

ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ॥
ਅਸੀਂ ਆਪ ਜੀ ਦੇ ਬੱਚੇ ਹਾਂ, ਆਪ ਹੀ ਗੁਰੂ ਰੂਪ ਹੋ, ਆਪ ਹੀ ਪਿਤਾ ਰੂਪ ਹੋ ਆਪ ਹੀ ਸ਼ੁਭ ਮਤੀ ਦੇ ਕੇ ਸਮਝਾਉਣਾ ਕਰੋ।
ਯਥਾ- ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ॥
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ॥
(ਮਾਰੂ ਵਾਰ ਡਖਣੇ, ਪੰਨਾ ੧੧੦੧)
ਜਨੁ ਨਾਨਕੁ ਦਾਸੁ ਹਰਿ ਕਾਂਢਿਆ
ਹਰਿ ਪੈਜ ਰਖਾਏ ॥੪॥੧੦॥੧੭॥
ਗੁਰੂ ਜੀ ਕਥਨ ਕਰਦੇ ਹਨ- ਹੇ ਹਰੀ! ਮੈਂ ਜਨ=ਆਪ ਜੀ ਦਾ ਦਾਸ ਕਾਂਢਿਆ= ਕਹੀਂਦਾ ਹਾਂ । ਹੇ ਹਰੀ! ਪਿਛਲੇ ਜੁਗਾਂ ਵਿਚ ਆਪ ਸੇਵਕਾਂ ਦੀ ਪੈਜ ਰੱਖਦੇ ਆਏ ਹੋ, ਹੁਣ ਮੇਰੀ ਪੈਜ ਰੱਖਣਾ ਕਰੋ॥ ੪॥੧੦॥੧੭॥
ਆਸਾ ਮਹਲਾ ੪ ॥
ਜਿਨ ਮਸਤਕਿ ਧੁਰਿ ਹਰਿ ਲਿਖਿਆ
ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥
ਹੇ ਹਰੀ ਰਾਮ ਰਾਜੇ! ਜਿਨ੍ਹਾਂ ਦੇ ਮੱਥੇ 'ਪਰ ਆਪ ਨੇ ਧੁਰੋਂ ਹੀ ਸ਼ੁਭ ਲੇਖ ਲਿਖਣਾ ਕੀਤਾ ਹੈ, ਉਨ੍ਹਾਂ ਨੂੰ ਪੂਰਨ ਸਤਿਗੁਰਾਂ ਦਾ ਉਪਦੇਸ਼ ਮਿਲਿਆ ਹੈ।
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥
ਜਿਸ ਵੇਲੇ ਸਤਿਗੁਰਾਂ ਨੇ ਘਟਿ=ਹਿਰਦੇ ਵਿਚ ਗਿਆਨ ਰੂਪ ਦੀਵਾ ਜਗਾ ਕੇ ਅਗਿਆਨ ਰੂਪ ਹਨੇਰਾ ਦੂਰ ਕੀਤਾ।
ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ॥
ਤਾਂ ਫਿਰ ਹਰੀ ਰੂਪੀ ਰਤਨ ਪਦਾਰਥ ਲਧਾ=ਲੱਭ ਪਿਆ। ਬਹੁੜਿ=ਮੁੜ ਇਹ ਮਨ ਚਲਾਏਮਾਨ ਨਾ ਹੋਇਆ। ਅਥਵਾ:- ਫਿਰ ਜੂਨਾਂ ਵਿਚ ਨਹੀਂ ਜਾਂਦਾ।
ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧ ॥
ਗੁਰੂ ਜੀ ਆਖਦੇ ਹਨ-ਜਿਨ੍ਹਾਂ ਪੁਰਸ਼ਾਂ ਨੇ ਨਾਮ ਨੂੰ ਆਰਾਧਿਆ ਹੈ, ਉਹਨਾਂ ਨੂੰ