

ਛੇਵੇਂ ਪਾਤਿਸ਼ਾਹ ਜੀ ਨੇ ਦਿੱਤਾ ਹੈ।
ਯਥਾ- ਆਪੀਨੈ ਆਪੁ ਸਾਜਿ ਆਪੁ ਪਛਾਣਿਆ॥
ਨੌਵੀਂ ਧੁਨ
(ਗੁਰੂ ਜੀ ਨੇ ਪੰਨਾ ੧੩੧੨ ਪਰ ਲਿਖੀ ਹੈ)
ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ
ੴ ਸਤਿਗੁਰ ਪ੍ਰਸਾਦਿ॥
'ਮੂਸਾ’ ਪਠਾਣ ਇਕ ਬੜਾ ਭਾਰੀ ਬਹਾਦਰ ਯੋਧਾ ਸੀ, ਚੜ੍ਹਦੀ ਜਵਾਨੀ ਸਮੇਂ ਇਸ ਦੀ ਮੰਗਣੀ ਚੰਗੇ ਘਰਾਣੇ ਵਿਚ ਹੋ ਗਈ। ਕਿਸੇ ਵੈਰੀ ਨੇ ਲੜਕੀ ਦੇ ਮਾਪਿਆਂ ਨੂੰ ਭਰਮਾ ਦਿੱਤਾ ਤਾਂ ਉਹਨਾਂ ਨੇ ਆਪਣੀ ਸੁੰਦਰ ਕੰਨਿਆਂ ਕਿਸੇ ਹੋਰ ਰਾਜੇ ਨਾਲ ਵਿਆਹ ਦਿੱਤੀ। ਜਿਸ ਵੇਲੇ ਮੂਸੇ ਨੂੰ ਪਤਾ ਲੱਗਾ ਕਿ ਮੇਰੀ ਮੰਗ ਹੋਰ ਕੋਈ ਵਿਆਹ ਕੇ ਲੈ ਗਿਆ ਹੈ ਤਾਂ ਇਸ ਨੂੰ ਬੜਾ ਗੁੱਸਾ ਆਇਆ। ਆਪਣੀ ਫ਼ੌਜ ਲੈ ਕੇ ਉਸ ਨਾਲ ਜੰਗ ਕਰਕੇ ਵੈਰੀ ਨੂੰ ਜੇਹਲ ਵਿਚ ਪਾ ਕੇ ਇਸਤ੍ਰੀ ਨੂੰ ਘਰ ਲੈ ਆਂਦਾ। ਇਸਤ੍ਰੀ ਤੋਂ ਪੁਛਿਆ, ਤੇਰਾ ਕੀ ਖ਼ਿਆਲ ਹੈ ? ਮੇਰੇ ਘਰ ਰਹਿਣਾ ਚਾਹੁੰਦੀ ਹੈ ਕਿ ਉਸ ਦੇ ਘਰ ? ਤਾਂ ਉਸ ਪਤਿਬ੍ਰਤ ਧਰਮਾਤਮਾ ਔਰਤ ਨੇ ਕਿਹਾ - 'ਮਾਪਿਆਂ ਨੇ ਮੈਨੂੰ ਇਕ ਵਾਰ ਵਿਆਹ ਦਿੱਤਾ ਹੈ, ਹੁਣ ਦੂਸਰੀ ਜਗ੍ਹਾ ਬੈਠਕੇ ਮੈਂ ਆਪਣੇ ਧਰਮ ਤੋਂ ਪਤਿਤ ਹੁੰਦੀ ਹਾਂ। ਆਪ ਕ੍ਰਿਪਾ ਕਰੋ ਤੇ ਮੇਰਾ ਧਰਮ ਬਣਿਆ ਰਹਿਣ ਦਿਓ।"
'ਮੂਸਾ' ਇਹ ਯੋਗ ਗੱਲ ਸੁਣਕੇ ਬਹੁਤ ਪ੍ਰਸੰਨ ਹੋਇਆ। ਉਸੀ ਵੇਲੇ ਵੈਰੀ ਨੂੰ ਕੈਦ 'ਚੋਂ ਬੁਲਾ ਕੇ ਬੜੇ ਸਨਮਾਨ ਸਹਿਤ ਇਸਤ੍ਰੀ ਦੇ ਕੇ ਵਿਦਾ ਕਰ ਦਿੱਤਾ। ਇਸ ਬਹਾਦਰੀ ਦੀ ਵਾਰ ਢਾਡੀਆਂ ਨੇ ਇਸ ਤਰਾਂ ਗਾਈ-
ਤਰੈ ਸੈ ਸੱਠ ਮਰਾਤਬਾ ਇਕ ਘੁਰਿਐ ਡੱਗੇ।
ਚੜ੍ਹਿਆ ਮੂਸਾ ਪਾਤਸ਼ਾਹ ਸਭ ਸੁਣਿਆਂ ਜੱਗੇ।
ਦੰਦ ਚਿੱਟੇ ਬਡ ਹਾਥੀਆਂ ਕਹੁ ਕਿੱਤ ਵਰੱਗੇ।
ਰੁਤ ਪਛਾਤੀ ਬਗਲਿਆਂ ਘਟ ਕਾਲੀ ਬੱਗੇ।
ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ।
ਇਹ ਪੰਜ ਤੁਕੀ ਪਉੜੀ ਨਾਲ ਕਾਨੜੇ ਦੀ ਵਾਰ ਦੀ ਪੰਜ ਤੁਕੀ ਪਉੜੀ ਦੀ ਧੁਨੀ ਮਿਲਾ ਕੇ ਸਤਿਗੁਰਾਂ ਨੇ ਗਾਉਣ ਦੀ ਆਗਿਆ ਦਿੱਤੀ ਹੈ।
ਯਥਾ- 'ਤੂੰ ਆਪੇ ਹੀ ਸਿਧ ਸਾਧਿਕੋ ਤੂੰ ਆਪੇ ਹੀ ਜੁਗ ਜੋਗੀਆ॥"