Back ArrowLogo
Info
Profile

ਨੌਂ ਧੁਨਾਂ ਦਾ ਸੰਖੇਪ ਵੇਰਵਾ

ਪਹਿਲੀ ਧੁਨ

(ਗੁਰੂ ਜੀ ਨੇ ੧੩੭ ਪੰਨੇ ਪਰ ਲਿਖੀ ਹੈ)

ਵਾਰ ਮਾਝ ਕੀ ਤਥਾ ਸਲੋਕ ਮਹਲਾ ੧

ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ਮਲਕ ਜ਼ਾਤੀ ਦਾ 'ਮੁਰੀਦ ਖਾਂ' ਸੂਰਮਾ, ਸੋਹੀਆ ਜਾਤੀ ਦਾ 'ਚੰਦ੍ਰਹੜਾ' ਨਾਮ ਸੂਰਮਾ, ਇਹ ਦੋਨੋਂ ਅਕਬਰ ਬਾਦਸ਼ਾਹ ਦੇ ਫ਼ੌਜੀ ਸਰਦਾਰ ਸੂਰਮੇ ਸਨ। ਇਹਨਾਂ ਦੀ ਬਾਹਰ ਮੁਖੀ ਤਾਂ ਆਪਸ ਵਿਚ ਬੜੀ ਮਿੱਤ੍ਰਤਾ ਸੀ, ਪ੍ਰੰਤੂ ਅੰਦਰੋਂ ਆਪੋ ਵਿਚ ਵਿਰੋਧ ਰਖਦੇ ਸਨ।

ਇਕ ਸਮੇਂ ਸਰਹੱਦੀ ਇਲਾਕਾ ਕਾਬਲ ਆਕੀ ਹੋਣ ਕਰਕੇ ਉਥੇ ਬਗ਼ਾਵਤ ਦਾ ਖ਼ਤਰਾ ਪੈਦਾ ਹੋ ਗਿਆ। ਅਕਬਰ ਬਾਦਸ਼ਾਹ ਨੇ ਤਲਵਾਰ ਤੇ ਪਾਨਾਂ ਦਾ ਬੀੜਾ ਸਭਾ ਵਿਚ ਰੱਖ ਕੇ ਕਿਹਾ - ਜਿਹੜਾ ਸੂਰਮਾ ਤੱਕੜਾ ਹੈ ਉਹ ਇਸ ਨੂੰ ਚੁਕ ਲਵੇ ਤੇ ਸੂਰਮੇ ਨਾਲ ਲੈ ਕੇ ਕਾਬਲ ਨੂੰ ਫ਼ਤਹ ਕਰੇ। ਮਲਕ ਮੁਰੀਦ ਨੇ ਤਲਵਾਰ ਤੇ ਪਾਨਾਂ ਦਾ ਬੀੜਾ ਚੁਕ ਕੇ ਕਿਹਾ ਮੈਨੂੰ ਹੁਕਮ ਦਿਓ ਮੈਂ ਜਾ ਕੇ ਕਾਬਲ ਫ਼ਤਹ ਕਰਾਂਗਾ। ਅਕਬਰ ਬਾਦਸ਼ਾਹ ਨੇ ਮੂੰਹ ਮੰਗੀ ਫ਼ੌਜ ਦੇ ਕੇ ਤੋਰ ਦਿੱਤਾ। ਮਲਕ ਮਰੀਦ ਨੇ ਆਪਣੀ ਬਹਾਦਰੀ, ਸਿਆਣਪ ਤੇ ਰਾਜਨੀਤੀ ਨਾਲ ਸਰਹੱਦੀ ਇਲਾਕੇ ਨੂੰ ਕਾਬੂ ਕਰ ਲਿਆ ਅਤੇ ਜੋ ਸ਼ਾਹੀ ਮਾਮਲਾ ਰੁਕਿਆ ਹੋਇਆ ਸੀ ਉਹ ਭੀ ਵਸੂਲ ਕਰ ਕੇ ਘਲ ਦਿਤਾ ਤੇ ਦਿਲ ਵਿਚ ਵਿਚਾਰਿਆ ਜੇ ਮੈਂ ਵਾਪਸ ਚਲਾ ਜਾਵਾਂਗਾ ਤਾਂ ਇਹ ਦੇਸ਼ ਆਕੀ ਹੋ ਜਾਵੇਗਾ। ਇਸ ਲਈ ਅਮਨ ਕਾਇਮ ਕਰਨ ਲਈ ਇਥੇ ਕੁਝ ਚਿਰ ਰਹਿਣਾ ਚਾਹੀਦਾ ਹੈ। ਇਹ ਵਿਚਾਰ ਕੇ ਸੁੰਦਰ ਕਿਲ੍ਹਾ ਬਣਾ ਕੇ 'ਮਲਕ ਮੁਰੀਦ’ ਕਾਬਲ ਵਿਖੇ ਹੀ ਰਹਿਣ ਲੱਗ ਪਿਆ। ਪਿਛੋਂ ਚੰਦ੍ਰਹੜਾ ਸੂਹੀਆ ਨੇ ਚਲਾਕੀ ਨਾਲ ਬਾਦਸ਼ਾਹ ਨੂੰ ਇਹ ਜਤਾਇਆ ਕਿ 'ਮਲਕ ਮੁਰੀਦ’ ਮੁਲਕ ਤੇ ਕਾਬਜ਼ ਹੋ ਕੇ ਬਾਗ਼ੀ ਹੋ ਗਿਆ ਹੈ।

ਜਿਸ ਵੇਲੇ ਬਾਦਸ਼ਾਹ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਤਿਸ ਵੇਲੇ ਚੰਦ੍ਰਹੜਾ ਨੂੰ ਸੈਨਾ ਦੇ ਕੇ 'ਮਲਕ ਮੁਰੀਦ’ ਨੂੰ ਅਧੀਨ ਕਰਨ ਵਾਸਤੇ ਘਲ ਦਿੱਤਾ। ਜਦ 'ਮਲਕ ਮੁਰੀਦ’ ਦੀ ਹੱਦ ਤੇ ਚੰਦ੍ਰਹੜਾ ਪੁਜਾ ਤਾਂ ਬਾਹਰ ਮੁਖੀ ਪੁਰਾਣੀ ਮਿੱਤ੍ਰਤਾ ਵਾਲਾ ਢੰਗ ਬਣਾ ਕੇ 'ਮਲਕ ਮੁਰੀਦ’ ਨੂੰ ਧੋਖਾ ਦੇਣਾ ਚਾਹਿਆ, ਪਰੰਤੂ ਮਲਕ ਮੁਰੀਦ ਨੂੰ ਖੁਫ਼ੀਆ ਤੌਰ ਤੇ ਪਹਿਲੇ ਹੀ ਪਤਾ ਲਗ ਗਿਆ ਸੀ ਕਿ ਇਸ ਨੇ ਬਾਦਸ਼ਾਹ ਪਾਸ ਮੇਰੀ ਚੁਗਲੀ ਕੀਤੀ ਹੈ ਤੇ ਹੁਣ ਮੇਰੇ ਨਾਲ ਲੜਾਈ ਕਰਨ ਆਇਆ ਹੈ, ਇਸ ਲਈ ਚੰਦ੍ਰਹੜਾ ਦਾ ਇਹ ਦਾਅ ਨਾ ਚੱਲ ਸਕਿਆ। ਤਿਸ

212 / 355
Previous
Next