Back ArrowLogo
Info
Profile

ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥

ਗੁਰਾਂ ਦੁਆਰੇ ਚਲੂਲਿਆ=ਗਾਹੜਾ ਰੰਗ (ਨਾਮ ਦਾ) ਮਿਲਿਆ ਤਾਂ ਮੇਰਾ ਮਨ ਤਨ ਉਸ ਵਿਚ ਭਿੰਨਾ=ਭਿੱਜ ਗਿਆ।

{ਪੰਨਾ ੪੪੯}

ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧ ॥

ਸਤਿਗੁਰਾਂ ਨੇ ਮੈਂ ਸੇਵਕ ਜਨ ਨੂੰ ਭਗਤੀ ਰੂਪ ਮੁਸਕਿ=ਸੁਗੰਧੀ ਵਿਚ ਝਕੋਲਿਆ= ਮਿਲਾਇਆ ਤਾਂ ਅਗਲੇ ਪਿਛਲੇ ਸਾਰੇ ਜਨਮ ਧੰਨਤਾ ਯੋਗ ਹੋ ਗਏ,

ਅਥਵਾ:- ਸਾਰੇ ਇੰਦ੍ਰੀਏ ਵੀ ਧੰਨ ਤੇ ਮਨੁੱਖਾ ਜਨਮ ਵੀ ਧੰਨਤਾ ਦੇ ਸਹਿਤ ਹੋ ਗਿਆ॥੧॥

ਹਰਿ ਪ੍ਰੇਮ ਬਾਣੀ ਮਨੁ ਮਾਰਿਆ

ਅਣੀਆਲੇ ਅਣੀਆ ਰਾਮ ਰਾਜੇ॥

ਹਰੀ ਰਾਮ ਰਾਜੇ ਦੀ ਜੋ ਪ੍ਰੇਮ-ਮਈ ਬਾਣੀ ਹੈ, ਏਹੀ ਅਣੀਆ=ਕੁੰਡਲੀਆਂ ਵਾਲੇ ਅਣੀਆਲੇ=ਤੀਰ ਹਨ, ਇਹਨਾਂ ਤੀਰਾਂ ਨਾਲ ਮਨ ਰੂਪੀ ਹਰਨ ਨੂੰ ਮਾਰਨਾ ਕੀਤਾ ਹੈ।

ਜਿਵੇਂ ਸ੍ਰੀ ਰਾਮ ਚੰਦਰ ਜੀ ਦੇ ਅਮੋਘ ਬਾਣ ਕੁੰਡਲੀਆਂ ਵਾਲੇ ਸਨ, ਉਹ ਜਿਸ ਨੂੰ ਵੱਜਦੇ ਸਨ, ਉਸ ਦੀਆਂ ਆਂਦਰਾਂ ਬਾਹਰ ਕੱਢ ਕੇ ਲੈ ਆਉਂਦੇ ਸਨ। ਇਸੇ ਤਰ੍ਹਾਂ-

‘ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ॥'

(ਗੋਂਡ ਮ: ੪, ਪੰਨਾ ੮੬੧)

ਮੇਰੇ ਮਨ ਵਿਚ ਹਰੀ ਦੇ ਪ੍ਰੇਮ ਰੂਪ ਬਾਣ ਲੱਗੇ ਹਨ, ਇਨ੍ਹਾਂ ਪ੍ਰੇਮ ਰੂਪੀ ਬਾਣਾਂ ਨਾਲ ਮਨ ਰੂਪ ਹਰਨ ਨੂੰ ਮਾਰਨਾ ਕੀਤਾ ਹੈ।

ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ॥

ਜਿਸ ਨੂੰ ਪ੍ਰੇਮ ਦੀ ਪੀੜਾ ਲੱਗੀ ਹੈ, ਉਸ ਪੀੜਾ ਨੂੰ ਓਹੀ ਆਦਮੀ ਜਾਣਦਾ ਹੈ ਜਾਂ ਜਿਸ ਨੇ ਪ੍ਰੇਮ ਦੀ ਪੀੜਾ ਜਰੀਆ=ਲਗਾਈ ਹੈ, ਓਹ ਜਾਣਦਾ ਹੈ।

ਯਥਾ- ਕਤ ਨਹੀ ਠਉਰ ਮੂਲੁ ਕਤ ਲਾਵਉ॥

ਖੋਜਤ ਤਨ ਮਹਿ ਠਉਰ ਨ ਪਾਵਉ॥੧॥

ਲਾਗੀ ਹੋਇ ਸੁ ਜਾਨੈ ਪੀਰ ॥ ਰਾਮ ਭਗਤਿ ਅਨੀਆਲੇ ਤੀਰ॥ ੧॥ ਰਹਾਉ॥

(ਗਉੜੀ ਕਬੀਰ ਜੀ, ਪੰਨਾ ੩੨੭)

224 / 355
Previous
Next