

ਹੇ ਹਰੀ! ਜਿਸ ਨੇ ਭੀ ਆਪ ਨੂੰ ਪਾਇਆ ਹੈ, ਉਸ ਨੇ ਪੂਰਿਆਂ ਗੁਰਾਂ ਦੁਆਰੇ ਹੀ ਪਾਇਆ ਹੈ। ਇਸ ਤੇ ਹੇ ਹਰੀ! ਮੈਂ ਆਪ ਜੀ ਪਾਸੋਂ ਇਕ ਭਗਤੀ ਕਰਨੀ ਮੰਗਦਾ ਹਾਂ।
ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥
ਹੇ ਬ੍ਰਹਮ ਰੂਪ ਸਮੁੰਦਰ ! ਜਿਸ ਆਪ ਜੀ ਵਿਖੇ ਮਾਇਆ ਰੂਪ ਹਵਾ ਦੇ ਚਲਣ ਕਰਕੇ ਅਨੇਕਾਂ ਜੀਵਾਂ ਰੂਪ ਤਰੰਗਾ=ਲਹਿਰਾਂ ਉੱਠ ਰਹੀਆਂ ਹਨ। ਗੁਰ ਸ਼ਬਦ ਦੁਆਰਾ ਤਿਸ ਆਪ ਜੀ ਦੇ ਨਾਮ ਨੂੰ ਜਪ ਕੇ ਮੇਰਾ ਮਨ ਅਤੇ ਤਨ ਵਿਗਾਸਿਆ=ਪ੍ਰਸੰਨ ਹੋਇਆ ਹੈ।
ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥
ਗੁਰੂ ਸਾਹਿਬ ਜੀ ਆਖਦੇ ਹਨ- ਸੰਤ ਜਨਾਂ ਦੀ ਸਤਸੰਗਤਿ ਨਾਲ ਮਿਲ ਕੇ ਹੇ ਹਰੀ! ਗੁਰਮੁਖਾਂ ਨੇ ਆਪ ਜੀ ਨੂੰ ਪਾਉਣਾ ਕੀਤਾ ਹੈ॥ ੩॥
ਦੀਨ ਦਇਆਲ ਸੁਣਿ ਬੇਨਤੀ
ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
ਹੇ ਹਰਿ ਹਰਿ ਪ੍ਰਭੂ ਰਾਮ ਰਾਜੇ ਰਾਇਆ=ਪ੍ਰਕਾਸ਼ ਰੂਪ ਦੀਨਾਂ ਪਰ ਦਿਆਲੂ ! ਮੇਰੀ ਇਕ ਬੇਨਤੀ ਸੁਣਨਾ ਕਰ। ਅਥਵਾ:- ਮੈਂ ਦੀਨ ਦੀ ਦਿਆਲੂ ਹੋ ਕੇ ਬੇਨਤੀ ਸੁਣਨਾ ਕਰ।
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
ਮੈਂ ਉਹਨਾਂ ਗੁਰਮੁਖਾਂ ਦੀ ਸ਼ਰਨ ਮੰਗਦਾ ਹਾਂ, ਜਿਨ੍ਹਾਂ ਨੇ ਹਰੀ ਨਾਮ ਦੀ ਪ੍ਰੀਤੀ ਸਹਿਤ ਮੂੰਹ ਵਿਚ ਹਰਿ ਹਰਿ ਨਾਮ ਰੂਪ ਅੰਮ੍ਰਿਤ ਪਾਇਆ ਹੈ।
ਅਥਵਾ:- ਮਨ ਵਿਚ ਹਰੀ ਨਾਮ ਦੀ ਪ੍ਰੀਤੀ ਅਤੇ ਜਿਨ੍ਹਾਂ ਨੇ ਹਰਿ ਹਰਿ ਨਾਮ ਦਾ ਉਚਾਰਨਾ ਮੁਖ ਵਿਖੇ ਪਾਇਆ ਹੈ, ਉਨ੍ਹਾਂ ਦੀ ਸ਼ਰਨ ਲੈਣੀ ਮੈਂ ਮੰਗਦਾ ਹਾਂ।
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ॥
ਹੇ ਹਰੀ! ਆਪ ਦਾ ਬਿਰਦੁ=ਧਰਮ ਭਗਤਾਂ ਦਾ ਪਿਆਰਾ ਹੈ ਅਤੇ ਹੇ ਹਰੀ! ਤੂੰ ਆਪ ਹੀ ਭਗਤਾਂ ਦੀ ਲੱਜਿਆ ਰੱਖਦਾ ਆਇਆ ਹੈਂ।
ਜਨੁ ਨਾਨਕੁ ਸਰਣਾਗਤੀ
ਹਰਿ ਨਾਮਿ ਤਰਾਇਆ ॥੪॥੮॥੧੫॥
ਮੈਂ ਸੇਵਕ ਜਨ, ਆਪ ਦੇ ਚਰਨਾਂ ਦੀ ਸ਼ਰਨ ਵਿਚ ਪ੍ਰਾਪਤ ਹਾਂ। ਹੇ ਹਰੀ ਨਾਮੀ! ਆਪ