Back ArrowLogo
Info
Profile

ਭੀ ਸੁਖਦਾਇਕ ਉਹ ਹੈ ਜੋ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਚੱਲਦਾ ਹੈ। ਜੋ ਆਪਣੀ ਮਨ ਮਰਜ਼ੀ ਕਰਦਾ ਹੈ ਉਹ ਸਿੱਖ ਗੁਰੂ ਸਾਹਿਬ ਜੀ ਤੋਂ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਂਦਾ ਹੈ।

ਯਥਾ- ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥

ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ॥

(ਸੋਰਠਿ ਮ: ੩, ਪੰਨਾ ੬੦੧)

ਏਸੇ ਵਾਸਤੇ ਗੁਰੂ ਸਾਹਿਬ ਜੀ ਨੇ ਲਿਖਿਆ ਹੈ -

ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ

ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ॥ ੧॥

ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ॥

(ਨਟ ਮਹਲਾ ੪, ਪੰਨਾ ੯੭੮)

ਜੋ ਸਿੱਖ ਗੁਰਾਂ ਦੇ ਬਚਨਾਂ ਨੂੰ ਸੱਚਾ ਕਰ ਕੇ ਮੰਨਦੇ ਹਨ ਉਹ ਪਰਮੇਸ਼ਰ ਨੂੰ ਪਿਆਰੇ ਲੱਗਦੇ ਹਨ। ਯਥਾ-

ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ॥

ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ॥

(ਨਟ ਮਹਲਾ ੪, ਪੰਨਾ ੯੮੨)

ਜਿਨ੍ਹਾਂ ਸਿੱਖਾਂ ਨੂੰ ਗੁਰਾਂ ਦੇ ਪਵਿੱਤ੍ਰ ਮੁਖਾਰਬਿੰਦ ਤੋਂ ਉਚਰੇ ਹੋਏ ਬਚਨ ਨਹੀਂ ਭਾਉਂਦੇ ਤੇ ਆਪਣੇ ਖ਼ਿਆਲਾਂ ਨੂੰ ਉੱਚਾ ਸਮਝਦੇ ਹਨ, ਉਹਨਾਂ ਦੇ ਇਸ਼ਨਾਨ ਵਗੈਰਾ ਅਤੇ ਸੁੰਦਰ ਸਾਧਨਾ ਰੂਪ ਸ਼ਿੰਗਾਰ ਨਿਸਫਲ ਹਨ।

ਯਥਾ- ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ॥

ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ॥

(ਨਟ ਮਹਲਾ ੪, ਪੰਨਾ ੯੮੨)

ਸਿੱਖ ਦਾ ਧਰਮ ਬਾਣੀ ਉਲਟਾਉਣ ਦਾ ਨਹੀਂ ਹੈ। ਸਿੱਖ ਦਾ ਧਰਮ ਹੈ ਬਾਣੀ ਪੜ੍ਹਨ ਦਾ ਅਤੇ ਸੁਣਨ ਦਾ ਹੈ।

ਯਥਾ- ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥

ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ॥ ੧॥

ਪ੍ਰਭ ਬਾਣੀ ਸਬਦੁ ਸੁਭਾਖਿਆ॥

ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ॥

(ਸੋਰਠਿ ਮ: ੫, ਪੰਨਾ ੬੧੧)

209 / 355
Previous
Next