

ਕੇ ਮੇਰੀ ਨੂੰਹ ਦਾ ਧਰਮ ਭ੍ਰਿਸ਼ਟ ਕਰ ਦੇਣਾ ਹੈ ਸੋ ਜਿਥੋਂ ਤਕ ਹੋ ਸਕੇ ਧਰਮ ਦੀ ਰਖਿਆ ਹਰ ਹਾਲਤ ਵਿਚ ਕਰਨੀ ਚਾਹੀਦੀ ਹੈ। ਆਪਣੇ ਦਿਲ ਦੀ ਵਿਚਾਰ ਆਪਣੇ ਭਰਾਵਾਂ ਨਾਲ ਕਰ ਕੇ ਧਰਮ ਅਤੇ ਆਪਣੀ ਇੱਜ਼ਤ ਬਚਾਉਣ ਲਈ ਸਿਕੰਦਰ ਰਾਜਾ ਦੀ ਸ਼ਰਨ ਆ ਡਿਗੇ ਅਤੇ ਆਪਣਾ ਸਾਰਾ ਬ੍ਰਿਤਾਂਤ ਸੁਣਾ ਦਿੱਤਾ। ਬਿਰਾਹਿਮ ਨੂੰ ਪਤਾ ਲੱਗ ਗਿਆ ਕਿ ਬ੍ਰਾਹਮਣ ਆਪਣੇ ਪੁਤ੍ਰ ਦੀ ਸ਼ਾਦੀ ਕਰਕੇ ਡੋਲੇ ਨੂੰ ਸਿਕੰਦਰ ਰਾਜੇ ਦੇ ਸ਼ਹਿਰ ਲੈ ਗਿਆ ਹੈ। ਉਸ ਨੇ ਇਕ ਚਿੱਠੀ ਲਿਖ ਕੇ ਭੇਜੀ ਕਿ ਮੇਰੀ ਢਕ ਤੇਰੇ ਪਾਸ ਆਈ ਹੈ ਤੂੰ ਇਸ ਨੂੰ ਜਲਦੀ ਵਾਪਸ ਭੇਜ ਦੇਹ। ਇਸ ਚਿੱਠੀ ਤੋਂ ਸਿਕੰਦਰ ਰਾਜਾ ਸਮਝ ਗਿਆ ਕਿ ਬਿਰਾਹਿਮ ਰਾਜਾ ਠੀਕ ਕਾਮੀ ਹੈ, ਹੋਰਨਾਂ ਦੇ ਧਰਮ ਭ੍ਰਿਸ਼ਟ ਕਰਨ ਵਾਲਾ ਹੈ। ਤਿਸ ਵੇਲੇ ਸਿਕੰਦਰ ਰਾਜਾ ਨੇ ਉਸ ਦੇ ਮੰਦੇ ਖ਼ਿਆਲ ਟਾਲਣ ਵਾਸਤੇ ਵਿਤੋਂ ਪਰੇ ਯਤਨ ਕੀਤੇ। ਜਦ ਡਿੱਠਾ ਕਿ ਉਹ ਕਿਸੇ ਤਰ੍ਹਾਂ ਭੀ ਆਪਣੇ ਮੰਦੇ ਖ਼ਿਆਲਾਂ ਤੋਂ ਟਲਣ ਨੂੰ ਤਿਆਰ ਨਹੀਂ, ਤਦ ਖੁਲ੍ਹਮ-ਖੁਲ੍ਹਾ ਉਸ ਨੂੰ ਆਖ ਦਿੱਤਾ, ਬ੍ਰਾਹਮਣ ਤੇ ਬ੍ਰਾਹਮਣੀ ਮੇਰੀ ਸ਼ਰਨ ਵਿਚ ਆਏ ਹਨ, ਇਨ੍ਹਾਂ ਦੀ ਪਤ ਨੂੰ ਮੈਂ ਆਪਣੀ ਪਤ ਸਮਝਦਾ ਹਾਂ।
ਇਤਨੀ ਗੱਲ ਆਖ ਕੇ ਪਿਛੋਂ ਸੈਨਾ ਭੇਜ ਕੇ ਜੰਗ ਸ਼ੁਰੂ ਕਰ ਦਿੱਤਾ। ਬਿਰਾਹਿਮ ਦੀ ਸਾਰੀ ਸੈਨਾ ਕੈਦ ਕਰ ਲੀਤੀ। ਅੰਤ ਨੂੰ ਬਿਰਾਹਿਮ ਨੂੰ ਵੀ ਕੈਦ ਵਿਚ ਪਾ ਦਿੱਤਾ ਤੇ ਆਪ ਰਾਜ ਕਰਨ ਲੱਗ ਪਿਆ। ਕੁਝ ਸਮਾਂ ਇਸ ਤਰ੍ਹਾਂ ਲੰਘ ਗਿਆ। ਸਿਕੰਦਰ ਨੇ ਧਰਮਾਤਮਾ ਰਾਜੇ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਤਿਸ ਨੂੰ ਨੇਕ ਰਸਤੇ ਲਿਆਉਣ ਦਾ ਯਤਨ ਕੀਤਾ।
ਦੂਸਰੀ ਇਹ ਗੱਲ ਕਿ ਕੈਦ ਦੇ ਦੁਖ ਨੇ ਬਿਰਾਹਿਮ ਤੇ ਕਾਫ਼ੀ ਅਸਰ ਪਾਇਆ। ਆਖ਼ਰ ਬਿਰਾਹਿਮ ਨੇ ਸਿਕੰਦਰ ਪਾਸੋਂ ਖਿਮਾ ਮੰਗੀ। ਉਸ ਵੇਲੇ ਸਿਕੰਦਰ ਬਾਦਸ਼ਾਹ ਨੇ ਸ਼ੁਭ ਸਿਖਿਆ ਦੇ ਕੇ ਉਸ ਨੂੰ ਬੜੇ ਮਾਨ ਸਹਿਤ ਤੋਰ ਦਿੱਤਾ।
ਇਸ ਪ੍ਰਸੰਗ ਦੀ ਪਉੜੀ ਢਾਡੀਆਂ ਨੇ ਇਸ ਪ੍ਰਕਾਰ ਗਾਈ-
ਪਾਪੀ ਖਾਨ ਬਿਰਾਹਮ ਪਰ ਚੜ੍ਹਿਆ ਸਿਕੰਦਰ।
ਭੇੜ ਦੁਹਾਂ ਦਾ ਮਚਿਆ ਬਡ ਰਣ ਦੇ ਅੰਦਰ।
ਫੜਿਆ ਖਾਨਬਿਰਾਮ ਨੂੰ ਕਰ ਬਡ ਆਡੰਬਰ।
ਬੱਧਾ ਸੰਗਲ ਪਾਇਕੇ ਜਨੁ ਕੀਲੇ ਬੰਦਰ।
ਆਪਣਾ ਹੁਕਮ ਮਨਾਇਕੈ ਛਡਿਆ ਜਗ ਅੰਦਰ।
ਇਸ ਪੰਜ ਤੁਕੀ ਪਉੜੀ ਨਾਲ ਗੂਜਰੀ ਵਾਰ ਦੀ ਪਉੜੀ ਗਾਉਣ ਦਾ ਹੁਕਮ ਛੇਵੇਂ ਪਾਤਿਸ਼ਾਹ ਜੀ ਨੇ ਦਿੱਤਾ।
ਯਥਾ- ਆਪਣਾ ਆਪੁ ਉਪਾਇਓਨੁ ਤਦਹੁ ਹੋਰ ਨ ਕੋਈ॥