Back ArrowLogo
Info
Profile

ਸਾਰੇ ਹੈਰਾਨ ਹੋ ਗਏ ਕਿ ਉਪਰੋਂ ਉਪਰੋਂ ਹਾਸ਼ੀਆ ਭਿਜਿਆ ਹੈ ਪਰ ਅੰਦਰ ਅੱਖਰਾਂ ਤਕ ਪਾਣੀ ਨਹੀਂ ਗਿਆ। ਫੇਰ ਸੁਕੇ ਬਸਤ੍ਰ ਤੇ ਰੱਖਕੇ ਧੁਪ ਲਵਾਈ।

ਨਿਕਸਿਓ ਗ੍ਰੰਥ ਬਿਲੋਕਯੋ ਤਬੈ। ਊਪਰ ਜਲ ਸੋਂ ਭੀਜਿਓ ਸਬੈ।

ਸੁਸ਼ਕ ਬਸਤ ਤਬ ਤਰੇ ਵਿਛਾਏ। ਆਤਪ ਨੀਕੀ ਰੀਤਿ ਲਗਾਏ। ੩੯।

ਖੋਲ ਬਿਲੋਕਿਓ ਸਭਿ ਬਿਸਮਾਏ। ਊਪਰ ਤੇ ਭੀਗਿਓ ਸਭ ਥਾਏ।

ਜਹ ਲਗ ਅਖਰ ਹੈ ਬਿਚ ਲਿਖੇ। ਪਹੁੰਚਿਓ ਨੀਰ ਨ ਤਿਨਕੇ ਲਿਖੇ। ੪੦।

ਸਕਲ ਸੁਸਕ ਜਿਉਂ ਕੇ ਤਿਉਂ ਅਹੇ। ਦੇਖਤਿ ਰਿਦੇ ਅਚੰਭਾ ਲਹੇ।

ਜਬ ਕੋ ਧਰਯੋ ਦਿਵਸ ਤਬ ਗਿਨੇ। ਤ੍ਰੌਦਸ ਬੀਤੇ ਤਿਸ ਨਰ ਭਨੇ। ੪੧।

ਸਤਿਗੁਰ ਦੇਕਰ ਨਾਥ ਬਚਾਯੋ। ਨੀਰ ਬਰਨ ਪਰ ਛੁਹਨ ਨ ਪਾਯੋ।

ਬਡ ਉਤਸ਼ਾਹ ਕਰਤਿ ਲੇ ਚਾਲੇ। ਬਾਦਤ ਕੋ ਬਜਵਾਇ ਬਿਸਾਲੇ। ੪੨।

ਇਉਂ ਬੜੇ ਉਤਸ਼ਾਹ ਨਾਲ ਕਰਤਾਰਪੁਰ ਸਾਹਿਬ ਲੈ ਗਏ ਅਤੇ ਜੋ ਹਾਸ਼ੀਏ ਦਾ ਉਪਰਲਾ ਕਾਗਜ਼ ਜਲ ਨਾਲ ਗਲ ਗਿਆ ਸੀ ਉਹ ਹੋਰ ਨਵਾਂ ਲਗਾ ਦਿੱਤਾ। ਹੁਣ ਤਕ ਨਵਾਂ ਲਗਿਆ ਹਾਸ਼ੀਆ ਪ੍ਰਤੱਖ ਪ੍ਰਤੀਤ ਹੋ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਕਥਨ ਕਰਦੇ ਹਨ ਮੈਂ ਆਪ ਦਰਸ਼ਨ ਕੀਤੇ ਹਨ ਕਿ ਹਾਸ਼ੀਆ ਨਵਾਂ ਲਗਿਆ ਹੋਇਆ ਹੈ ਮੈਂ ਕਿਸੇ ਤੋਂ ਇਹ ਸੁਣੀ ਸੁਣਾਈ ਗੱਲ ਨਹੀਂ ਲਿਖੀ।

ਗਰਯੋ ਸੁਪੇਦਾ ਕਾਗਦ ਜੋਇ। ਅਪਰ ਲਗਾਇ ਸੁਧਾਰਯੋ ਸੋਇ।

ਅਬ ਲੌ ਚਿੰਨਤ ਪੱਤਰੇ ਸਾਰੇ। ਕਹਿਤ ਕਵੀ ਹਮ ਆਪ ਨਿਹਾਰੇ। ੪੯।

ਤਬ ਤੇ ਧੀਰਮਲ ਕੇ ਧਾਮ। ਰਹਯੋ ਗ੍ਰੰਥ ਸਾਹਿਬ ਅਭਿਰਾਮ। ੫੧॥

(ਰਾਸ ੧੧ ਅੰਸੂ ੨੬)

ਸੋ ਪਾਠਕ ਜਨ ਅਤੇ ਬਾਕੀ ਲੋਕ ਜੋ ਕਹਿੰਦੇ ਹਨ ਕਿ ਕਰਤਾਰਪੁਰ ਵਾਲੀ ਬੀੜ ਅਸਲੀ ਨਹੀਂ ਹੈ, ਇਸ ਪ੍ਰਸੰਗ ਨੂੰ ਚੰਗੀ ਤਰ੍ਹਾਂ ਵਿਚਾਰ ਲੈਣ ਅਤੇ ਜੇ ਕਿਸੇ ਪਾਸੋਂ ਸੁਣੀ ਸੁਣਾਈ ਗੱਲ ਕਰਦੇ ਹਨ ਤਾਂ ਉਹ ਆਪ ਕਰਤਾਰਪੁਰ ਜਾ ਕੇ ਪਾਵਨ ਬੀੜ ਦੇ ਦਰਸ਼ਨ ਕਰ ਲੈਣ ਕਿ ਅੱਜ ਤੋਂ ੧੨੫ ਸਾਲ ਪਹਿਲਾਂ ਦੇਖੀ ਗੱਲ ਮਹਾਂ ਕਵੀ ਸੰਤੋਖ ਸਿੰਘ ਨੇ ਠੀਕ ਲਿਖੀ ਹੈ। ਫੇਰ ਓਹ ਆਪ ਹੀ ਇਸ ਹਠ ਨੂੰ ਛੱਡ ਕੇ ਆਪਣੀ ਗਲਤੀ ਮੰਨਦੇ ਹੋਏ ਸਤਿਗੁਰਾਂ ਦੀ ਸਮਰੱਥਾ ਤੇ ਨਿਸਚਾ ਕਰ ਲੈਣਗੇ।

ਨੋਟ- ਇਹ ਸਾਰਾ ਪ੍ਰਸੰਗ ਗੁਰ ਪ੍ਰਤਾਪ ਸੂਰਜ ਵਿਚ ਰਾਸ ੧੧ ਧਿਆਇ ੨੪ ਤੋਂ ੨੬ ਤਕ ਲਿਖਿਆ ਹੋਇਆ ਹੈ।

ਗੁਰ-ਸਿੱਖ ਦੇ ਲੱਛਣ

ਗੁਰੂ ਸਾਹਿਬ ਜੀ ਦਾ ਸਿੱਖ ਉਹ ਹੈ ਅਤੇ ਪਿਆਰਾ ਮਿੱਤ੍ਰ ਭੀ ਉਹੀ ਹੈ ਅਤੇ ਸਨਬੰਧੀ

208 / 355
Previous
Next