Back ArrowLogo
Info
Profile

ਵੇਲੇ ਦੋਹਾਂ ਤਰਫੋਂ ਜੰਗ ਸ਼ੁਰੂ ਹੋ ਗਿਆ ਬਹੁਤ ਸੈਨਾ ਮਰ ਗਈ। ਆਖ਼ਿਰ ਨੂੰ ਮਲਕ ਮੁਰੀਦ ਨੇ ਚੰਦ੍ਰੜਾ ਵਲ ਸੁਨੇਹਾ ਭੇਜਿਆ ਤੇ ਕਿਹਾ ਕਿ -

ਇਹ ਕੋਈ ਬਹਾਦਰਾਂ ਦਾ ਕੰਮ ਨਹੀਂ ਹੈ ਜੋ ਬੇ-ਗੁਨਾਹ ਬਾਦਸ਼ਾਹੀ ਫ਼ੌਜ ਨੂੰ ਮਰਵਾ ਰਿਹਾ ਹੈਂ। ਵੈਰ ਤੇਰਾ ਮੇਰਾ ਆਪਸ ਵਿਚ ਹੈ, ਤੂੰ ਸਾਹਮਣੇ ਆ ਕੇ ਰਣ ਭੂਮੀ ਵਿਚ ਜੰਗ ਕਰ।

ਇਸ ਸੁਨੇਹੇ ਦੇ ਮਿਲਣ ਨਾਲ ਹੀ ਚੰਦ੍ਰਹੜਾ ਦਾ ਖੂਨ ਜੋਸ਼ ਵਿਚ ਆਇਆ ਤੇ ਕ੍ਰੋਧ ਦੀ ਅੱਗ ਭੜਕ ਉਠੀ। ਦੋਨੋਂ ਸੂਰਮੇ ਮੈਦਾਨੇ-ਜੰਗ ਵਿਚ ਆ ਨਿਕਲੇ। ਆਪਸ ਵਿਚ ਖੂਬ ਹੱਥ ਦਿਖਾਏ ਪਰ ਹਾਰ ਕਿਸੇ ਵਲੋਂ ਨਾ ਹੋਈ। ਆਖ਼ਰ ਨੂੰ ਇਕ ਦੂਜੇ ਦੇ ਸ਼ਸਤ੍ਰ ਆਪੋ ਵਿਚ ਲਗ ਕੇ ਕੱਟ ਕੇ ਮਰ ਗਏ।

ਇਹਨਾਂ ਸੂਰਮਿਆਂ ਦੀ ਇਸ ਜਾਨ ਤੋੜਵੀਂ ਬਹਾਦਰੀ ਨੂੰ ਢਾਡੀਆਂ ਨੇ ਵਾਰ ਦੁਆਰਾ ਗਾਵਿਆ।

ਯਥਾ - ਕਾਬਲ ਵਿਚ ਮੁਰੀਦ ਖਾਂ ਫੜਿਆ ਬਡ ਜ਼ੋਰ। ਚੰਦ੍ਰਹੜਾ ਲੈ ਫੌਜ ਕੋ ਚੜ੍ਹਿਆ ਬਡ ਤੌਰ।

ਦੁਹਾਂ ਕੰਧਾਰਾਂ ਮੁਹ ਜੁੜੇ ਦਾਮਾਮੇ ਦੌਰ। ਸ਼ਸਤ੍ਰ ਪਜੂਤੇ ਸੂਰਮਿਆਂ ਸਿਰ ਬੱਧੇ ਟੌਰ।

ਹੋਲੀ ਖੇਲੇ ਚੰਦ੍ਰਹੜਾ ਰੰਗ ਲਗੇ ਸੌਰ। ਦੋਵੇਂ ਤਰਫ਼ਾਂ ਜੁਟੀਆਂ ਸਰ ਵੱਗਨ ਕੌਰ।

ਮੈਂ ਭੀ ਰਾਇ ਸਦਾਇਸਾਂ ਵੜਿਆ ਲਾਹੌਰ। ਦੋਵੇਂ ਸੂਰੇ ਸਾਹਮਣੇ ਜੂਝੇ ਉਸ ਠੌਰ।

ਛੇਵੇਂ ਪਾਤਿਸ਼ਾਹ ਜੀ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਜ ਕੇ ਮਾਝ ਦੀ ਵਾਰ ਉਪਰ ਇਸ ਅੱਠ ਤੁਕੀ ਪਉੜੀ ਵਾਲੀ ਵਾਰ ਦੀ ਧੁਨ ਚਾੜ੍ਹਨੀ ਕੀਤੀ।

ਯਥਾ- ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥

ਦੂਜੀ ਧੁਨ

(ਗੁਰੂ ਜੀ ਨੇ ਪੰਨਾ ੩੧੮ ਪਰ ਲਿਖੀ ਹੈ)

ਗਉੜੀ ਕੀ ਵਾਰ ਮਹਲਾ ੫

ਰਾਇ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ

ੴ ਸਤਿਗੁਰ ਪ੍ਰਸਾਦਿ॥

ਰਾਇ ਕਮਾਲਦੀ ਤੇ ਰਾਇ ਸਾਰੰਗ ਦੋਨੋਂ ਸਕੇ ਭਰਾ ਸਨ ਤੇ ਦਿੱਲੀ ਵਿਚ ਅਕਬਰ ਬਾਦਸ਼ਾਹ ਪਾਸ ਟਕੇ ਭਰਦੇ ਸੀ। ਰਾਇ ਸਾਰੰਗ ਅੰਦਰੋਂ ਬਹੁਤ ਸਾਫ਼ ਸੀ ਅਤੇ 'ਰਾਇ ਕਮਾਲਦੀ’ ਦਿਲ ਦਾ ਕਪਟੀ ਸੀ। ਜਿਸ ਵੇਲੇ ਟਕੇ ਭਰਨ ਦਾ ਵੇਲਾ ਆਵੇ ਤਾਂ 'ਰਾਇ ਕਮਾਲਦੀ’ 'ਰਾਇ ਸਾਰੰਗ' ਪਾਸੋਂ ਟੇਕ ਲੈ ਕੇ ਦਿੱਲੀ ਚਲਿਆ ਜਾਵੇ। ਬਾਦਸ਼ਾਹੀ ਕਚਹਿਰੀ

213 / 355
Previous
Next