Back ArrowLogo
Info
Profile

ਵਿਖੇ ਜਾ ਕੇ ਆਪਣੇ ਵਲੋਂ ਟਕੇ ਦੇ ਕੇ ਆਪਣੇ ਆਪ ਨੂੰ ਹਾਜ਼ਰ ਲਿਖਵਾ ਦੇਵੇ ਤੇ 'ਰਾਇ ਸਾਰੰਗ’ ਵਲੋਂ ਰੁਪਏ ਨਾ ਦੇਵੇ ਤੇ ਗ਼ੈਰ ਹਾਜ਼ਰ ਲਿਖਵਾ ਦੇਵੇ।

ਜਦ ਦੋ ਤਿੰਨ ਸਾਲ ਗ਼ੈਰ ਹਾਜ਼ਰ ਲਿਖਵਾਂਦਾ ਰਿਹਾ ਤਾਂ ਅਕਬਰ ਬਾਦਸ਼ਾਹ ਨੇ ਸੋਚੇ ਵਿਚਾਰੇ ਤੋਂ ਬਿਨਾਂ ਹੀ ਸਿਪਾਹੀ ਭੇਜ ਕੇ 'ਰਾਇ ਸਾਰੰਗ’ ਨੂੰ ਸ਼ਾਹੀ ਕੈਦ ਵਿਚ ਬੰਦ ਕਰਵਾ ਦਿੱਤਾ।

ਇਕ ਉਮਰਾਵ 'ਰਾਇ ਸਾਰੰਗ’ ਦਾ ਬੜਾ ਮਿੱਤ੍ਰ ਸੀ। ਜਦ ਉਸ ਨੂੰ ਪਤਾ ਲੱਗਾ ਮੇਰਾ ਮਿੱਤ੍ਰ ਸ਼ਾਹੀ ਕੈਦ ਅੰਦਰ ਹੈ ਤਾਂ ਉਹ ਉਸ ਨੂੰ ਆ ਕੇ ਮਿਲਿਆ। ਸਾਰਾ ਹਾਲ ਪੁੱਛ ਕੇ ਬਿਦੋਸ਼ਾ ਵਿਚਾਰ ਕੇ ਅਕਬਰ ਬਾਦਸ਼ਾਹ ਨੂੰ ਆਖ ਕੇ ਛੁਡਵਾ ਦਿੱਤਾ। ਜਦ ਛੁਟ ਕੇ ਬਾਹਰ ਆਇਆ ਤਾਂ 'ਰਾਇ ਕਮਾਲਦੀ’ ਨੂੰ ਪਤਾ ਲੱਗ ਗਿਆ। ਉਸੀ ਵੇਲੇ ਇਕ ਸ਼ਰਾਬ ਦੀ ਬੋਤਲ ਅਤੇ ਦੂਸਰੀ ਮਹੁਰੇ ਦੀ ਬੋਤਲ ਲੈ ਕੇ ਅਗੇ ਆ ਮਿਲਿਆ ਤੇ ਚਰਨੀ ਪੈ ਕੇ ਆਪਣੀ ਭੁਲ ਬਖ਼ਸ਼ਾਈ। ਸਾਰੰਗ ਨੇ ਕਿਹਾ ਮੈਂ ਤੇਰੇ ਪਰ ਪ੍ਰਸੰਨ ਹਾਂ। ਤੂੰ ਕੋਈ ਫ਼ਿਕਰ ਨਾ ਕਰ।

'ਰਾਇ ਕਮਾਲਦੀ’ ਨੇ ਕਿਹਾ ਮੈਂ ਤਦ ਪ੍ਰਸੰਨ ਸਮਝਾਂਗਾ, ਜੇ ਤੂੰ ਮੇਰੇ ਹਥੋਂ ਸ਼ਰਾਬ ਪੀਵੇਂ ਤੇ ਮੈਂ ਤੇਰੇ ਹਥੋਂ ਸ਼ਰਾਬ ਪੀਵਾਂ। ‘ਰਾਇ ਸਾਰੰਗ’ ਨੇ ਕਿਹਾ- ਚੰਗਾ!

'ਰਾਇ ਕਮਾਲਦੀ' ਨੇ ਸ਼ਰਾਬ ਦੀ ਬੋਤਲ ਰਾਇ ਸਾਰੰਗ' ਦੇ ਹਥ ਫੜਾ ਦਿੱਤੀ ਤੇ ਮਹੁਰੇ ਵਾਲੀ ਬੋਤਲ ਆਪਣੇ ਹੱਥ ਰੱਖੀ। ਜਿਸ ਵੇਲੇ ਇਕੱਠੇ ਮਿਲ ਕੇ ਕੁਝ ਖਾਣਾ ਖਾ ਚੁੱਕੇ ਤਾਂ ਰਾਇ ਸਾਰੰਗ ਨੇ ਸ਼ਰਾਬ ਵਾਲੀ ਬੋਤਲ ਖੋਲ੍ਹ ਕੇ 'ਰਾਇ ਕਮਾਲਦੀ’ ਨੂੰ ਦੇ ਦਿੱਤੀ ਅਤੇ 'ਰਾਇ ਕਮਾਲਦੀ’ ਨੇ ਮਹੁਰੇ ਵਾਲੀ ਬੋਤਲ ਖੋਲ੍ਹ ਕੇ 'ਰਾਇ ਸਾਰੰਗ’ ਨੂੰ ਪਿਲਾ ਦਿੱਤੀ। ਉਹ ਪੀਂਦਿਆਂ ਸਾਰ ਮ੍ਰਿਤੂ ਹੋ ਗਿਆ।

ਜਿਸ ਵੇਲੇ 'ਰਾਇ ਸਾਰੰਗ’ ਦੇ ਪੁੱਤਰ 'ਮੋਜਦੀ’ ਨੇ ਆਪਣੇ ਪਿਤਾ ਦਾ ਮਰਨਾ ਸੁਣਿਆ ਤਾਂ ਉਸ ਨੇ ਆਪਣੇ ਨਾਨਕਿਆਂ ਦੀ ਮਦਦ ਲੈ ਕੇ ਆਪਣੇ ਚਾਚੇ 'ਰਾਇ ਕਮਾਲਦੀ’ ਨਾਲ ਜੰਗ ਸ਼ੁਰੂ ਕਰ ਦਿੱਤਾ ਅਤੇ ਅਜਿਹੀ ਬਹਾਦਰੀ ਨਾਲ ਲੜਿਆ ਕਿ 'ਰਾਇ ਕਮਾਲਦੀ’ ਨੂੰ ਸੰਸਾਰ ਤਿਆਗਣਾ ਪਿਆ।

'ਮੋਜਦੀ' ਨੇ ਆਪ ਤਖ਼ਤ ਪਰ ਬੈਠ ਕੇ ਰਾਜ ਭਾਗ ਦਾ ਕੰਮ ਸੋਹਣੀ ਰਾਜਨੀਤੀ ਨਾਲ ਚਲਾਇਆ ਅਤੇ 'ਰਾਇ ਕਮਾਲਦੀ’ ਦਾ ਪੁਤ 'ਰਣਧੀਰਾ’ ਨਾਮ ਕਰਕੇ ਸੀ, ਉਸ ਨੂੰ ਵੀ ਅੱਧਾ ਰਾਜ ਦੇ ਦਿੱਤਾ। ਢਾਡੀਆਂ ਨੇ ਇਸ ਜੰਗ ਦੀ ਵਾਰ ਇਸ ਵਜ਼ਨ ਪਰ ਰਚੀ-

ਰਾਣਾ ਰਾਇ ਕਮਾਲਦੀ ਰਣ ਭਾਰਾ ਬਾਹੀ। ਮੋਜਦੀ ਤਲਵੰਡੀਓਂ ਚੜ੍ਹਿਆ ਜਾ ਬਾਹੀ।

ਢਾਲੀ ਅੰਬਰ ਛਾਇਆ ਫੁਲੇ ਅੱਕ *ਕਾਹੀ। ਜੁੱਟੇ ਆਹਮੋ ਸਾਹਮਣੇ ਨੇਜੇ ਝਲਕਾਹੀ।

ਮੌਜੇ ਘਰ ਵਧਾਈਆਂ ਘਰ ਚਾਚੇ ਧਾਹੀ।

ਇਸ ਨਾਲ ਧੁਨੀ ਮਿਲਾਉਣ ਲਈ ਪੰਜ ਤੁਕੀ ਪਉੜੀ ਗਉੜੀ ਦੀ ਵਾਰ।

-----------------

*ਪਾਠਾਂਤ੍ਰ- (ਵਾਂਗ ਫੁਲੇ ਕਾਹੀ)।

214 / 355
Previous
Next