Back ArrowLogo
Info
Profile

ਤਥਾ- ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ

ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ। (ਧਨਾਸਰੀ ਮ: ੪, ਪੰਨਾ ੬੬੯)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ

ਛਾਪੀ ਗਈ ਬੀੜ ਸੰਬੰਧੀ

ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੇ ਜਦ ਤੋਂ ਮੰਗਲ ਬਦਲਾ ਕੇ ਬੀੜਾਂ ਛਾਪ ਕੇ ਪ੍ਰਕਾਸ਼ਤ ਕੀਤੀਆਂ ਹਨ, ਤਦ ਦਾ ਹੀ ਪੰਥ ਵਿਚ ਰੌਲਾ ਪੈ ਰਿਹਾ ਹੈ ਜਿਸ ਨੂੰ ੧੦ ਸਾਲ ਹੋ ਚੁੱਕੇ ਹਨ ਕਈ ਵਾਰ ਮੀਟਿੰਗਾਂ ਹੋਈਆਂ ਹਨ ਪਰ ਕੰਮ ਸਿਰੇ ਚੜ੍ਹਦਾ ਨਜ਼ਰ ਨਹੀਂ ਆਉਂਦਾ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ, ਸੰਤ ਸਮਾਜ ਤੇ ਵੱਖ ਵੱਖ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਦਵਾਨਾਂ ਦੀ ਸਰਬ ਸੰਮਤ ਵਿਚਾਰ ਉਪਰੰਤ ਸ਼ਰੋਮਣੀ ਕਮੇਟੀ ਦੇ ਜਨਰਲ ਸਮਾਗਮ ਵਿਚ ਸਰਬ ਸੰਮਤੀ ਨਾਲ ੨੭-੧੧-੧੯੫੯ ਨੂੰ ਇਹ ਮਤਾ ਪ੍ਰਵਾਨ ਹੋਇਆ-

(ੳ) ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਰਘ ਵਿਚਾਰ ਉਪਰੰਤ ਇਸ ਰਾਇ ਦੀ ਪ੍ਰੋੜਤਾ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਬੰਧੀ ਚੱਲ ਰਹੀ ਚਰਚਾ ਤੁਰਤ ਬੰਦ ਹੋਣੀ ਚਾਹੀਦੀ ਹੈ।

(ਅ) ਸ੍ਰੀ ਕਰਤਾਰਪੁਰ ਸਾਹਿਬ ਵਾਲੀ ਪਾਵਨ ਬੀੜ ਓਹੀ ਪ੍ਰਮਾਣੀਕ ਪਾਵਨ ਬੀੜ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਹੈ।

ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧ ਵਿਚ ਉਪਰੋਕਤ ਨਿਸਚੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਵਾਈ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸੰਪੂਰਨ ਕੀਤੀ ਹੋਈ ਗੁਰਤਾ ਪ੍ਰਾਪਤ ਦਮਦਮੀ ਬੀੜ ਨੂੰ ਹੀ ਛਪਾਈ ਦਾ ਆਧਾਰ ਮੰਨਿਆਂ ਜਾਵੇ। ਇਸ ਤੋਂ ਬਾਅਦ ਕਈ ਮੀਟਿੰਗਾਂ ਹੋਈਆਂ ਪਰ ਕੰਮ ਸਿਰੇ ਨਾ ਚੜ੍ਹਿਆ।

ਰਾੜੇ ਸਾਹਿਬ ੧੦ ਮੱਘਰ ਸੰਮਤ ੨੦੧੯ ਤਾਰੀਖ ੨੫-੧੧-੬੨ ਐਤਵਾਰ ਸੰਤ ਚੰਨਣ ਸਿੰਘ ਜੀ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਹਰੀ ਸਿੰਘ ਜੀ ਪ੍ਰਧਾਨ ਸੰਤ ਸਮਾਜ ਵਲੋਂ ਇਹ ਆਖ਼ਰੀ ਮੀਟਿੰਗ ਸੀ। ਸਾਰੇ ਮੈਂਬਰਾਂ ਨੂੰ ਬੜੀ ਆਸ ਸੀ ਕਿ ਅੱਜ ਕੰਮ ਸਿਰੇ ਚੜ੍ਹ ਜਾਏਗਾ, ਪਰੰਤੂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੇਹਰਬਾਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਂ ਸਬੰਧੀ ਚਲ ਰਹੀ ਚਰਚਾ ਦਾ ਕੰਮ ਸਿਰੇ ਨਹੀਂ ਚੜ੍ਹਿਆ।

210 / 355
Previous
Next