

ਬਹੁਤ ਸਾਰੀ ਵਿਚਾਰ ਤੋਂ ਬਾਅਦ ਅਖੀਰ ਨੂੰ ਸ੍ਰੀ ਮਾਨ ਸੰਤ ਚੰਨਣ ਸਿੰਘ ਜੀ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤ ਸਮਾਜ ਦੇ ਪ੍ਰਧਾਨ ਸਾਹਿਬ ਅਤੇ ਹੋਰ ਮੈਂਬਰਾਂ ਨੂੰ ਇਹ ਭਰੋਸਾ ਦਿਵਾਇਆ ਹੈ ਕਿ 'ਮੈਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਕੇ ਛੇਤੀ ਤੋਂ ਛੇਤੀ ਇਸ ਚੱਲ ਰਹੀ ਦਸ ਸਾਲ ਦੀ ਚਰਚਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਦਮਦਮੇ ਸਾਹਿਬ ਵਾਲੀ ਪਾਵਨ ਬੀੜ ਦੇ ਅਧਾਰ 'ਤੇ ਛਾਪ ਕੇ ਬੰਦ ਕਰਾਂਗਾ।"
ਸ੍ਰੀ ਮਾਨ ਸੰਤ ਚੰਨਣ ਸਿੰਘ ਜੀ ਦਾ ਮੈਂ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਬਚਨ ਪੂਰਾ ਕਰ ਕੇ ਚਲ ਰਹੀ ਚਰਚਾ ਨੂੰ ਬੰਦ ਕਰ ਦਿੱਤਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦਮਦਮੀ ਬੀੜ ਦੇ ਅਧਾਰ ਉਤੇ ਛਪ ਰਹੀਆਂ ਹਨ।
ਇਸ ਲਈ ਹਰ ਇਕ ਸਿਖ ਦਾ ਫ਼ਰਜ਼ ਹੈ ਕਿ ਜੋ ਸਤਿਗੁਰ ਦੇਵ ਜੀ ਆਪਣੇ ਪਾਵਨ ਮੁਖਾਰਬਿੰਦ ਤੋਂ ਬਾਣੀ ਉਚਾਰਨ ਕਰਕੇ ਆਪਣੀ ਮੌਜੂਦਗੀ ਵਿਚ ਲਿਖਵਾ ਕੇ ਗੁਰਤਾ ਗੱਦੀ ਬਖਸ਼ ਗਏ ਹਨ, ਉਸ ਨੂੰ ਦਸਾਂ ਪਾਤਿਸ਼ਾਹੀਆਂ ਦਾ ਪ੍ਰਤੱਖ ਸਰੂਪ ਜਾਗਦੀ ਜੋਤ ਜਾਣ ਕੇ ਬੜੇ ਅਦਬ ਸਤਿਕਾਰ ਨਾਲ ਸੀਸ ਝੁਕਾਈਏ।
ਗ਼ਰੀਬ ਨਿਵਾਜ ਨੇ ਆਪਣੀ ਬਾਣੀ ਵਿਖੇ ਜੋ 'ਸੁਧੁ' ਸ਼ਬਦ ਲਿਖਿਆ ਹੈ, ਇਸ ਦਾ ਭਾਵ ਇਹ ਹੈ ਕਿ ਬਾਣੀ ਸੋਧੀ ਹੋਈ ਹੈ। ਇਸ ਉਤੇ ਕਿਸੇ ਭੀ ਸੱਜਣ ਨੂੰ ਹਸਤਾਖੇਪ ਕਰਨ ਦਾ ਹੱਕ ਨਹੀਂ ਹੈ।
ਸੰਪ੍ਰਦਾਈ ਸ੍ਰੀ ਆਸਾ ਜੀ ਦੀ ਵਾਰ ਸਟੀਕ ਸਮਾਪਤੰ ॥
ਆਸਾ ਜੀ ਦੀ ਵਾਰ ਦਾ ਮਹਾਤਮ
ਦੋਹਰਾ- ਸ਼ਰਧਾ ਸੇ ਜੋ ਜਨ ਪੜ੍ਹੇ, ਇਹ ਆਸਾ ਦੀ ਵਾਰ।
ਤਾਂਹਿ ਮੁਕਤ ਫਲ ਹੋਇਗੋ, ਅਤੇ ਅਉਸਰ ਬਾਰ।
ਆਸਾ ਕਰਤੀ ਪੂਰਨਾ, ਆਸ ਨ ਰਹਿ ਸੰਸਾਰ।
ਤ੍ਰਾਸ ਮਿਟੈ ਜਮ ਫੰਧ ਕੀ, ਪੜ੍ਹੇ ਜੁ ਆਸਾ ਵਾਰ।
☆☆☆