

ਹੀ ਸੰਸਾਰ ਤੋਂ ਤਾਰਨ ਵਾਲੇ ਹੋ।
ਅਥਵਾ:- ਹੇ ਹਰੀ! ਆਪ ਨੇ ਹੀ ਸਤਿਗੁਰਾਂ ਦੁਆਰੇ ਆਪਣੇ ਨਾਮ ਵਿਚ ਲਗਾ ਕੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਤਰਾਇਆ ਹੈ॥ ੪॥੮॥੧੫॥
ਆਸਾ ਮਹਲਾ ੪॥
ਉਥਾਨਕਾ- ਗੁਰਮੁਖਾਂ ਨੇ ਉਸ ਪਰਮਾਤਮਾ ਨੂੰ ਕਿਵੇਂ ਲੱਭਾ ਹੈ? ਉੱਤਰ:-
ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥
ਢੂੰਢਦਿਆਂ ਢੂੰਢਦਿਆਂ, ਅਥਵਾ:- ਉਸ ਦੀ ਢੂੰਢ ਢੂੰਢੇਦਿਆ=ਕਰਦਿਆਂ ਕਰਦਿਆਂ ਅਸਲੀ ਸੱਜਣ ਜੋ ਹਰੀ ਰਾਮ ਰਾਜਾ ਹੈ, ਉਸ ਨੂੰ ਗੁਰਮੁਖਾਂ ਨੇ ਲਧਾ=ਲੱਭ ਲਿਆ ਹੈ।
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ॥
ਸਰੀਰ ਰੂਪੀ ਕਿਲ੍ਹਾ ਜੋ ਗੜ= ਘੜਿਆ ਹੋਇਆ ਹੈ ਇਸ ਨੂੰ ਜਪ ਤਪ ਰੂਪ ਅਗਨੀ ਦਾ ਤਾਅ ਦੇ ਕੇ ਜਾਂ ਸੋਨੇ ਵਾਂਗ ਸ਼ੁਧ ਕੀਤਾ ਤਾਂ ਇਸ ਦੇ ਵਿਚ ਹੀ ਹਰਿ ਹਰਿ ਪਰਮਾਤਮਾ ਸਿਧਾ=ਮਿਲ ਪਿਆ।
ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ॥
ਹੀਰੇ ਰਤਨਾਂ ਵਾਂਗ ਅਮੋਲਕ ਜੋ ਹਰਿ ਹਰਿ ਹੈ, ਮੇਰਾ ਮਨ ਤਨ ਉਸ ਵਿਚ ਵਿਧਾ=ਵਿੰਨ੍ਹਿਆਂ ਗਿਆ ਹੈ, ਭਾਵ ਤਦਾਕਾਰ ਹੋਇਆ ਹੈ।
ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥
ਧੁਰ ਦੇ ਵੱਡਿਆਂ ਭਾਗਾਂ ਨਾਲ ਹਰੀ ਨਾਮ ਜਪਣਾ ਪਾਇਆ ਤਾਂ ਆਤਮ-ਰਸ ਵਿਚ ਗੁਧਾ=ਗੁੱਝ ਗਿਆ, ਭਾਵ ਮਿਲ ਗਿਆ॥ ੧॥
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥
ਮੈਂ ਮੁੰਧ=ਇਸਤ੍ਰੀ ਸ਼ੌਂਕ ਅਵਸਥਾ ਰੂਪ ਚੜ੍ਹਦੀ ਜਵਾਨੀ ਵਾਲੀ, ਰਾਮ ਰਾਜੇ ਦੀ ਪ੍ਰਾਪਤੀ ਦੇ ਪੰਥੁ=ਰਾਹ ਨੂੰ ਹਮੇਸ਼ਾਂ ਦਸਾਵਾ ਖੜੀ=ਪੁੱਛਦੀ ਖਲੋਤੀ ਹਾਂ।
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥
ਹੇ ਗੁਰੂ ਜੀ ! ਮੈਨੂੰ ਹਰਿ ਹਰਿ ਨਾਮ ਯਾਦ ਕਰਾਓ, ਜਿਸ ਤੇ ਮੈਂ ਹਰੀ ਦੇ ਰਾਹ ਉੱਤੇ