

ਗੁਰੂ ਸਾਹਿਬ ਜੀ ਨੇ ਇਕ ਵਾਰੀ ਲਿਖ ਕੇ ਅਗੇ 'ਰਹਾਉ' ਲਿਖ ਦਿੱਤਾ ਹੈ। 'ਰਹਾਉ' ਲਿਖਣ ਦਾ ਤਾਤਪਰਜ ਇਹ ਹੈ ਕਿ ਇਸ ਛੇਵੀਂ ਤੁਕ ਨੂੰ ਅੱਗੇ ਹਰ ਪਉੜੀ ਦੇ ਅਖੀਰ ਪੜ੍ਹੀ ਜਾਣਾ। ਇਹ ਨਿਯਮ ਵਾਲੀ ਗੱਲ ਹੈ, ਕਿਉਂਕਿ ਬਾਈ ਵਾਰਾਂ ਵਿਚੋਂ ਹੋਰ ਕਿਸੇ ਵਾਰ ਦੀ ਪਉੜੀ ਵਿਚ 'ਰਹਾਉ' ਪਦ ਨਹੀਂ ਆਉਂਦਾ।
ਦੂਜਾ ਕਾਰਨ ਇਹ ਹੈ ਕਿ ਜੋਧੈ ਵੀਰੈ ਦੀ ਪਉੜੀ ਜੋ ਗਾਈ ਹੈ ਉਹ ਛੇ ਤੁਕੀ ਹੈ, ਉਸ ਅਨੁਸਾਰ ਰਾਮਕਲੀ ਵਾਰ ਦੀ ਪਉੜੀ ਵੀ ਛੇ ਤੁਕੀ ਪੂਰੀ ਹੋਣੀ ਚਾਹੀਦੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਮਹਾਰਾਜ ਜੀ ਨੇ ਕਥਾ ਸੁਣਾ ਕੇ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਹੁਕਮ ਕੀਤਾ ਹੈ, ਉਹਨਾਂ ਤੋਂ ਪਰੰਪਰਾ ਰੀਤੀ ਨਾਲ ਜੋ ਟਕਸਾਲ ਚਲੀ ਆਂਵਦੀ ਹੈ, ਉਸ ਟਕਸਾਲ ਦਾ ਮੁਖ ਸਿਧਾਂਤ ਵੀ ਇਹੋ ਹੈ ਕਿ -
'ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥‘
ਵਾਲੀ ਤੁਕ ਹਰ ਵੇਰਾਂ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਂਞ ਹਰ ਇਕ ਪਉੜੀ ਵਿਚ ਪਹਿਲੀਆਂ ਚਾਰ ਤੁਕਾਂ ਨਾਲ ਪੰਜਵੀਂ ਤੁਕ ਦਾ ਤੁਕਾਂਤ ਵੀ ਵੱਖਰਾ ਹੀ ਹੈ ਇਸ ਵਾਸਤੇ ਇਹ ਤੁਕ ਪੜ੍ਹ ਕੇ ਹੀ ਤੁਕਾਂਤ ਪੂਰਾ ਹੁੰਦਾ ਹੈ।
ਸਤਵੀਂ ਧੁਨ
(ਗੁਰੂ ਜੀ ਨੇ ਪੰਨਾ ੧੨੩੭ ਪਰ ਲਿਖੀ ਹੈ)
ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ
ੴ ਸਤਿਗੁਰ ਪ੍ਰਸਾਦਿ ॥
'ਰਾਇ ਮਹਮਾ' ਤੇ 'ਰਾਇ ਹਸਨਾ ਦੋਨੋਂ ਭੱਟੀ ਰਾਜਪੂਤ ਸਨ। ਕਾਂਗੜੇ ਦੇ ਇਲਾਕੇ ਦੇ ਨਿੱਕੇ ਨਿੱਕੇ ਰਜਵਾੜਿਆਂ ਦੇ ਰਾਜੇ ਸਨ। ਅਕਬਰ ਬਾਦਸ਼ਾਹ ਪਾਸ ਟਕੇ ਭਰਦੇ ਸਨ। ਰਾਇ ਮਹਮਾ ਬੜਾ ਸੂਰਬੀਰ ਤੇ ਧਰਮਾਤਮਾ ਸੀ। ਰਾਇ ਹਸਨਾ ਬੜਾ ਚਤੁਰ ਤੇ ਦਿਲ ਦਾ ਕਪਟੀ ਸੀ। ਜਿਸ ਵੇਲੇ ਰਾਇ ਹਸਨਾ ਟਕੇ ਭਰਨ ਜਾਂਦਾ ਸੀ ਤਿਸ ਵੇਲੇ ਰਾਇ ਮਹਿਮਾ ਭਰੋਸਾ ਰੱਖ ਕੇ ਆਪਣੇ ਟਕੇ ਰਾਇ ਹਸਨੇ ਨੂੰ ਦੇ ਕੇ ਆਖਦਾ ਸੀ, ਮੇਰੇ ਟਕੇ ਵੀ ਜਮਾਂ ਕਰਵਾ ਆਉਣੇ। ਪ੍ਰੰਤੂ ਦਿਲ ਦਾ ਕਪਟੀ ਤੇ ਛਲੀਆ ਰਾਇ ਹਸਨਾ ਆਪਣੇ ਟਕੇ ਦੇ ਕੇ ਆਪਣੇ ਆਪ ਨੂੰ ਹਾਜ਼ਰ ਲਿਖਵਾ ਦੇਵੇ ਤੇ ਰਾਇ ਮਹਮੇ ਨੂੰ ਗੈਰ ਹਾਜ਼ਰ ਲਿਖਵਾ ਆਇਆ ਕਰੇ।
ਜਦ ਇਸ ਤਰ੍ਹਾਂ ਕਈ ਮਹੀਨੇ ਗੁਜ਼ਰ ਗਏ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਰਾਇ ਮਹਮਾ ਆ ਕੇ ਟਕੇ ਨਹੀਂ ਦੇਂਦਾ, ਉਸ ਵੇਲੇ ਅਕਬਰ ਬਾਦਸ਼ਾਹ ਨੇ ਰਾਇ ਮਹਮੇ ਨੂੰ ਸਦਵਾ