Back ArrowLogo
Info
Profile

ਆਰਾਧਿ=ਅਰਾਧਣ ਯੋਗ ਹਰੀ ਮਿਲ ਗਿਆ ਹੈ॥੧॥

ਜਿਨੀ ਐਸਾ ਹਰਿ ਨਾਮੁ ਨ ਚੇਤਿਓ

ਸੇ ਕਾਹੇ ਜਗਿ ਆਏ ਰਾਮ ਰਾਜੇ ॥

ਜਿਨ੍ਹਾਂ ਪੁਰਸ਼ਾਂ ਨੇ ਐਸੇ ਹਰੀ ਰਾਮ ਰਾਜੇ ਦੇ ਨਾਮ ਨੂੰ ਯਾਦ ਨਹੀਂ ਕੀਤਾ, ਉਹ ਪੁਰਸ਼ ਸੰਸਾਰ ਵਿਚ ਕਿਸ ਵਾਸਤੇ ਆਏ ਹਨ।

ਇਹੁ ਮਾਣਸ ਜਨਮੁ ਦੁਲੰਭੁ ਹੈ

ਨਾਮ ਬਿਨਾ ਬਿਰਥਾ ਸਭੁ ਜਾਏ ॥

ਇਹ ਮਨੁੱਖਾ ਜਨਮ ਪ੍ਰਾਪਤ ਹੋਣਾ ਬੜਾ ਕਠਨ ਹੈ, ਜੇ ਪੁੰਨਾਂ ਕਰਕੇ ਮਿਲ ਵੀ ਜਾਵੇ ਤੇ ਨਾਮ ਨਾ ਜਪੇ ਤਾਂ ਨਿਸਚੇ ਸਮਝ ਲਓ ਇਹ ਮਨੁੱਖਾ ਜਨਮ ਸਾਰਾ ਵਾਹਿਗੁਰੂ ਨਾਮ ਜਪੇ ਬਿਨਾਂ ਨਿਸਫਲ ਚਲਿਆ ਜਾਂਦਾ ਹੈ।

ਯਥਾ:- ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ॥

ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ॥

(ਗਉੜੀ ਮ: ੯, ਪੰਨਾ ੨੨੦)

ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥

ਮਨੁੱਖਾ ਜਨਮ ਜਿਹੜਾ ਮਿਲਿਆ ਹੋਇਆ ਹੈ, ਇਹ ਹੁਣ ਨਾਮ ਜਪਣ ਦਾ ਵਤੈ=ਸਮਾਂ ਸੀ, *ਪਰ ਇਸ ਨੇ ਵੇਲੇ ਸਿਰ ਹਰੀ ਨਾਮ ਨੂੰ ਬੀਜਣਾ ਨਹੀਂ ਕੀਤਾ। ਅਗੈ=ਪ੍ਰਲੋਕ ਵਿਚ ਜਿਸ ਵੇਲੇ ਭੁੱਖ ਲਗੇਗੀ ਤਾਂ ਕੀ ਖਾਵੇਗਾ?

ਯਥਾ:- ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ॥          (ਪੰਨਾ ੬੪੭)

ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥

ਨਾਮ-ਹੀਣ ਮਨਮੁਖਾਂ ਨੂੰ ਫਿਰ ਫਿਰ ਜਨਮ ਮਿਲਦਾ ਹੈ, ਗੁਰੂ ਜੀ ਆਖਦੇ ਹਨ-ਹਰੀ ਨੂੰ ਇਸੇ ਤਰ੍ਹਾਂ ਭਾਉਂਦਾ ਹੈ॥੨॥

ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥

ਹੇ ਹਰੀ ਰਾਮ ਰਾਜੇ ! ਤੂੰ ਸਭ ਦਾ ਸੁਆਮੀ ਹੈਂ ਤੇ ਸਭ ਕੋਈ ਆਪ ਦਾ ਦਾਸ ਹੈ । ਸਾਰੇ ਜੀਵ ਆਪ ਨੇ ਹੀ ਉਪਾਏ=ਪੈਦਾ ਕੀਤੇ ਹਨ।

----------------------

* ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ॥ (ਗਉੜੀ ਕੀ ਵਾਰ ਮ: ੫, ਪੰਨਾ ੩੨੧)

233 / 355
Previous
Next