

ਯਥਾ- ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ॥
ਤੀਜੀ ਧੁਨ
(ਆਸਾ ਦੀ ਵਾਰ ਪੰਨਾ ੪੬੨ ਪਰ ਗੁਰੂ ਜੀ ਨੇ ਲਿਖੀ ਹੈ)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਆਸਾ ਮਹਲਾ ੧ ॥
ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
ਟੁੰਡੇ ਅਸਰਾਜੈ ਕੀ ਧੁਨੀ॥
ਨੋਟ - ਇਹ ਸਾਖੀ ਇਸ ਪੋਥੀ ਦੇ ਅਰੰਭ ਵਿਚ ਦੇਖੋ।
ਚੌਥੀ ਧੁਨ
(ਗੁਰੂ ਜੀ ਨੇ ਪੰਨਾ ੫੦੮ ਪਰ ਲਿਖੀ ਹੈ)
ਗੂਜਰੀ ਕੀ ਵਾਰ ਮਹਲਾ ੩
ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ
ੴ ਸਤਿਗੁਰ ਪ੍ਰਸਾਦਿ ॥
ਸਿਕੰਦਰ ਅਤੇ ਬਿਰਾਹਿਮ ਦੋ ਰਜਵਾੜੇ ਸਨ। ਸ਼ਰੀਕੇ ਵਿਚੋਂ ਭਰਾ ਭਾਈ ਸਨ। ਸਿਕੰਦਰ ਰਾਜਾ ਬਹੁਤ ਧਰਮਾਤਮਾ ਸੀ ਅਤੇ ਬਿਰਾਹਿਮ ਕੁ-ਨਿਆਈਂ ਤੇ ਬੜਾ ਵਿਭਚਾਰੀ ਸੀ। ਇਸ ਦਾ ਇਹ ਨਿਯਮ ਸੀ ਜੋ ਨਵਾਂ ਵਿਆਹਿਆ ਡੋਲਾ ਸ਼ਹਿਰ ਵਿਚ ਆਉਂਦਾ ਸੀ ਉਸ ਨੂੰ ਪਹਿਲੇ ਆਪਣੇ ਮੰਦਰਾਂ ਵਿਚ ਬੁਲਵਾ ਕੇ ਨੌਜਵਾਨ ਸੁੰਦਰ ਕੰਨਿਆਂ ਨਾਲ ਮੰਦ-ਕਰਮ ਕਰਦਾ ਸੀ। ਪਿਛੋਂ ਉਸ ਨੂੰ ਉਸ ਦੇ ਮਾਲਕ ਦੇ ਘਰ ਭੇਜਦਾ ਸੀ।
ਇਕ ਸਮੇਂ ਇਕ ਬ੍ਰਾਹਮਣ ਨੇ ਆਪਣੇ ਪੁੱਤ੍ਰ ਦਾ ਵਿਵਾਹ ਬੜੀ ਧੂਮ ਧਾਮ ਨਾਲ ਕੀਤਾ। ਜਦ ਡੋਲਾ ਲੈ ਕੇ ਤੁਰਿਆ ਤਾਂ ਬ੍ਰਾਹਮਣ ਦੇ ਦਿਲ ਵਿਚ ਵਿਚਾਰ ਆ ਗਈ ਕਿ ਜੇ ਡੋਲਾ ਮੈਂ ਆਪਣੇ ਸ਼ਹਿਰ ਲੈ ਗਿਆ ਤਾਂ ਬਿਰਾਹਿਮ ਬਾਦਸ਼ਾਹ ਨੇ ਪਹਿਲੇ ਆਪਣੇ ਮੰਦਰਾਂ ਵਿਚ ਬੁਲਾ