Back ArrowLogo
Info
Profile

ਵੇਦ ਵਿਦਿਆ ਕੰਠਾਗਰ ਹੋਣ ਦੇ ਹੰਕਾਰ ਕਰਕੇ ਜੋ ਹੰਕਾਰੀ ਬ੍ਰਾਹਮਣ ਸਨ, ਹਰ-ਇਕ ਦੀ ਨਿੰਦਿਆ ਕਰਨ ਵਾਲੇ, ਉਨ੍ਹਾਂ ਨੂੰ ਔਂਡੇ ਸ਼ਹਿਰ ਦੇ ਨਾਗ ਮੰਦਰ ਦੀ ਪਿੱਠ ਦੇ ਕੇ ਨਾਮਦੇਵ ਭਗਤ ਨੂੰ ਆਪਣੇ ਮੁਖ ਲਾਉਣਾ ਕੀਤਾ।

------------------

(ਪੰਨਾ ੨੪੪ ਦਾ ਬਾਕੀ)

ਅਤੇ ਨਾਮਦੇਵ ਜੀ ਨੇ ਆਪਣਾ ਸੁਆਮੀ ਕ੍ਰਿਸ਼ਨ ਦੱਸਿਆ ਹੈ-

ਧਨਿ ਧੰਨਿ ਓ ਰਾਮ ਬੇਨੁ ਬਾਜੈ॥ ਮਧੁਰ ਮਧੁਰ ਧੁਨਿ ਅਨਹਤ ਗਾਜੈ॥ ੧॥ ਰਹਾਉ॥ ਧਨਿ ਧਨਿ ਮੇਘਾ ਰੋਮਾਵਲੀ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ॥ ੧॥ ਧਨਿ ਧਨਿ ਤੂ ਮਾਤਾ ਦੇਵਕੀ॥ ਜਿਹ ਗ੍ਰਿਹ ਰਮਈਆ ਕਵਲਾਪਤੀ॥ ੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ॥ ਜਹ ਖੇਲੈ ਸ੍ਰੀ ਨਾਰਾਇਨਾ॥ ੩॥ ਬੇਨੁ ਬਜਾਵੈ ਗੋਧਨੁ ਚਰੈ॥ ਨਾਮੇ ਕਾ ਸੁਆਮੀ ਆਨਦ ਕਰੈ॥ ੪॥੧॥

(ਮਾਲੀ ਗਉੜਾ, ਪੰਨਾ ੯੮੮)

ਫਿਰ ਨਾਮਦੇਵ ਜੀ ਆਪਣੇ ਗੁਰੂ ਗਿਆਨ ਦੇਵ ਜੀ ਦੇ ਨਾਲ ਤੀਰਥ ਯਾਤਰਾ ਕਰਦੇ ਰਹੇ। ਇਸੇ ਯਾਤਰਾ ਦੌਰਾਨ ਆਪ ਨੂੰ ਦਿੱਲੀ ਦੇ ਬਾਦਸ਼ਾਹ ਨੇ ਗ੍ਰਿਫ਼ਤਾਰ ਕਰ ਲਿਆ ਤੇ ਬਹੁਤ ਦੁੱਖ ਦਿੱਤਾ।

ਇਸ ਸਬੰਧੀ ਆਪਣਾ ਹੱਡ ਬੀਤਿਆ ਸਾਰਾ ਹਾਲ ਭੈਰਉ ਰਾਗ ਵਿਚ ਦੱਸਿਆ ਹੈ:-

ਸੁਲਤਾਨੁ ਪੂਛੈ ਸੁਨੁ ਬੇ ਨਾਮਾ॥ ਦੇਖਉ ਰਾਮ ਤੁਮਾਰੇ ਕਾਮਾ॥ ੧॥ ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ ॥ ੧ ॥ ਰਹਾਉ॥ ਬਿਸਮਿਲਿ ਗਊ ਦੇਹੁ ਜੀਵਾਇ॥ ਨਾਤਰੁ ਗਰਦਨਿ ਮਾਰਉ ਠਾਂਇ॥ ੨॥ ਬਾਦਿਸਾਹ ਐਸੀ ਕਿਉ ਹੋਇ॥ ਬਿਸਮਿਲਿ ਕੀਆ ਨ ਜੀਵੈ ਕੋਇ॥ ੩॥ ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ॥ ੪॥ ਬਾਦਿਸਾਹੁ ਚੜਿਓ ਅਹੰਕਾਰਿ॥ ਗਜ ਹਸਤੀ ਦੀਨੋ ਚਮਕਾਰਿ ॥੫॥                    (ਪੰਨਾ ੧੧੬੫)

ਫਿਰ ਜਿਸ ਵੇਲੇ ਆਪ ਜੀ ਨੇ ਔਂਡੇ ਸ਼ਹਿਰ ਜਾ ਕੇ ਨਾਗ ਮੰਦਰ ਵਿਚ ਛੈਣਿਆਂ ਦੀ ਜਗ੍ਹਾ ਜੁਤੀਆਂ ਖੜਕਾਈਆਂ ਸਨ ਤੇ ਬ੍ਰਾਹਮਣਾਂ ਨੇ ਧੱਕੇ ਮਾਰ ਕੇ ਮੰਦਰ 'ਚੋਂ ਬਾਹਰ ਕੱਢ ਦਿੱਤਾ ਤੇ ਆਪ ਜੀ ਨੇ ਮੰਦਰ ਦੇ ਪਿਛੇ ਬੈਠ ਕੇ ਮਲਾਰ ਰਾਗ ਵਿਚ ਸ਼ਬਦ ਉਚਾਰਿਆ ਹੈ-

ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ॥ ਤੂ ਨ ਬਿਸਾਰੇ ਰਾਮਈਆ॥ ੧॥ ਰਹਾਉ॥ ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ॥ ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ॥ ੧॥ ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥ ਤੂ ਜੁ ਦਇਆਲ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ॥ ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ॥ ੩॥੨॥

(ਪੰਨਾ ੧੨੯੨)

ਇਹ ਸ਼ਬਦ ਸੁਣ ਕੇ ਮੰਦਰ ਦਾ ਮੂੰਹ ਫੇਰ ਕੇ ਆਪ ਦੀ ਇੱਜ਼ਤ ਰੱਖੀ ਹੈ, ਉਸੇ ਗੱਲ ਦੀ ਪੁਸ਼ਟੀ ਕਰਦੇ ਹੋਏ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਲਿਖਿਆ ਹੈ-

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ॥

242 / 355
Previous
Next