Back ArrowLogo
Info
Profile

ਸੌ ਰੁਪਿਆ ਹੀ ਲੈ ਜਾਓ। ਹੋਰ ਜਿਤਨਾ ਕਹੋਗੇ ਦੇ ਦੇਵਾਂਗੇ। ਤੁਸਾਂ ਸਦਾ ਹੀ ਗੁਰੂ ਘਰ 'ਚੋਂ ਲੈਣਾ ਹੀ ਲੈਣਾ ਹੈ।

ਜਦ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਕਿਹਾ ਤਾਂ ਸੌ ਰੁਪਿਆ ਫੜ ਤਾਂ ਲਿਆ ਪਰ ਨਰਾਜ਼ ਹੋਕੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਦੇ ਹੋਏ ਘਰ ਚਲੇ ਗਏ। ਯਥਾ-

ਸਭਿ ਦਿਨ ਕੀ ਪੂਜਾ ਗਿਨਿ ਜਬੈ। ਭਯੋ ਰਜਤਪਨ ਇਕ ਸੌ ਤਬੈ।

ਦੁਹੂੰ ਭ੍ਰਾਤ ਕੋ ਸਗਰੋ ਦੀਨਿ। ਗਰਬੇ ਮੂਢ, ਨਹੀਂ ਤਬਿ ਲੀਨਿ॥ ੨੯॥

ਦਿਏ ਬਗਾਇ ਗੁਰੂ ਕੇ ਆਗੇ। ਹਮ ਸੋਂ ਕਰਨਿ ਮਸ਼ਕਰੀ ਲਾਗੇ।

ਕ੍ਯਾ ਹਮ ਲੈਕੇ ਬ੍ਯਾਹ ਰਚਾਵਹਿ। ਧਨ ਬਹੁ ਘਰ ਤੇ ਕ੍ਯੋਂ ਨ ਦਿਵਾਵਹਿ॥੩੦॥

ਸੁਨਤਿ ਸਤਿਗੁਰੂ ਧੀਰਜ ਦੀਨਿ। ਪੂਰਹਿ ਸ੍ਰੀ ਨਾਨਕ ਇਛ ਕੀਨਿ।

ਲੇਹੁ ਧਨ ਇਤੋ, ਨਿਬਾਹਹੁ ਕਾਰ। ਕਰਤਿ ਕੀਰਤਨ ਲਹਹੁ ਉਦਾਰ॥ ੩੧॥

ਸਤਿਗੁਰ ਘਰ ਤੇ ਨਿਤ ਤੁਮ ਲੇਨਾ। ਏਕ ਬਾਰ ਨਹਿ ਕੀਨਸਿ ਦੇਨਾ।

ਸਦਾ ਤੁਮਾਰੀ ਸਾਂਝ ਹਮਾਰੇ। ਨਹਿਂ ਫੇਰਹੁ ਲੀਜਹੁ ਇਹੁ ਪ੍ਯਾਰੇ॥ ੩੨॥

ਬਹੁਤ ਨੰਮ੍ਰਤਾ ਕਰਿ ਗੁਰ ਕਹਯੋ। ਤਬਿ ਸਭਿ ਦਰਬ ਹਾਥ ਨਿਜ ਗਹਯੋ।

ਲੇ ਗਮਨੇ ਮਤਿ ਮੰਦ ਨਿਕੇਤ। ਬੋਲਤਿ ਭੇ ਗੁਰ ਨਿੰਦ ਸਮੇਤ॥ ੩੩॥

ਕਿ ਅਜ ਤੋਂ ਬਾਅਦ ਅਸਾਂ ਨੇ ਗੁਰੂ ਦਰਬਾਰ ਵਿਚ ਕੀਰਤਨ ਨਹੀਂ ਕਰਨਾ, ਅਸੀਂ ਨਿਤਾ-ਪ੍ਰਤੀ ਸੰਗਤਾਂ ਨੂੰ ਕੀਰਤਨ ਸੁਣੀਂਦੇ ਸਾਂ, ਪਰ ਅਸਾਡੀ ਇੱਕ ਮੰਗ ਵੀ ਪੂਰੀ ਨਾ ਕੀਤੀ। ਸਤਿਗੁਰਾਂ ਦੇ ਪਾਸ ਕੀਰਤਨ ਕਰ ਕੇ ਅਸੀਂ ਕੀ ਲੈ ਲਿਆ। ਇਸ ਤਰ੍ਹਾਂ ਦੇ ਬਚਨ ਬੋਲਦੇ ਹੋਏ ਘਰ ਪੁਜੇ ਪਰ ਦੂਸਰੇ ਦਿਨ ਕੀਰਤਨ ਕਰਨ ਵਾਸਤੇ ਨਾ ਆਏ। ਕੀਰਤਨ ਦੇ ਰਸੀਏ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਰਬਾਬੀ ਨਹੀਂ ਆਏ ਜਾ ਕੇ ਘਰੋਂ ਬੁਲਾ ਲਿਆਓ।

ਦਿਵਸ ਆਗਲੇ ਜਬਿ ਹੀ ਜਾਨੇ। ਸਿੱਖਯਨਿ ਸੋ ਤਬਿ ਬਾਕ ਬਖਾਨੇ॥੩੫॥

'ਨਹੀਂ ਰਬਾਬੀ ਚਲਿ ਕਰਿ ਆਏ। ਜਹੁ ਸਦਨ ਤੇ ਲ੍ਯਾਉ ਬੁਲਾਏ’।

ਹਜ਼ੂਰ ਦਾ ਹੁਕਮ ਸੁਣਕੇ ਭਾਈ ਗੁਰਦਾਸ ਜੀ ਇਨ੍ਹਾਂ ਦੇ ਘਰ ਗਏ ਅਤੇ ਕਿਹਾ- ਗੁਰੂ ਪਿਆਰਿਓ ! ਵਡਭਾਗੀਓ ! ਚਲੋ ਤੁਹਾਨੂੰ ਸੰਗਤ ਉਡੀਕਦੀ ਹੈ, ਸਤਿਗੁਰਾਂ ਨੇ ਆਪ ਸੱਦਣ ਵਾਸਤੇ ਮੈਨੂੰ ਭੇਜਿਆ ਹੈ।

ਉਠਹੁ ਚਲਹੁ ਬਡਭਾਗ ਤੁਮਾਰਾ। ਸਤਿਗੁਰ ਸਿਮਰਤਿ ਤੁਮਹੁ ਹਕਾਰਾ।

ਤਾਂ ਇਹ ਦੋਵੇਂ ਹੰਕਾਰ ਵਿਚ ਬੋਲੇ- ਅਸੀਂ ਗੁਰਾਂ ਪਾਸ ਜਾਕੇ ਕੀ ਲੈ ਲਿਆ ਹੈ, ਜਦੋਂ ਅਸੀਂ ਜਾ ਕੇ ਕੀਰਤਨ ਕਰਦੇ ਹਾਂ, ਤਾਂ ਸੰਗਤ ਆ ਜੁੜਦੀ ਹੈ। ਫੇਰ ਗੁਰੂ ਸਾਹਿਬ ਜੀ ਗੱਦੀ ਲਾ ਕੇ ਬੈਠਦੇ ਤੇ ਆਪਣੀ ਪੂਜਾ ਕਰਾਉਂਦੇ ਹਨ। ਜੇ ਅਸੀਂ ਨਾ ਗਏ ਤਾਂ ਕਿਸੇ ਸਿੱਖ ਨੇ ਉਨ੍ਹਾਂ ਪਾਸ ਨਹੀਂ ਆਉਣਾ।

ਇਸ ਤਰ੍ਹਾਂ ਅਸ਼ਰਧਾ ਵਾਲੇ ਬਚਨ ਸੁਣਕੇ ਭਾਈ ਗੁਰਦਾਸ ਜੀ ਨੇ ਉਨ੍ਹਾਂ ਨੂੰ

247 / 355
Previous
Next