

(ਸ੍ਰੀ) ਗੁਰੂ (ਅਮਰਦਾਸ ਸਾਹਿਬ) ਜੀ ਦੀ ਦੇਹੁਰੀ=ਬੁੱਧੀ ਬ੍ਰਹਮਾਨੰਦ ਰੂਪੀ ਅੰਮ੍ਰਿਤ ਵਿਚ ਭਿੱਜੀ ਹੋਈ ਹੈ।
ਪ੍ਰਸ਼ਨ:- ਆਪ ਨੂੰ ਕਿਸ ਤਰ੍ਹਾਂ ਪਤਾ ਲੱਗਾ ਹੈ ਕਿ ਗੁਰਾਂ ਦੀ ਬੁੱਧੀ ਬ੍ਰਹਮਾਨੰਦ ਰੂਪੀ ਅੰਮ੍ਰਿਤ ਵਿਚ ਭਿੱਜੀ ਹੋਈ ਹੈ?
ਗੁਰ ਉੱਤਰ- ਰਾਮ ਰਾਜੇ ਦੀ ਪ੍ਰਾਪਤੀ ਕਰਨ ਵਾਲੇ ਨਾਮ ਅੰਮ੍ਰਿਤ ਦੇ ਬੁਰਕੇ=ਛਿਣਕਾ ਅਰਥਾਤ ਉਪਦੇਸ਼ ਕਰਦੇ ਹਨ। ਇਸ ਤੋਂ ਮਾਲੂਮ ਹੁੰਦਾ ਹੈ ਕਿ ਸਤਿਗੁਰਾਂ ਦੀ ਬੁੱਧੀ ਬ੍ਰਹਮਾਨੰਦ ਰੂਪੀ ਅੰਮ੍ਰਿਤ ਵਿਚ ਭਿੱਜੀ ਹੋਈ ਹੈ।
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥
ਅਜਿਹੇ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ, ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਭਾਈਆ=ਚੰਗੀ ਲੱਗੀ ਹੈ, ਉਹ ਨਾਮ ਅੰਮ੍ਰਿਤ ਨੂੰ ਛੱਕ ਕੇ ਛਕੇ=ਫਬ ਗਏ ਹਨ।
ਅਥਵਾ:- ਉਹ ਨਾਮ-ਅੰਮ੍ਰਿਤ ਨੂੰ ਆਪ ਛੱਕ ਕੇ ਹੋਰਨਾਂ ਨੂੰ ਛਕੇ=ਛਕਾਉਂਦੇ ਹਨ।
ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥
ਗੁਰਾਂ ਦੇ ਪ੍ਰਸੰਨ ਹੋਣ ਨਾਲ ਜਿਸ ਨੇ ਹਰੀ ਨੂੰ ਪਾਇਆ ਹੈ, ਉਸ ਦੇ ਜਨਮ ਮਰਨ ਦੇ ਧੱਕੇ ਚੁਕ ਗਏ ਹਨ।
ਅਥਵਾ:- ਮਾਤਾ ਦੇ ਗਰਭ ਵਿਚ ਧੱਕਣ ਵਾਲੇ ਤੇ ਨਰਕਾਂ ਵਿਚ ਧੱਕਣ ਵਾਲੇ ਜਿਹੜੇ ਅਸ਼ੁਭ ਕਰਮ ਸਨ, ਉਹ ਸਾਰੇ ਚੂਕੇ=ਨਵਿਰਤ ਹੋ ਗਏ।
ਅਥਵਾ:- ਧਕ ਧਕੇ=ਧੜਕਾ, ਦਿਲੀ ਹੌਲ ਇਹ ਸਭ ਦੂਰ ਹੋ ਗਿਆ ਹੈ।
ਹਰਿ ਜਨੁ ਹਰਿ ਹਰਿ ਹੋਇਆ
ਨਾਨਕੁ ਹਰਿ ਇਕੇ ॥੪॥੯॥੧੬॥
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਖਦੇ ਹਨ- ਹਰੀ ਦਾ ਸੇਵਕ ਜਨ ਹਰਿ ਹਰਿ ਨਾਮ ਨੂੰ ਆਖਦਾ ਹੋਇਆ ਇਕ ਹਰੀ ਦਾ ਰੂਪ ਹੀ ਹੋ ਗਿਆ ਹੈ॥੪॥੯॥੧੬॥
ਆਸਾ ਮਹਲਾ ੪॥
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ
ਗੁਰ ਸਤਿਗੁਰ ਪਾਸੇ ਰਾਮ ਰਾਜੇ ॥
ਰਾਮ ਰਾਜੇ ਦੇ ਸਰੂਪ ਜੋ ਗੁਰ=ਪੂਜਨੀਕ ਸਤਿਗੁਰੂ ਹਨ, ਉਨ੍ਹਾਂ ਦੇ ਪਾਸ ਅੰਮ੍ਰਿਤ ਰੂਪ