Back ArrowLogo
Info
Profile

ਨਿਸ਼ਾਨੀ ਵਾਲੀ ਥਾਂ ਤੇ ਤੰਬੂ ਤੇ ਕਨਾਤਾਂ ਉਸ ਮੁਸਾਫ਼ਰ ਦੇ ਕਹੇ ਅਨੁਸਾਰ ਲਗਵਾ ਦਿੱਤੀਆਂ। ਜਲ ਵਿਚੋਂ ਖੋਜਣ ਲੱਗੇ। ਦੋਵੇਂ ਕਿਨਾਰਿਆਂ ਦੇ ਨੇੜੇ ਨੇੜੇ ਤੇ ਵਿਚਾਲੇ ਵੀ ਥੋੜ੍ਹੇ ਤੇ ਡੂੰਘੇ ਪਾਣੀ ਵਿਚ ਫਿਰਦੇ ਹਨ-

ਖੋਜਨ ਲਗੇ ਫਿਰਨ ਜਲ ਮਾਹੀ। ਕੇਵਟ ਬ੍ਰਿੰਦ ਪਾਇ ਸੋ ਨਾਹੀ।

ਖੋਜਹਿ ਕਰ ਸੋ ਟੁਬਕੀ ਮਾਰਹਿ। ਇਤਉਤ ਬਿਦਰਹਿ ਜਾਰ ਪਸਾਰਹਿ। ੯।

ਫਿਰਨਿ ਮਧ ਅਰ ਦੋਨਹੁ ਤੀਰ। ਜਹਿ ਥੋਰੋ ਅਰੁ ਦੀਰਘ ਨੀਰ॥੧੦॥

ਇਉਂ ਖੋਜਦਿਆਂ ਖੋਜਦਿਆਂ-

ਇਕ ਦਿਨ ਬੀਤ ਦੁਤਿਯ ਦਿਨ ਬੀਤਾ। ਚਿੰਤਾ ਹੋਤਿ ਸਭਨਿ ਕੇ ਚੀਤਾ। ੧੪।

ਫੇਰ ਤੀਸਰੇ ਦਿਨ ਧੀਰਮਲ ਨੇ ਉਸ ਸੁਨੇਹਾ ਦੇਣ ਵਾਲੇ ਮੁਸਾਫਰ ਨੂੰ ਕਿਹਾ ਹੁਣ ਕਿਵੇਂ ਕਰੀਏ ? ਤਾਂ ਉਸ ਨੇ ਕਿਹਾ ਨੌਵੇਂ ਪਾਤਿਸ਼ਾਹ ਜੀ ਤਕ ਸਾਰੇ ਗੁਰਾਂ ਦਾ ਨਾਮ ਲੈ ਕੇ ਅਰਦਾਸ ਕਰੋ ਤਾਂ ਤੁਹਾਡਾ ਕਾਰਜ ਸਿੱਧ ਹੋ ਜਾਵੇਗਾ।

ਜਿਹ ਬਿਧਿ ਨਿਕਸਹਿ ਜਤਨ ਬਤਾਵਹੁ। ਮਮ ਆਗਵਨ ਇਹਾਂ ਸਫਲਾਵਹੁ।

ਤਾਂ ਉਸ ਨੇ ਉੱਤਰ ਦਿੱਤਾ -

ਸ੍ਰੀ ਨਾਨਕ ਆਦਿਕ ਸੁਖ ਧਾਮ। ਤੇਗ ਬਹਾਦਰ ਲਿਹੁ ਨਾਮੁ।

ਸਭ ਕੀ ਕਰਹੁ ਅਰਾਧਨ ਅਬੈ। ਮਨ ਮਹਿ ਮਾਨਿ ਮਨੋਤਨਿ ਤਬੈ। ੨੩।

ਜਬ ਤੁਮ ਕਰਹੁ ਇਸੀ ਬਿਧਿ ਕਾਜ। ਗੁਰੂ ਨਿਬਾਹਿ ਨਾਮ ਕੀ ਲਾਜ।

ਇਸ ਪ੍ਰਕਾਰ ਦੇ ਬਚਨ ਸੁਣ ਕੇ ਧੀਰਮਲ ਨੇ ਆਪਣੇ ਭਲੇ ਵਾਸਤੇ ਮੰਨ ਕੇ ਸਾਰੇ ਸਤਿਗੁਰਾਂ ਦੇ ਨਾਮ ਲੈ ਕੇ ਪੰਜ ਵਾਰ ਮੱਥਾ ਟੇਕਿਆ ਤੇ ਪੰਜ ਹਜ਼ਾਰ ਦਾ ਪ੍ਰਸ਼ਾਦਿ ਸੁਖਿਆ ਅਤੇ ਫੇਰ ਆਪਣੇ ਆਦਮੀ ਜਲ ਵਿਚ ਵਾੜੇ ਅਤੇ ਆਪ ਕਿਨਾਰੇ ਤੇ ਖੜਾ ਦੇਖ ਰਿਹਾ ਹੈ। ਜਦ ਇਕ ਟੋਭੇ ਨੇ ਟੁਬਕੀ ਮਾਰ ਕੇ ਹੱਥ ਫੇਰੇ ਤਾਂ ਮੰਜੀ ਸਾਹਿਬ ਦੇ ਪਾਵੇ ਨੂੰ ਜਾ ਲਗੇ ਤਾਂ ਉਸ ਨੇ ਬਾਹਰ ਆ ਕੇ ਕਿਹਾ-

ਨਿਕਸਿਓ ਜਲ ਤੇ ਬਾਹਿਰ ਬਤਾਯੋ। ਚਿੰਤਾ ਤਜਹੁ ਗ੍ਰੰਥ ਜੀ ਪਾਯੋ।

ਇਸ ਪ੍ਰਕਾਰ ਦੇ ਬਚਨ ਸੁਣ ਕੇ ਧੀਰਮਲ ਦੇ ਸਮੇਤ ਸਾਰੇ ਹੀ ਪ੍ਰਸੰਨ ਹੋਏ। ਸਾਰੇ ਇਕੱਠੇ ਹੋ ਕੇ ਉਸ ਜਗ੍ਹਾ ਪੁਜੇ ਤੇ ਟੁਬਕੀ ਮਾਰ ਕੇ ਹੱਥਾਂ ਨਾਲ ਪੰਘੂੜੇ ਸਾਹਿਬ ਨੂੰ ਬੀੜ ਸਮੇਤ ਉਪਰ ਚੁਕ ਕੇ ਬਾਹਰ ਲੈ ਆਏ।

ਆਨਿ ਤੀਰ ਪਰ ਜਬਹਿ ਟਿਕਾਵਾ। ਸਭਨਿ ਪਹੁੰਚ ਤਾਂਹਿ ਸੀਸ ਨਿਵਾਵਾ।

ਨਿਚੁਰਤ ਨੀਰ ਧੀਰਮਲ ਹੇਰਤਿ। ਹਾਥਨਿ ਸਿਕਤਾ ਪ੍ਰੇਰਤਿ ਗੇਰਤ। ੩੭।

ਊਪਰ ਤਿਸਕੇ ਪੰਚ ਰੁਮਾਲ। ਦੋਇ ਰੇਸ਼ਮੀ ਸੁੰਦਰ ਲਾਲ।

ਤੀਨ ਰੁਮਾਲ ਤੂਲਕੇ ਹੁਤੇ। ਖੋਲਣ ਕਰੇ ਆਪ ਕਰ ਤਿਤੇ॥ ੩੮॥

ਜਦੋਂ ਉਪਰੋਂ ਰੁਮਾਲ ਉਤਾਰ ਕੇ ਹੇਠਾਂ ਤੋਂ ਸਰੂਪ ਦੇ ਦਰਸ਼ਨ ਕੀਤੇ ਤਾਂ ਦੇਖਣ ਵਾਲੇ

207 / 355
Previous
Next