Back ArrowLogo
Info
Profile

ਹਰੀ ਦੀ ਪ੍ਰਾਪਤੀ ਦਾ ਭਗਤੀ ਰੂਪ ਭੰਡਾਰਾ ਹੈ।

ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥

ਗੁਰੁ=ਪੂਜਨੀਕ ਸਤਿਗੁਰ ਦੇਵ ਜੀ ਇਕ ਸੱਚੇ ਸ਼ਾਹੂਕਾਰ ਹਨ, ਜੋ ਹਰੀ ਪ੍ਰਾਪਤੀ ਦੀ ਸ਼ਰਧਾ ਰੂਪ ਰਾਸੇ=ਪੂੰਜੀ ਸਿੱਖ ਨੂੰ ਦਿੰਦੇ ਹਨ।

ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ॥

ਵਣਜਾਰਾ=ਜਗਿਆਸੂ ਧੰਨ ਹੈ, ਨਾਮ ਰੂਪ ਵਣਜ ਵੀ ਧੰਨ ਹੈ, ਗੁਰੂ ਸਾਹਿਬ ਰੂਪੀ ਸ਼ਾਹ ਵੀ ਸਾਬਾਸੇ=ਧੰਨਤਾ ਯੋਗ ਹਨ।

ਜਨੁ ਨਾਨਕੁ ਗੁਰੁ ਤਿਨੀ ਪਾਇਆ

ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

ਉਨ੍ਹਾਂ ਸੇਵਕ ਜਨਾਂ ਨੇ ਪੂਰੇ ਗੁਰੂ ਦਾ ਉਪਦੇਸ਼ ਪਾਇਆ ਹੈ, ਜਿਨ੍ਹਾਂ ਦੇ ਲਿਲਾਟਿ=ਮੱਥੇ ਉੱਤੇ ਧੁਰੋਂ ਸ੍ਰੇਸ਼ਟ ਲਿਖਤੁ=ਲੇਖ ਲਿਖਾਸੇ=ਲਿਖਿਆ ਹੋਇਆ ਹੈ॥ ੧॥

ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥

ਹੇ ਸੱਚੇ ਸ਼ਾਹ ਰਾਮ ਰਾਜੇ ! ਤੂੰ ਹਮਾਰਾ=ਤਮਾਮ ਅਰਥਾਤ ਸਾਰਿਆਂ ਦਾ ਧਣੀ=ਮਾਲਕ ਹੈਂ ਅਤੇ ਸਾਰਾ ਸੰਸਾਰ ਆਪ ਦਾ ਵਣਜਾਰਾ=ਗੁਮਾਸ਼ਤਾ ਹੈ।

ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥

ਸਾਰੇ ਸਰੀਰਾਂ ਰੂਪੀ ਭਾਂਡੇ ਆਪ ਨੇ ਸਾਜਿਆ=ਬਣਾਏ ਹਨ। ਹੇ ਹਰੀ! ਥਾਰਾ=ਆਪ ਨੇ ਹੀ ਉਹਨਾਂ ਸਰੀਰਾਂ ਰੂਪੀ ਭਾਂਡਿਆਂ ਵਿਚ ਜੀਵਾਂ ਦੇ ਕਰਮਾਂ ਅਨੁਸਾਰ ਸ਼ੁਭ ਅਸ਼ੁਭ ਵਸਤੂ ਪਾਉਣਾ ਕੀਤੀ ਹੈ।

{ਪੰਨਾ ੪੫੦}

ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ

ਕਿਆ ਕੋਈ ਕਰੇ ਵੇਚਾਰਾ ॥

ਹੇ ਪਰਮਾਤਮਾ! ਜੋ ਜੋ ਵਸਤੂ ਜਿਸ ਜਿਸ ਭਾਂਡੇ ਵਿਚ ਪਾਉਂਦਾ ਹੈਂ, ਅੰਤ ਨੂੰ ਉਹ ਵਸਤੂ ਨਿਕਲਦੀ ਹੈ, ਇਹ ਜੀਵ ਵਿਚਾਰਾ ਕੋਈ ਕੀ ਕਰ ਸਕਦਾ ਹੈ? ਭਾਵ ਜੋ ਚੀਜ਼ ਪਰਮਾਤਮਾ ਨੇ ਇਸ ਦੇ ਮੱਥੇ 'ਪਰ ਪਾ ਦਿੱਤੀ ਹੈ, ਉਸ ਦੇ ਹਟਾਉਣ ਨੂੰ ਜੀਵ ਸਮਰੱਥ ਨਹੀਂ।

230 / 355
Previous
Next