

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
ਹਰਨਾਖਸ਼ ਜੋ ਦੁਸ਼ਟ ਦੈਂਤ ਸੀ, ਉਸ ਨੂੰ ਮਾਰ ਕੇ ਹਰੀ ਨੇ ਪ੍ਰਹਿਲਾਦ ਭਗਤ ਨੂੰ ਅਨੇਕਾਂ ਕਸ਼ਟਾਂ ਤੋਂ ਬਚਾ ਕੇ ਸੰਸਾਰ-ਸਮੁੰਦਰ ਤੋਂ ਤਾਰਨਾ ਕੀਤਾ*।
ਅਹੰਕਾਰੀਆ ਨਿੰਦਕਾ ਪਿਠਿ ਦੇਇ
ਨਾਮਦੇਉ ਮੁਖਿ ਲਾਇਆ** ॥
--------------------
* ਸਤਜੁਗ ਵਿਚ ਤਪ ਕਰਕੇ ਹਰਨਾਖਸ਼ ਨੇ ਬ੍ਰਹਮਾ ਤੋਂ ਇਹ ਵਰ ਲਿਆ ਕਿ ਦੇਵਤਾ, ਦੈਂਤ, ਗੰਧਰਬ, ਨਾਗ, ਮਨੁੱਖ ਆਦਿਕ ਮੈਨੂੰ ਕੋਈ ਨਾ ਮਾਰ ਸਕੇ ਅਤੇ ਨਾ ਹੀ ਸ਼ਸਤ੍ਰਾਂ ਅਸਤ੍ਰਾਂ ਕਰਕੇ ਮਰਾਂ, ਨਾ ਦਿਨੇ ਮਰਾਂ ਨਾ ਰਾਤੀਂ । ਇਤਿਆਦਿਕ ਵਰ ਪਾ ਕੇ ਬੜਾ ਨਿਰਭੈ ਹੋ ਗਿਆ। ਦੇਵ ਲੋਕ ਖੋਹ ਕੇ ਦੇਵਤਿਆਂ ਨੂੰ ਭਾਰੀ ਦੁੱਖ ਦਿੱਤਾ ਅਤੇ ਵਿਸ਼ਨੂੰ ਨੂੰ ਭਜਾ ਕੇ ਆਪਣਾ ਨਾਮ ਜਪਾਇਆ-
'ਜਲੇ ਹਰਨਾਖਸ਼, ਥਲੇ ਹਰਨਾਖਸ਼ ਹੈ ਹੀ ਹਰਨਾਖਸ਼, ਹੋਸੀ ਵੀ ਹਰਨਾਖਸ਼।'
ਪੁਨਾ- ਇਸ ਨੇ ਆਪਣੇ ਪੁਤ੍ਰ ਪ੍ਰਹਿਲਾਦ ਨੂੰ ਬੜਾ ਦੁੱਖ ਦਿੱਤਾ ਤਾਂ ਪਰਮਾਤਮਾ ਨੇ ਨਰਸਿੰਘ ਅਵਤਾਰ ਧਾਰ ਕੇ ਬ੍ਰਹਮਾ ਦੇ ਦਿੱਤੇ ਹੋਏ ਵਰ ਵੀ ਪੂਰੇ ਕੀਤੇ। ਪ੍ਰਹਿਲਾਦ ਦੀ ਰੱਖਿਆ ਵਾਸਤੇ ਦਲੀਜ ਤੇ ਬੈਠ ਕੇ ਹਰਨਾਖਸ਼ ਨੂੰ ਆਪਣੇ ਪੱਟਾਂ ਤੇ ਰੱਖ ਕੇ ਸ਼ਾਮ ਵੇਲੇ ਨੌਹਾਂ ਨਾਲ ਚੀਰ ਦਿੱਤਾ।
** ਬੰਬਈ ਦੇ ਇਲਾਕੇ ਜ਼ਿਲ੍ਹਾ ਸਤਾਰਾ ਵਿਖੇ 'ਨਰਸ਼ੀ ਬਾਮ੍ਹਣੀ’ ਨਾਮੇ ਪਿੰਡ ਵਿਚ 'ਦਮਸੇਟੀ' ਨਾਮੇ ਪਿਤਾ ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਕੱਤਕ ਸੁਦੀ ਇਕਾਦਸ਼ੀ ਨੂੰ ਨਾਮਦੇਵ ਜੀ ਦਾ ਜਨਮ ਹੋਇਆ। ਨਾਮਦੇਵ ਜੀ ਦੇ ਪਿਤਾ ਮਾਤਾ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ, ਇਸ ਕਰਕੇ ਬਾਲ ਅਵਸਥਾ ਤੋਂ ਆਪ ਭੀ ਕ੍ਰਿਸ਼ਨ ਜੀ ਦੇ ਉਪਾਸ਼ਕ ਹੋ ਗਏ। ਜਿਉਂ ਜਿਉਂ ਉਮਰ ਵਧਦੀ ਗਈ, ਤਿਉਂ ਤਿਉਂ ਭਗਤੀ ਭਾਵ ਦੀ ਰੰਗਤ ਚੜ੍ਹਦੀ ਗਈ।
ਜਿਸ ਵੇਲੇ ਆਪ ਨੌਜਵਾਨ ਹੋ ਗਏ ਤਾਂ ‘ਗੋਬਿੰਦ ਸੇਟੀ’ ਦੀ ਬੇਟੀ 'ਰਾਜਾ ਬਾਈ' ਨਾਲ ਆਪ ਦੀ ਸ਼ਾਦੀ ਹੋ ਗਈ। ਆਪ ਦੇ ਘਰ ਚਾਰ ਪੁਤ੍ਰ-ਨਾਰਾਇਣ, ਮਹਾਦੇਵ, ਗੋਬਿੰਦ, ਵਿੱਠਲ ਅਤੇ ਇਕ ਲੜਕੀ ਲਿੰਬਾ ਬਾਈ ਨਾਮ ਕਰਕੇ ਪੈਦਾ ਹੋਈ।
ਨਾਮਦੇਵ ਜੀ ਪਹਿਲੇ ਠਾਕਰ ਪੂਜਨ ਕਰਦੇ ਅਤੇ ਦੁੱਧ ਆਦਿਕ ਪਿਲਾਉਂਦੇ ਰਹੇ।
ਯਥਾ:- ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥
ਦੂਧੁ ਪੀਉ ਗੋਬਿੰਦੇ ਰਾਇ॥ ਦੂਧੁ ਪੀਉ ਮੇਰੋ ਮਨੁ ਪਤੀਆਇ॥
ਨਾਹੀ ਤ ਘਰ ਕੋ ਬਾਪੁ ਰਿਸਾਇ॥ ੧॥ ਰਹਾਉ॥
ਸੋੁਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ ॥੨॥
ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ॥ ੩॥
ਦੂਧੁ ਪੀਆਇ ਭਗਤੁ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ॥ ੪॥੩॥
(ਭੈਰਉ ਨਾਮਦੇਵ, ਪੰਨਾ ੧੧੬੩)
(ਬਾਕੀ ਪੰਨਾ ੨੪੫ 'ਤੇ)