Back ArrowLogo
Info
Profile

ਹੁੰਦੀ ਹੈ।

ਅਥਵਾ:- ਸਦ=ਸ੍ਰੇਸ਼ਟ ਸੁਖ ਦੀ ਪ੍ਰਾਪਤੀ ਹੁੰਦੀ ਹੈ।

ਜਿਨਾ ਨਾਨਕੁ ਸਤਿਗੁਰੁ ਭੇਟਿਆ

ਤਿਨਾ ਮਿਲਿਆ ਹਰਿ ਸੋਈ ॥੨ ॥

ਸਤਿਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ-ਜਿਨ੍ਹਾਂ ਨੂੰ ਪੂਰਨ ਸਤਿਗੁਰਾਂ ਦਾ ਉਪਦੇਸ਼ ਮਿਲਿਆ ਹੈ, ਉਨ੍ਹਾਂ ਨੂੰ ਉਹ ਹਰੀ ਪ੍ਰਾਪਤ ਹੋਇਆ ਹੈ॥ ੨॥

ਜਿਨਾ ਅੰਤਰਿ ਗੁਰਮੁਖਿ ਪ੍ਰੀਤਿ ਹੈ

ਤਿਨ ਹਰਿ ਰਖਣਹਾਰਾ ਰਾਮ ਰਾਜੇ ॥

ਜਿਨ੍ਹਾਂ ਗੁਰਮੁਖਾਂ ਅੰਦਰ ਰਾਮ ਰਾਜੇ=ਅਕਾਲ ਪੁਰਖ ਦੀ ਪ੍ਰੀਤੀ ਹੈ, ਉਨ੍ਹਾਂ ਦੀ ਰੱਖਿਆ ਕਰਨ ਵਾਲਾ ਆਪ ਹਰੀ ਹੈ।

ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰਿ ਨਾਮੁ ਪਿਆਰਾ ॥

ਉਨ੍ਹਾਂ ਗੁਰਮੁਖਾਂ ਦੀ ਨਿੰਦਿਆ ਕੋਈ ਕਿਵੇਂ ਕਰ ਸਕਦਾ ਹੈ, ਭਾਵ ਕੋਈ ਨਹੀਂ ਕਰ ਸਕਦਾ। ਜਿਨ੍ਹਾਂ ਨੂੰ ਹਰੀ ਦਾ ਨਾਮ ਜਪਣਾ ਪਿਆਰਾ ਲੱਗਦਾ ਹੈ।

ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥

ਜਿਨ੍ਹਾਂ ਦਾ ਵਾਹਿਗੁਰੂ ਨਾਲ ਮਨ ਮੰਨਿਆਂ ਗਿਆ ਹੈ, ਉਨ੍ਹਾਂ ਨਾਲ ਚਾਹੇ ਸਾਰੇ ਦੁਸ਼ਟ ਆਦਮੀ ਮਿਲ ਕੇ ਝਖਾਂ ਮਾਰਨ ਪਰ ਉਸ ਦਾ ਵਿਗਾੜ ਕੁਝ ਨਹੀਂ ਕਰ ਸਕਦੇ।

ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥

ਸਤਿਗੁਰੂ ਰਾਮਦਾਸ ਜੀ ਆਖਦੇ ਹਨ-ਜਿਨ੍ਹਾਂ ਗੁਰਮੁਖਾਂ ਨੇ ਨਾਮ ਧਿਆਉਣਾ ਕੀਤਾ ਹੈ, ਉਨ੍ਹਾਂ ਦੀ ਰੱਖਿਆ ਕਰਨ ਵਾਲਾ ਹਰੀ ਆਪ ਹੈ॥੩॥

ਹਰਿ ਜੁਗੁ ਜੁਗੁ ਭਗਤ ਉਪਾਇਆ

ਪੈਜ ਰਖਦਾ ਆਇਆ ਰਾਮ ਰਾਜੇ ॥

ਹਰੀ ਰਾਮ ਰਾਜਾ=ਅਕਾਲ ਪੁਰਖ ਜੁਗਾਂ ਜੁਗਾਂ ਵਿਚ ਆਪ ਹੀ ਭਗਤਾਂ ਨੂੰ ਉਤਪੰਨ ਕਰਦਾ ਹੈ, ਫੇਰ ਆਪ ਹੀ ਸਾਖਿਆਤ ਆ ਕੇ ਭਗਤਾਂ ਦੀ ਪੈਜ=ਇੱਜ਼ਤ ਰੱਖਦਾ ਹੈ।

240 / 355
Previous
Next