Back ArrowLogo
Info
Profile

ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨ ॥

ਗੁਰੂ ਸਾਹਿਬ ਜੀ ਕਥਨ ਕਰਦੇ ਹਨ-ਹੇ ਹਰਿ ਹਰਿ! ਆਪ ਜੀ ਨੇ ਭਗਤੀ ਦਾ ਭੰਡਾਰਾ ਆਪਣਿਆਂ ਸੇਵਕ ਜਨਾਂ ਨੂੰ ਬਖ਼ਸ਼ਣਾ ਕੀਤਾ ਹੈ॥੨॥

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ

ਤੂੰ ਅਪਰ ਅਪਾਰੋ ਰਾਮ ਰਾਜੇ ॥

ਹੇ ਸੁਆਮੀ ! ਹੇ ਰਾਮ ਰਾਜੇ! ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਅਸੀਂ ਵਿਸਤੀਰਨ ਕਰੀਏ। ਕਿਉਂਕਿ ਆਪ ਅਪਰ ਅਪਾਰੋ=ਬਿਅੰਤ ਤੋਂ ਬਿਅੰਤ ਹੋ।

ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥

ਹੇ ਹਰੀ! ਆਪ ਜੀ ਦੇ ਨਾਮ ਦੀ ਸਾਲਾਹਹ=ਉਸਤਤੀ ਦਿਨੇ ਰਾਤੀ ਕਰਦੇ ਹਾਂ ਸਾਨੂੰ ਮਨ ਕਰ ਕੇ ਇਸੇ ਨਾਮ ਦੀ ਆਸ ਹੈ ਅਤੇ ਤਨ ਕਰਕੇ ਨਾਮ ਦਾ ਹੀ ਆਸਰਾ ਹੈ।

ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥

ਮੈਂ ਮੂਰਖ ਆਪ ਜੀ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਾਧਨ ਕਰਨਾ ਨਹੀਂ ਜਾਣਦਾ, ਇਸ ਤੇ ਮੈਂ ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਹੋਣਾ ਪਾਵਾਂਗਾ।

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ॥੩॥

ਗੁਰੂ ਜੀ ਕਥਨ ਕਰਦੇ ਹਨ-ਹੇ ਹਰਿ ਹਰਿ! ਜੋ ਆਪ ਜੀ ਦੇ ਚਰਨਾਂ ਦਾ ਦਾਸ ਹੈ, ਮੈਂ ਜਨ ਉਸ ਦੇ ਅੱਗੇ ਪਨਿਹਾਰੋ=ਪਾਣੀ ਭਰਨ ਵਾਲਾ ਦਾਸ ਹਾਂ॥੩॥

ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥

ਹੇ ਪ੍ਰਭੂ ਰਾਮ ਰਾਜੇ ! ਅਸੀਂ ਆਪ ਜੀ ਦੇ ਚਰਨਾਂ ਦੀ ਸ਼ਰਨ ਆਏ ਹਾਂ, ਜਿਵੇਂ ਆਪ ਜੀ ਨੂੰ ਭਾਵੇ ਤਿਵੇਂ ਸਾਨੂੰ ਰੱਖ ਲਓ।

ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ॥

ਅਸੀਂ ਆਪ ਜੀ ਦੇ ਹੁਕਮ ਨੂੰ ਭੁਲਾ ਕੇ ਰਾਤ ਦਿਨ ਵਿਗਾੜਹ=ਔਗੁਣ ਕਰਦੇ ਹਾਂ, ਹੇ ਹਰੀ! ਆਪਣੇ ਨਾਮ ਦੀ ਲੱਜਾ ਆਪ ਹੀ ਰੱਖਣਾ ਕਰੋ। ਜਿਵੇਂ ਕਿਹਾ ਹੈ-

ਅਉਗਣਹਾਰੇ ਕੀ ਬੇਨਤੀ ਸੁਨਹੁ ਗਰੀਬ ਨਿਵਾਜ॥

ਜੇ ਹਉ ਪੂਤ ਕਪੂਤ ਹਉ ਬਹੁੜ ਪਿਤਾ ਕੋ ਲਾਜ॥

231 / 355
Previous
Next