Back ArrowLogo
Info
Profile

ਕੇ ਹਨੇਰੀ ਕੋਠੜੀ ਵਿਚ ਬੰਦ ਕਰ ਦਿੱਤਾ ਤੇ ਉਹ ਕਈ ਚਿਰ ਬੰਦ ਹੀ ਰਿਹਾ।

ਇਕ ਸਮੇਂ ਅਕਬਰ ਬਾਦਸ਼ਾਹ ਨੇ ਉਤਸ਼ਾਹ ਵਿਚ ਆ ਕੇ ਬਾਹਰ ਜ਼ਮੀਨ ਵਿਚ ਇਕ ਕਿੱਲਾ ਗੱਡ ਕੇ ਸਭਨਾਂ ਨੂੰ ਕਿਹਾ ਜੋ ਘੋੜਾ ਦੁੜਾ ਕੇ ਇਸ ਕਿੱਲੇ ਨੂੰ ਇਕ ਚੋਟ ਨਾਲ ਪੁਟੇਗਾ, ਉਸ ਨੂੰ ਬਹੁਤ ਸਾਰਾ ਇਨਾਮ ਦੇਵਾਂਗਾ। ਉਸ ਵੇਲੇ ਬਹੁਤੇ ਸੂਰਮਿਆਂ ਨੇ ਜ਼ੋਰ ਲਗਾਇਆ, ਪ੍ਰੰਤੂ ਕਿੱਲਾ ਕਿਸੇ ਪਾਸੋਂ ਨਾ ਪੁੱਟਿਆ ਗਿਆ। ਰਾਇ ਮਹਮੇ ਦਾ ਇਕ ਮਿੱਤ੍ਰ ਉਥੇ ਖਲੋਤਾ ਸੀ, ਉਸ ਨੇ ਆਖਿਆ-

'ਹੇ ਬਾਦਸ਼ਾਹ! ਇਸ ਕਿੱਲੇ ਨੂੰ ਰਾਇ ਮਹਮਾ ਪੁਟੇਗਾ ਹੋਰ ਕੋਈ ਨਹੀਂ ਪੁਟ ਸਕਦਾ।

ਬਾਦਸ਼ਾਹ ਨੇ ਪੁਛਿਆ- ਉਹ ਕਿਥੇ ਹੈ? ਉਸ ਦੇ ਮਿੱਤਰ ਨੇ ਕਿਹਾ- ਹੇ ਬਾਦਸ਼ਾਹ! ਉਹ ਆਪ ਜੀ ਨੇ ਕੈਦ ਕੀਤਾ ਹੋਇਆ ਹੈ। ਉਸੀ ਵੇਲੇ ਬਾਦਸ਼ਾਹ ਨੇ ਹੁਕਮ ਦੇ ਕੇ ਰਾਇ ਮਹਮੇ ਨੂੰ ਆਪਣੇ ਪਾਸ ਬੁਲਵਾ ਕੇ ਕਿਹਾ ਇਸ ਕਿੱਲੇ ਨੂੰ ਪੁੱਟਣਾ ਹੈ।

ਉਸੀ ਵੇਲੇ ਰਾਇ ਮਹਮੇ ਨੇ ਘੋੜੇ ਪਰ ਅਸਵਾਰ ਹੋ ਕੇ ਪੌਣ ਵੇਗ ਵਤ ਘੋੜੇ ਨੂੰ ਦੁੜਾ ਕੇ ਇਕੇ ਚੋਟ ਨਾਲ ਕਿੱਲੇ ਨੂੰ ਪੁੱਟ ਦਿੱਤਾ। ਤਿਸ ਵੇਲੇ ਰਾਜੇ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ ਜੋ ਇੱਛਾ ਹੈ ਸੋ ਤੂੰ ਮੰਗ ਲੈ। ਰਾਇ ਮਹਮੇ ਨੇ ਕਿਹਾ ਹੇ ਬਾਦਸ਼ਾਹ! ਆਪ ਨੇ ਮੈਨੂੰ ਬੇਗੁਨਾਹ ਕੈਦ ਕੀਤਾ ਹੈ। ਮੈਂ ਆਪਣੇ ਟਕੇ ਰਾਇ ਹਸਨੇ ਨੂੰ ਦੇ ਕੇ ਭੇਜਦਾ ਰਿਹਾ ਹਾਂ ਪਰੰਤੂ ਉਹ ਬੇਈਮਾਨੀ ਨਾਲ ਟਕੇ ਆਪਣੇ ਪਾਸ ਰੱਖ ਕੇ ਮੇਰਾ ਨਾਮ ਗ਼ੈਰ ਹਾਜ਼ਰ ਲਿਖਵਾਂਦਾ ਰਿਹਾ ਹੈ। ਆਪ ਜੀ ਨੇ ਮੇਰੀ ਬੇਨਤੀ ਵੀ ਨਾ ਸੁਣੀ, ਯਕ ਤਰਫ਼ਾ ਕਾਰਵਾਈ ਕਰ ਦਿੱਤੀ। ਤਿਸ ਵੇਲੇ ਅਕਬਰ ਬਾਦਸ਼ਾਹ ਨੇ ਆਪਣੀ ਫੌਜ ਦੇ ਕੇ ਕਿਹਾ, ਮੈਂ ਤੇਰੇ ਪਰ ਬਹੁਤ ਪ੍ਰਸੰਨ ਹਾਂ ਤੂੰ ਮੇਰੀ ਫ਼ੌਜ ਲੈ ਕੇ ਉਸ ਨਾਲ ਲੜਾਈ ਕਰ ਕੇ ਆਪਣਾ ਰਾਜ ਭਾਗ ਸੰਭਾਲਣਾ ਕਰ। ਰਾਇ ਮਹਮੇ ਨੇ ਸ਼ਾਹੀ ਫ਼ੌਜ ਲੈ ਕੇ ਰਾਇ ਹਸਨੇ ਨਾਲ ਬੜੀ ਬਹਾਦਰੀ ਨਾਲ ਜੰਗ ਕਰਕੇ ਉਸ ਨੂੰ ਕੈਦ ਕਰ ਲੀਤਾ ਤੇ ਆਪਣਾ ਰਾਜ ਭਾਗ ਸੰਭਾਲ ਲਿਆ। ਕੁਝ ਦਿਨ ਪਾ ਕੇ ਰਾਇ ਮਹਮੇ ਨੇ ਆਪਣੇ ਕ੍ਰਿਪਾਲੂ ਸੁਭਾਉ ਅਨੁਸਾਰ ਹਸਨੇ ਦਾ ਅਪਰਾਧ ਬਖ਼ਸ਼ ਕੇ ਉਸ ਦਾ ਰਾਜ ਵਾਪਸ ਮੋੜ ਦਿੱਤਾ।

ਢਾਡੀਆਂ ਨੇ ਇਹਨਾਂ ਦੀ ਪਉੜੀ ਗਾਈ -

ਮਹਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ।

ਹਸਨੇ ਬੇਈਮਾਨਗੀ ਨਾਲ ਮਹਮੇ ਥੱਟੀ।

ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ।

ਮਹਮੇ ਪਾਈ ਫਤੇ ਰਣ ਗਲ ਹਸਨੇ ਘੱਟੀ।

ਬੰਨ੍ਹ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ।

ਇਹ ਪੰਜ ਤੁਕੀ ਪਉੜੀ ਨਾਲ ਸਾਰੰਗ ਵਾਰ ਦੀ ਪਉੜੀ ਗਾਇਣ ਕਰਨ ਦੀ ਆਗਿਆ ਸਤਿਗੁਰ ਦੇਵਾਂ ਨੇ ਦਿੱਤੀ ਹੈ।

220 / 355
Previous
Next