Back ArrowLogo
Info
Profile

ਯਥਾ - ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ॥

ਅਠਵੀਂ ਧੁਨ

(ਗੁਰੂ ਜੀ ਨੇ ਪੰਨਾ ੧੨੭੮ ਪਰ ਲਿਖੀ ਹੈ)

ਵਾਰ ਮਲਾਰ ਕੀ ਮਹਲਾ ੧

ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ॥

ੴ ਸਤਿਗੁਰ ਪ੍ਰਸਾਦਿ ॥

ਰਾਣਾ ਕੈਲਾਸ਼ ਦੇਵ, ਰਾਣਾ ਮਾਲ ਦੇਵ, ਦੋਨੋਂ ਸਕੇ ਭਾਈ ਸਨ। ਸਮਾਂ ਪਾ ਕੇ ਇਹਨਾਂ ਦਾ ਪਿਤਾ ਸ੍ਵਰਗਵਾਸ ਹੋ ਗਿਆ। ਪਿਛੋਂ ਵੱਡੇ ਭਾਈ ਰਾਣੇ ਕੈਲਾਸ਼ ਨੇ ਸਾਰੀ ਜਾਇਦਾਦ ਤੇ ਰਾਜ ਭਾਗ ਆਪ ਸਾਂਭ ਲਿਆ ਛੋਟੇ ਭਾਈ ਨੂੰ ਕੁਝ ਵੀ ਨਾ ਦਿੱਤਾ। ਪਿਆਰ ਮੁਹੱਬਤ ਨਾਲ ਮੰਗਿਆਂ ਵੀ ਜਦ ਇਸ ਨੂੰ ਕੁਝ ਨਾ ਮਿਲਿਆ ਤਾਂ ਇਸ ਨੇ ਰਾਜਨੀਤੀ ਅਤੇ ਆਪਣੇ ਰਸੂਖ ਨਾਲ ਸਾਰੀ ਪਰਜਾ ਤੇ ਫ਼ੌਜ ਆਪਣੇ ਵਲ ਕਰ ਲੀਤੀ ਤੇ ਵੱਡੇ ਭਾਈ ਕੈਲਾਸ਼ ਦੇਵ ਨੂੰ ਜੰਗ ਵਿਚ ਹਾਰ ਦੇ ਕੇ ਰਿਆਸਤ ਦਾ ਸਾਰਾ ਪ੍ਰਬੰਧ ਆਪਣੇ ਹੱਥ ਕਰ ਲਿਆ। ਜਿਸ ਵੇਲੇ ਕੈਦ ਹੋਇਆਂ ਇਕ ਸਾਲ ਗੁਜ਼ਰ ਗਿਆ ਤਾਂ ਕੈਲਾਸ਼ ਦੇਵ ਨੇ ਮੁਆਫ਼ੀ ਮੰਗੀ। ਤਿਸ ਵੇਲੇ ਧਰਮਾਤਮਾ ਮਾਲਦੇਵ ਨੇ ਸ਼ੁਭ ਸਿਖਿਆ ਦਿਤੀ - ਗ਼ਰੀਬਾਂ ਦੀ ਰੱਖਿਆ ਕਰਨੀ, ਨਿਆਂ ਪੂਰਾ ਪੂਰਾ ਕਰਨਾ ਆਦਿਕ ਉਪਦੇਸ਼ ਦੇ ਕੇ ਆਪਣੇ ਵੱਡੇ ਭਾਈ ਕੈਲਾਸ਼ ਦੇਵ ਨੂੰ ਅੱਧੀ ਰਿਆਸਤ ਦਾ ਰਾਜ ਭਾਗ ਸੰਭਾਲ ਦਿੱਤਾ। ਇਹਨਾਂ ਦੇ ਸੋਹਣੇ ਕਰਤੱਬ ਨੂੰ ਵੇਖ ਕੇ ਢਾਡੀਆਂ ਨੇ ਇਹ ਵਾਰ ਬਣਾਈ ਹੈ-

ਧਰਤ ਘੋੜਾ ਪਰਬਤ ਪਲਾਣ ਸਿਰ ਟੱਟਰ ਅੰਬਰ।

ਨਉ ਸੈ ਨਦੀ ਨੜਿਨਵੇਂ ਰਾਣਾ ਜਲ ਕੰਧਰ।

ਢੁੱਕਾ ਰਾਇ ਅਮੀਰ ਦੇ ਕਰ ਮੇਘ ਅਡੰਬਰ।

ਆਨਤ ਖੰਡਾ ਰਾਣਿਆ ਕੈਲਾਸ਼ੇ ਅੰਦਰ।

ਬਿਜੁਲ ਜਯੋਂ ਚਮਕਾਣੀਆਂ ਤੇਗਾਂ ਵਿਚ ਅੰਬਰ।

ਮਾਲਦੇਵ ਕੈਲਾਸ਼ ਨੂੰ ਬੰਨ੍ਹਿਆਂ ਕਰ ਸੰਘਰ।

ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ੍ਹ ਅੰਦਰ।

ਮਾਲ ਦੇਉ ਜਸ ਖੱਟਿਆ ਜਿਉਂ ਸ਼ਾਹ ਸਿਕੰਦਰ।

ਇਸ ਅੱਠ ਤੁਕੀ ਪਉੜੀ ਨਾਲ ਮਲਾਰ ਵਾਰ ਦੀ ਪਉੜੀ ਗਾਇਣ ਕਰਨ ਦਾ ਹੁਕਮ

221 / 355
Previous
Next