

ਯਥਾ- ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ॥
(ਆਸਾ ਮ: ੫, ਪੰਨਾ ੪੫੭)
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ
ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥
ਹੇ ਹਰੀ! ਮੈਂ ਜਨ ਉਪਰ ਕ੍ਰਿਪਾ ਦ੍ਰਿਸ਼ਟੀ ਕਰ, ਜਿਸ ਕਰਕੇ ਨਿਤਾਪ੍ਰਤੀ ਹਰੀ ਨਾਮ ਨੂੰ ਆਪ ਜਪੀਏ ਅਤੇ ਦੂਜਿਆਂ ਨੂੰ ਹਰੀ ਨਾਮ ਦਾ ਜਾਪ ਕਰਵਾਕੇ ਸੰਸਾਰ-ਸਮੁੰਦਰ ਤੋਂ ਪਾਰ ਕਰੀਏ। ਅਥਵਾ:-ਨਿਤਾਪ੍ਰਤੀ ਉਸ ਹਰੀ ਨਾਮ ਨੂੰ ਜਪੀਏ ਜੋ ਹਰੀ ਨਾਮੀ ਸੰਸਾਰ ਤੋਂ ਤਰਾਉਂਦਾ ਹੈ॥ ੧॥
ਇਕ ਸਿੱਖ ਨੇ ਆ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ-ਐ ਗੁਰੂ ਜੀ! ਹਰ-ਇਕ ਮਨੁੱਖ ਦੇ ਮਨ ਵਿਚ ਇੱਛਾ ਹੁੰਦੀ ਹੈ ਕਿ ਮੇਰੇ ਕਿਸੇ ਕੰਮ ਵਿਚ ਵਿਘਨ ਨਾ ਪਵੇ ਪਰ ਆਪ ਕ੍ਰਿਪਾ ਕਰਕੇ ਇਹ ਦੱਸੋ-
(੧) ਸੰਸਾਰਕ ਅਤੇ ਪ੍ਰਮਾਰਥਕ ਕੰਮਾਂ ਵਿਚ ਵਿਘਨ ਕਿਸ ਨੂੰ ਨਹੀਂ ਹੁੰਦਾ ?
(੨) ਸਾਰੇ ਲੋਕ ਕਿਸ ਦੀ ਪੂਜਾ ਕਰਦੇ ਹਨ ?
(੩) ਸਦਾ ਸੁਖ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ ?
(੪) ਉਸ ਹਰੀ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ?
ਸਿੱਖ ਪਾਸੋਂ ਇਹ ਚਾਰ ਪ੍ਰਸ਼ਨ ਸੁਣ ਕੇ ਹੁਣ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ-
ਜਿਨੀ ਗੁਰਮੁਖਿ ਨਾਮੁ ਧਿਆਇਆ
ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥
ਜਿਨ੍ਹਾਂ ਗੁਰਮੁਖਾਂ ਨੇ ਰਾਮ ਰਾਜੇ=ਅਕਾਲ ਪੁਰਖ ਦਾ ਨਾਮ ਧਿਆਉਣਾ ਕੀਤਾ ਹੈ, ਉਨ੍ਹਾਂ ਨੂੰ ਫਿਰ ਕਿਸੇ ਕੰਮ ਵਿਚ ਕੋਈ ਵਿਘਨ ਨਹੀਂ ਹੁੰਦਾ।
ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ॥
ਜਿਨ੍ਹਾਂ ਨੇ ਅਕਾਲ ਪੁਰਖ ਰੂਪ ਸਤਿਗੁਰਾਂ ਨੂੰ ਮਨਾਉਣਾ ਕੀਤਾ ਹੈ, ਉਨ੍ਹਾਂ ਗੁਰਮੁਖਾਂ ਨੂੰ ਸਭ ਕੋਈ ਪੂਜਣਾ ਕਰਦਾ ਹੈ।
ਜਿਨੀ ਸਤਿਗੁਰੁ ਪਿਆਰਾ ਸੇਵਿਆ ਤਿਨਾ ਸੁਖੁ ਸਦ ਹੋਈ॥
ਜਿਨ੍ਹਾਂ ਨੇ ਪਿਆਰੇ ਸਤਿਗੁਰਾਂ ਨੂੰ ਸੇਵਣਾ ਕੀਤਾ ਹੈ, ਉਨ੍ਹਾਂ ਨੂੰ ਹਮੇਸ਼ਾਂ ਸੁਖ ਦੀ ਪ੍ਰਾਪਤੀ