Back ArrowLogo
Info
Profile

ਸੰਤਾਂ ਨੂੰ ਹਰੀ ਤੋਂ ਬਗੈਰ ਹੋਰ ਕੋਈ ਜਗ੍ਹਾ ਨਹੀਂ, ਕਿਉਂਕਿ ਹਰੀ ਨਿਮਾਣਿਆਂ ਦਾ ਮਾਣ ਹੈ।

ਯਥਾ- ਹਰਿ ਜੀਉ ਨਿਮਾਣਿਆ ਤੂ ਮਾਣੁ ॥

(ਸੋਰਠਿ ਮ: ੫, ਪੰਨਾ ੬੨੪)

ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥

ਸਤਿਗੁਰ ਦੇਵ ਜੀ ਆਖਦੇ ਹਨ- ਗੁਰਮੁਖਾਂ ਨੂੰ ਕੇਵਲ ਨਾਮ ਦਾ ਦੀਬਾਣੁ=ਆਸਰਾ ਹੈ। ਹਰੀ ਦੇ ਤਾਣੁ=ਬਲ ਕਰਕੇ ਉਹ ਸਤਾਣੇ=ਸਹਿਤ ਬਲ ਦੇ ਹੋਏ ਹਨ॥ ੧॥

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥

ਰਾਮ ਰਾਜੇ ਦੇ ਸਰੂਪ ਮੇਰੇ ਸਤਿਗੁਰੂ ਜਿਸ ਜਗ੍ਹਾ ਤੇ ਜਾ ਕੇ ਬੈਠਦੇ ਹਨ, ਓਹੋ ਅਸਥਾਨ ਸੋਭਨੀਕ ਹੋ ਜਾਂਦਾ ਹੈ।

ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥

ਨਿਤਨੇਮੀ ਗੁਰ ਸਿੱਖਾਂ ਨੇ ਓਹੀ ਥਾਨੁ=ਟਿਕਾਣਾ ਭਾਲਿਆ=ਲੱਭਣਾ ਕੀਤਾ ਹੈ ਅਤੇ ਗੁਰਾਂ ਦੀ ਪਵਿੱਤ੍ਰ ਚਰਨ ਧੂੜ ਲੈ ਕੇ ਮੂੰਹ ਉੱਤੇ ਲਾਉਣੀ ਕੀਤੀ ਹੈ। ਜਿਵੇਂ ਤੀਸਰੇ ਪਾਤਿਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੇ 'ਸੰਨ੍ਹ ਸਾਹਿਬ’ ਵਾਲੀ ਜਗ੍ਹਾ ਤੇ ਜਾ ਕੇ ਲੱਭ ਲਿਆ ਸੀ।

ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥

ਉਹਨਾਂ ਗੁਰਸਿੱਖਾਂ ਦੀ ਘਾਲ=ਮੇਹਨਤ, ਸੇਵਾ ਕੀਤੀ ਹੋਈ ਥਾਇ ਪਈ=ਸਫਲ ਹੋਈ ਹੈ, ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਧਿਆਉਣਾ ਕੀਤਾ ਹੈ।

ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥

ਜਿਨ੍ਹਾਂ ਨੇ ਸ਼ਰਧਾ ਸਹਿਤ ਸਤਿਗੁਰੂ ਅਮਰਦਾਸ ਸਾਹਿਬ ਜੀ ਨੂੰ ਪੂਜਣਾ ਕੀਤਾ ਹੈ। ਹਰੀ ਨੇ ਤਿਨ੍ਹਾਂ ਗੁਰਸਿੱਖਾਂ ਨੂੰ ਸਾਰੇ ਜਗਤ ਵਿਚ ਪੂਜਨੀਕ ਕਰਵਾ ਦਿੱਤਾ ਹੈ। ਜਿਵੇਂ-

੧. ਸਚਨ ਸਚ,              ੨. ਮੱਥੋ ਮੁਰਾਰੀ,                      ੩. ਬੇਣੀ ਪੰਡਿਤ,

੪. ਗੰਗੋ ਸ਼ਾਹ,               ੫. ਮਾਈ ਦਾਸ ਵੈਸ਼ਨੋ,                 ੬. ਮਾਣਕ ਚੰਦ।

ਆਦਿਕ ਸਿੱਖਾਂ ਨੂੰ ਉਪਦੇਸ਼ ਦੇ ਕੇ ਬਾਈ ਮੰਜੀਆਂ ਬਖ਼ਸ਼ ਕੇ ਸੰਸਾਰ ਦਾ ਪੂਜਨੀਕ ਬਣਾਇਆ ਹੈ।

236 / 355
Previous
Next