

ਕ੍ਰਿਪਾ ਸਿੰਧੁ ਨੇ ਤਿਨ ਗਤਿ ਜਾਨੀ। ਹੋਛੈ ਡੂਮ ਜਾਤਿ, ਭਏ ਮਾਨੀ॥ ੨੨॥
ਆਦਿ ਅੰਤ ਕੀ ਦਸ਼ਾ ਬਿਸਾਰੀ। ਹਮ ਬਿੱਦ੍ਯਾ ਬਡ, ਭੇ ਹੰਕਾਰੀ।
ਗੁਰੂ ਗਰੀਬ ਨਿਵਾਜ ਨ ਜਾਨਾ। ਗਾਇ ਨੀਕ ਹਮ ਭਏ ਮਹਾਨਾ॥ ੨੩॥
ਹੰਕਾਰਤਿ ਕੁਛ ਸਮੈ ਬਿਤਾਵਾ। ਭਗਨੀ ਕੋ ਸੁ ਬ੍ਯਾਹ ਤਬਿ ਆਵਾ।
ਯੁਗ ਭ੍ਰਾਤਾ ਸਤਿਗੁਰ ਢਿਗ ਗਏ। ਮੁਖ ਤੇ ਕਰਤਿ ਸੁਜਸੁ ਕੋ ਭਏ॥ ੨੪॥
ਦੋਵਾਂ ਨੇ ਹਜ਼ੂਰ ਦੇ ਪਾਸ ਪੁਜਕੇ ਹੱਥ ਜੋੜਕੇ ਬੇਨਤੀ ਕੀਤੀ- ਮਹਾਰਾਜ ਜੀ ! ਸਾਡਾ ਕਾਰਜ ਕਰੋ ਭੈਣ ਦੇ ਵਿਆਹ ਵਾਸਤੇ ਅਸਾਡੇ ਪਾਸ ਖ਼ਰਚ ਨਹੀਂ ਹੈ। ਇਸ ਦੀ ਆਪ ਨੂੰ ਲਾਜ ਹੈ, ਕਿਉਂਕਿ ਅਸੀਂ ਆਪਦੇ ਰਬਾਬੀ ਹਾਂ।
ਹਜ਼ੂਰ ਨੇ ਕਿਹਾ ਕੀ ਚਾਹੁੰਦੇ ਹੋ ? ਜਿਤਨਾ ਆਖਦੇ ਹੋ ਤੁਹਾਨੂੰ ਗੁਰੂ ਘਰ ਵਿਚੋਂ ਦਿਵਾ ਦੇਂਦੇ ਹਾਂ। ਇਨ੍ਹਾਂ ਨੇ ਮਨ ਵਿਚ ਵਿਚਾਰ ਕੀਤੀ ਜੇ ਅਸੀਂ ਮੂੰਹੋਂ ਮੰਗਕੇ ਲਿਆ ਤਾਂ ਸ਼ਾਇਦ ਇਤਨਾ ਧਨ ਸਤਿਗੁਰੂ ਮਹਾਰਾਜ ਦੇਣ ਯਾਂ ਨਾ ਦੇਣ। ਕਿਉਂ ਨਾ ਹੋਵੇ ਵੈਸਾਖੀ ਵਾਲੇ ਦਿਨ ਦੀ ਸਾਰੀ ਭੇਟਾ ਮੰਗ ਲਈਏ।
ਇਨ੍ਹਾਂ ਨੇ ਹੱਥ ਜੋੜਕੇ ਬੇਨਤੀ ਕੀਤੀ ਮਹਾਰਾਜ ! ਵੈਸਾਖੀ ਦਾ ਪੁਰਬ ਪਰਸੋਂ ਆ ਰਿਹਾ ਹੈ। ਉਸ ਦਿਨ ਦੀ ਸਾਰੀ ਭੇਟਾ ਅਸਾਨੂੰ ਬਖ਼ਸ਼ ਦਿਓ ਅਸਾਡਾ ਕਾਰਜ ਹੋ ਜਾਵੇਗਾ।
ਅੰਤਰਜਾਮੀ ਸਤਿਗੁਰਾਂ ਨੇ ਇਨ੍ਹਾਂ ਦੇ ਦਿਲ ਦੀ ਖੁਟਿਆਈ ਜਾਣਕੇ ਕਿਹਾ- ਕਿ ਤੁਸੀਂ ਇਉਂ ਅਸਾਡੇ ਨਾਲ ਠੇਕਾ ਨਾ ਕਰੋ। ਕਦੇ ਤਾਂ ਸੰਗਤ ਬਹੁਤੀ ਆ ਜਾਂਦੀ ਹੈ ਤਾਂ ਭੇਟਾ ਵਧ ਜਾਂਦੀ ਹੈ, ਕਦੇ ਸੰਗਤ ਦੇ ਘਟ ਆਉਣ ਕਰ ਕੇ ਭੇਟਾ ਥੋੜੀ ਆਉਂਦੀ ਹੈ। ਤੁਹਾਨੂੰ ਜਿਤਨੀ ਲੋੜ ਹੈ ਮੂੰਹੋਂ ਮੰਗਕੇ ਲੈ ਲਵੋ। ਪਰ ਇਹ ਆਪਣੇ ਹਠ ਤੇ ਅੜੇ ਰਹੇ ਕਿ ਮਹਾਰਾਜ! ਅਸਾਨੂੰ ਵੈਸਾਖੀ ਵਾਲੇ ਦਿਨ ਦੀ ਭੇਟ ਹੀ ਦਿਓ।
ਗਰਬ ਪ੍ਰਹਾਰੀ ਸਤਿਗੁਰਾਂ ਨੇ ਪਰਵਾਨ ਕਰ ਲਈ। ਪਰ ਵੈਸਾਖੀ ਵਾਲੇ ਦਿਨ ਕੇਵਲ ੧੦੦) ਸੌ ਰੁਪਿਆ ਹੀ ਭੇਟਾ ਦਾ ਆਇਆ। ਸ਼ਾਮ ਨੂੰ ਸਾਰਾ ਇੱਕਠਾ ਕਰ ਕੇ ਸਤਿਗੁਰਾਂ ਨੇ ਦੋਹਾਂ ਭਰਾਵਾਂ ਨੂੰ ਪਾਸ ਬੁਲਾਕੇ ਕਿਹਾ ਇਹ ਧਨ ਲੈ ਜਾਓ, ਪਰ (ਸੌ ਰੁਪਿਆ ਸੁਣਕੇ) ਇਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਆਪ ਅਸਾਡੇ ਨਾਲ ਮਖੌਲ ਕਰਦੇ ਹੋ, ਹਜ਼ਾਰ ਰੁਪੈ ਨਾਲ ਵਿਆਹ ਮਸਾਂ ਹੋਣਾ ਹੈ ਤੇ ਆਪ ਸੌ ਦੇਂਦੇ ਹੋ।
ਗੁਰੂ ਸਾਹਿਬ ਜੀ ਬੋਲੇ, ਤੁਸਾਂ ਆਪ ਹੀ ਵੈਸਾਖੀ ਦੀ ਭੇਟਾ ਮੰਗੀ ਹੈ। ਅਸੀਂ ਤਾਂ ਕਿਹਾ ਸੀ, ਇਸ ਤਰ੍ਹਾਂ ਨਾ ਕਰੋ ਪਰ ਤੁਹਾਡੀ ਪ੍ਰਾਰਬਧ ਹੀ ਐਸੀ ਹੈ।
ਇਹ ਸੁਣਕੇ ਕਹਿਣ ਲਗੇ, ਤੁਸਾਂ ਨੇ ਸੰਗਤ ਨੂੰ ਮਾਇਆ ਚੜ੍ਹਾਉਣ ਤੋਂ ਰੋਕ ਦਿੱਤਾ ਹੈ, ਕਿ ਅੱਜ ਭੇਟਾ ਮਿਰਾਸੀਆਂ ਨੂੰ ਦੇਣੀ ਹੈ ਇਸ ਤੇ ਥੋੜੀ ਅਰਪੋ।
ਮਹਾਰਾਜ ਕਹਿਣ ਲਗੇ ਬਹੁਤੇ ਸੰਕਲਪਾਂ ਵਿਕਲਪਾਂ ਵਿਚ ਮਨ ਨੂੰ ਨਾ ਪਾਵੋ। ਇਹ