

ਚੱਲਦੀ ਰਹਾਂ।
ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ॥
ਮੇਰੇ ਮਨ ਤਨ ਵਿਚ ਵਾਹਿਗੁਰੂ ਦਾ ਨਾਮ ਆਧਾਰੁ=ਆਸਰਾ ਹੈ, ਹੰਗਤਾ, ਵਿਸ਼ਿਆਂ ਦੀ ਪੰਗਤੀ ਸਾੜਨ ਨੂੰ। ਅਥਵਾ:- ਵਿਹੁ ਵਾਂਗ ਦੁਖਦਾਈ ਹਉਮੈ ਦੇ ਜਾਲੀ=ਸਾੜਨ ਨੂੰ ਮੇਰੇ ਮਨ ਤਨ ਵਿਚ ਨਾਮ ਦਾ ਹੀ ਆਸਰਾ ਹੈ।
ਜਨ ਨਾਨਕ ਸਤਿਗੁਰੁ ਮੇਲਿ ਹਰਿ
ਹਰਿ ਮਿਲਿਆ ਬਨਵਾਲੀ ॥੨॥
ਹੇ ਹਰੀ ! ਮੈਂ ਜਨ ਨੂੰ ਉਹਨਾਂ ਸਤਿਗੁਰਾਂ ਨਾਲ ਮੇਲਣਾ ਕਰ, ਜਿਨ੍ਹਾਂ ਸਤਿਗੁਰਾਂ ਨਾਲ ਹੇ ਸੰਸਾਰ ਬਨ ਦੇ ਮਾਲਕ ਹਰੀ ! ਤੂੰ ਮਿਲਿਆ ਹੋਇਆ ਹੈਂ॥ ੨॥
ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥
ਹੇ ਚਿਰ ਦੇ ਵਿਛੁੜੇ ਹੋਏ ਪਿਆਰੇ ਰਾਮ ਰਾਜੇ ! ਤੂੰ ਗੁਰਾਂ ਦੁਆਰੇ ਮੈਨੂੰ ਆ ਕੇ ਮਿਲਣਾ ਕਰ। ਕਿਉਂਕਿ-
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥
ਮੇਰਾ ਮਨ ਤਨ ਬਹੁਤ ਸਾਰਾ ਵੈਰਾਗ ਵਾਲਾ ਹੋ ਰਿਹਾ ਹੈ ਅਤੇ ਮੇਰੇ ਬੁੱਧੀ ਰੂਪ ਨੇਤ੍ਰ ਵੀ ਹੇ ਹਰੀ! ਆਪ ਦੇ ਰਸਿ=ਪ੍ਰੇਮ ਵਿਚ ਭਿੱਜ ਰਹੇ ਹਨ।
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥
ਹੇ ਪਿਆਰੇ ਹਰੀ ਪ੍ਰਭੂ ! ਮੈਨੂੰ ਪੂਰਨ ਗੁਰੂ ਦੱਸਣਾ ਕਰ ਜਿਨ੍ਹਾਂ ਗੁਰਾਂ ਨਾਲ ਮਿਲ ਕੇ ਹੇ ਹਰੀ ! ਆਪ ਉਪਰ ਮੇਰਾ ਮਨ ਮੰਨਿਆਂ ਜਾਵੇ।
ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥
ਹੇ ਹਰੀ ! ਮੈਂ ਮੂਰਖ ਨੂੰ ਆਪਣੇ ਕੰਮ-ਕਾਰ ਵਿਚ ਲਾਉਣਾ ਕਰ।
ਅਥਵਾ:- ਕੰਮੇ=ਨਿਊਨ ਜੋ ਮੈਂ ਮੂਰਖ ਹਾਂ। ਮੈਨੂੰ ਹੇ ਹਰੀ! ਆਪਣੀ ਭਗਤੀ ਰੂਪ ਕਾਰ ਵਿਚ ਲਾਉਣਾ ਕਰ ॥੩॥
ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥