Back ArrowLogo
Info
Profile

ਨਾਨਕ ਭੀਜੈ ਸਾਚੈ ਨਾਇ॥੨॥               (ਸਾਰੰਗ ਕੀ ਵਾਰ, ਪੰਨਾ ੧੨੩੭)

ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥

ਜਿਨ੍ਹਾਂ ਪੁਰਸ਼ਾਂ ਦੇ ਹਿਰਦੇ ਅੰਦਰ ਕਪਟ ਰੂਪੀ ਵਿਕਾਰੁ=ਰੋਗ ਹੈ। ਉਨ੍ਹਾਂ ਨੇ ਰੋ ਕੇ ਕੀ ਕਰ ਲੈਣਾ ਹੈ, ਕਿਉਂਕਿ ਰੋਣ ਕਰ ਕੇ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, ਜਿੰਨਾਂ ਚਿਰ ਕਪਟ ਦੂਰ ਨਾ ਕਰੇ।

ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ॥

ਹਰੀ ਕਰਤਾ ਪਰਮਾਤਮਾ ਸਭ ਕੁਝ ਜਾਣਦਾ ਹੈ। ਕਪਟ ਵਾਲਿਆਂ ਦਾ ਸਿਰ ਰੋਗਾਂ ਦੇ ਹੱਥ ਦੇ ਦਿੰਦਾ ਹੈ। ਅਥਵਾ:-ਸਿਰਿ=ਸ਼ਰੋਮਣੀ ਰੋਗ ਕੋਹੜ, ਉਸ ਦੇ ਹੱਥ ਦਿੰਦਾ ਹੈ।

ਅਥਵਾ:- ਜਿਸ ਤਰ੍ਹਾਂ ਸਿਰ ਵਿਚ ਗੰਜ ਰੋਗ ਹੋਵੇ ਤਾਂ ਹੱਥ ਦੇਣ ਨਾਲ ਲੁਕਦਾ ਨਹੀਂ, ਤਿਵੇਂ ਕਪਟ ਰੂਪੀ ਰੋਗ ਰੋਣ ਕਰ ਕੇ ਛੁਪ ਨਹੀਂ ਸਕਦਾ।

ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ

ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

ਗੁਰੂ ਜੀ ਆਖਦੇ ਹਨ- ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਸੁਧੁ=ਪਵਿੱਤ੍ਰ ਹੈ, ਉਹ ਹਰ ਪ੍ਰਕਾਰ ਨਾਲ ਹਰੀ ਦੀ ਭਗਤੀ ਲੈਣਾ ਕਰਦੇ ਹਨ। ਅਥਵਾ:- ਉਹਨਾਂ ਭਗਤਾਂ ਨੂੰ ਹਰਿ ਹਰਿ ਪ੍ਰਭੂ ਆਪਣੇ ਵਿਚ ਲੀਜੈ=ਲੀਣ, ਅਰਥਾਤ ਅਭੇਦ ਕਰ ਲੈਂਦਾ ਹੈ॥ ੪॥੧੧॥੧੮॥

ਆਸਾ ਮਹਲਾ ੪ ॥

ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ

ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥

ਜਿਨ੍ਹਾਂ ਦੇ ਅੰਦਰ ਹਰਿ ਹਰਿ ਰਾਮ ਰਾਜੇ ਦੀ ਪ੍ਰੀਤੀ ਹੈ ਉਹ ਪੁਰਸ਼ ਸੁਘੜ=ਚੰਗੀ ਟਕਸਾਲ ਵਿਚ ਘੜੇ ਹੋਏ ਚਤੁਰ ਤੇ ਸਿਆਣੇ ਹਨ।

ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥

ਜੇਕਰ ਉਹ ਪੁਰਸ਼ ਕਦੇ ਬਾਹਰੋਂ ਭੁਲ ਚੁਕ ਕਰਕੇ ਕੋਈ ਬੇਅਦਬੀ ਦੀ ਗੱਲ ਬੋਲ ਵੀ ਪੈਣ, ਭੀ=ਤਾਂ ਭੀ ਉਹ ਹਰੀ ਨੂੰ ਖਰੇ=ਚੰਗੇ ਲੱਗਦੇ ਹਨ।

ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥

235 / 355
Previous
Next