧੀਰਮਲ ਦੀ ਇਹ ਹਾਲਤ ਹੈ -

ਆਠਹੁ ਜਾਮ ਸਚਿੰਤ ਬਸਾਵੈ। ਚਢਨ ਲਗੈ ਤਬ ਦੁਸ਼ਟ ਹਟਾਵੈ।

ਖੋਟੀ ਸੰਗਤ ਰੰਗਤ ਹੋਇ। ਕਹਹੁ ਕੌਨ ਬਿਗਰਿਓ ਨਹਿ ਜੋਇ।

ਇਮ ਕੇਤਕ ਦਿਨ ਜਬਹਿ ਬਿਤਾਏ। ਧੀਰਮਲ ਬਹੁ ਚਿੰਤ ਉਪਾਏ॥ ੪॥

ਹਠ ਕੋ ਧਾਰ ਚਢਨ ਪੁਨ ਚਾਹਾ। ਖੋਜੇ ਏਕ ਬਾਰ ਜਲ ਮਾਹਾ।

ਭਾਵੇਂ ਦੁਸ਼ਟ ਮਸੰਦ ਨੇ ਆਪਣੇ ਵਲੋਂ ਰੋਕਣ ਵਾਸਤੇ ਬਥੇਰਾ ਜ਼ੋਰ ਲਾਇਆ ਪਰ ਕਈ ਕੁ ਦਿਨਾਂ ਤੋਂ ਬਾਅਦ ਹਠ ਕਰਕੇ ਧੀਰਮਲ ਚੱਲ ਹੀ ਪਿਆ।

ਬਹੁਤ ਸਾਰੇ ਮਲਾਹ ਤੇ ਤੈਰਾਕ ਬੁਲਾ ਲਏ। ਜਾਲ ਤੇ ਜਾਲੀਆਂ ਨਾਲ ਲੈ ਕੇ ਅੱਠਾਂ ਸਤਿਗੁਰਾਂ ਦਾ ਨਾਮ ਲੈ ਕੇ ਅਰਦਾਸ ਕੀਤੀ ਤੇ ਬਹੁਤ ਸਾਰੀ ਸੁਖਣਾ ਸੁਖ ਕੇ ਘੋੜੇ ਤੇ ਅਸਵਾਰ ਹੋ ਕੇ ਚੱਲ ਪਿਆ।

ਉਠਿ ਪ੍ਰਭਾਤਿ ਕੋ ਤਿਆਰ ਭਾ ਕਰਕੇ ਸੌਚ ਇਸ਼ਨਾਨ।

ਕੇਵਟ ਬ੍ਰਿੰਦ ਬੁਲਾਇ ਕਰ ਦੇਣਿ ਦਰਬ ਬਹੁ ਮਾਨ॥੧॥

ਅਪਰ ਨੀਰ ਮਹਿ ਤਰਨੇ ਹਾਰੇ। ਸੁਨਿ ਸੁਨਿ ਗੁਣਿ ਤਿਨ ਲੀਨਿ ਹਕਾਰੇ।

ਜਾਰ ਬ੍ਰਿੰਦ ਕੋ ਲਯੋ ਮੰਗਾਇ। ਸਭਿ ਬਿਧਿ ਤੇ ਤਯਾਰੀ ਕਰਿਵਾਇ॥੨॥

206 / 355
Previous
Next