Back ArrowLogo
Info
Profile

ਇਮ ਬਿਚਾਰ ਕਰਿ ਭੇ ਗੁਰ ਤ੍ਯਾਰੀ। ਜਿਨ ਸੁਭਾਵ ਪਰ ਕਵਿ ਬਲਿਹਾਰੀ॥ ੫੨॥

(ਗੁਰ ਪ੍ਰਤਾਪ ਸੂਰਜ, ਰਾਸਿ ੩, ਅੰਸੂ ੪੩)

ਗ਼ਰੀਬ ਨਿਵਾਜ ਸਤਿਗੁਰੂ ਜੀ ਇਨ੍ਹਾਂ ਦੇ ਘਰ ਪੁਜੇ (ਜੋ ਭਾਈ ਸਾਲ੍ਹੋ ਦੀ ਧਰਮਸਾਲਾ ਦੇ ਪਾਸ ਸੀ) ਪਰ ਉਹ ਤ੍ਰਿਲੋਕੀ ਨਾਥ ਸਤਿਗੁਰਾਂ ਨੂੰ ਘਰ ਵਿਚ ਆਇਆ ਦੇਖ ਕੇ ਵੀ ਉੱਠਕੇ ਖੜੇ ਨਾ ਹੋਏ। ਨਾ ਹੀ ਮੱਥਾ ਟੇਕਿਆ। ਚੁੱਪ ਧਾਰਨ ਕਰ ਕੇ ਬੈਠੇ ਹੀ ਰਹੇ।

ਪੌਰ ਪ੍ਰਵੇਸ਼ੇ ਸਦਨ ਮਹਿ ਸ੍ਰੀ ਅਰਜਨ ਠਾਢੇ।

ਦੇਖਿ, ਨ ਆਦਰ ਉਠਿ ਕਰਯੋ ਉਰ ਗਰਬ ਜੁ ਬਾਢੇ।।੩।।

ਬੈਠਿ ਰਹੇ ਦੋਨਹੁ ਮੁਗਧ ਮੁਖ ਧਰਿ ਕਰਿ ਮੌਨਾ।

ਮਹਿਮਾ ਲਖਹਿ ਨ ਗੁਰੂ ਕੀ, ਚਲਿ ਆਏ ਭੌਨਾ॥

(ਗੁਰਪ੍ਰਤਾਪ ਸੂਰਜ ਰਾਸ ੩ ਅੰਸੂ ੪੪)

ਸਤਿਗੁਰੂ ਜੀ ਕਹਿਣ ਲਗੇ ਪ੍ਰੇਮੀਓ ! ਇਹੋ ਜਿਹਾ ਕੀ ਕਾਰਨ ਹੈ ਜਿਸ ਤੇ ਤੁਸੀਂ ਇਤਨੀ ਸਖ਼ਤ ਨਰਾਜ਼ਗੀ ਧਾਰਨ ਕਰੀ ਬੈਠੇ ਹੋ ਧਨ ਤਾਂ ਆਉਣ ਜਾਣ ਵਾਲੀ ਚੀਜ਼ ਹੈ? ਇਹ ਕਿਸੇ ਪਾਸ ਸਦਾ ਨਹੀਂ ਟਿਕਦਾ ਧਨ ਵਾਸਤੇ ਕਿਉਂ ਨਰਾਜ਼ ਹੋਏ ਹੋ। ਚਲੋ ਤੁਹਾਨੂੰ ਜਿਤਨਾ ਕਹੋ ਉਤਨਾ ਹੀ ਧਨ ਦੇ ਦੇਂਦੇ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖ਼ਜ਼ਾਨੇ ਵਿਚ ਕਿਸੇ ਪਰਕਾਰ ਦੀ ਕਮੀ ਨਹੀਂ ਹੈ। ਇਹ ਗੱਲ ਸੁਣਕੇ ਦੋਵੇਂ ਭਰਾ ਬੜੇ ਗੁੱਸੇ ਵਿਚ ਬੋਲੇ-

ਅਸੀਂ ਤਾਂ ਇਤਨਾ ਚਿਰ ਤੁਹਾਡੇ ਪਾਸ ਕੀਰਤਨ ਕਰ ਕੇ ਐਵੇਂ ਹੀ ਸਮਾਂ ਬਿਤੀਤ ਕੀਤਾ ਹੈ, ਅਸਾਨੂੰ ਲਾਭ ਕੋਈ ਨਾ ਹੋਇਆ। ਨਾ ਅਸਾਨੂੰ ਉਸ ਗੁਰੂ ਨਾਨਕ ਦੇ ਖ਼ਜ਼ਾਨੇ ਦਾ ਹੀ ਪਤਾ ਲਗਿਆ ਕਿ ਉਹ ਤੁਸਾਂ ਕਿੱਥੇ ਰੱਖਿਆ ਹੋਇਆ ਹੈ? ਇੱਕ ਹਜ਼ਾਰ ਰੁਪਿਆ ਵਿਆਹ ਤੇ ਲਗਦਾ ਹੈ ਤੇ ਤੁਸਾਂ ਨੇ ਇੱਕ ਸੌ ਹੀ ਦਿੱਤਾ ਹੈ। ਜੇ ਇਤਨਾ ਚਿਰ ਕਿਸੇ ਹੋਰ ਪਾਸ ਕੀਰਤਨ ਕਰਦੇ ਤਾਂ ਉਸ ਪਾਸੋਂ ਮਨਮੰਗੀ ਮੁਰਾਦ ਪਾ ਲੈਂਦੇ। ਹੁਣ ਤੁਹਾਡੇ ਪਾਸ ਕੀਰਤਨ ਨਹੀਂ ਕਰਨਾ ਕਿਸੇ ਹੋਰ ਪਾਸ ਕੀਰਤਨ ਕਰ ਕੇ ਉਸਨੂੰ ਗੁਰੂ ਬਣਾ ਕੇ ਮਨ ਮਰਜ਼ੀ ਦਾ ਧਨ ਪਾਵਾਂਗੇ। ਯਥਾ-

ਅਪਰ ਥਾਨ ਰਹਿ ਕਰਿ ਕਹੂੰ ਨਿਜ ਰਾਗ ਸੁਨਾਵੈਂ।

ਲੇਹਿ ਦਰਬ ਉਰ ਭਾਵਤੋ, ਕਹਿ ਤਾਨ ਰਿਝਾਵੈਂ।

ਜਿਤੈ ਬਰਖ ਤੁਮ ਢਿਗ ਰਹੇ ਬਿੱਦਯਾ ਨਿਜ ਖੋਈ।

ਸੁਨਿ ਰੀਝਤਿ ਜਾਨਤਿ ਗੁਨਨਿ ਪੈ ਮੌਜ ਨ ਕੋਈ॥੭॥

(ਗੁਰਪ੍ਰਤਾਪ ਸੂਰਜ ਰਾਸ ੩ ਅੰਸੂ ੪੪)

ਏਸ ਪ੍ਰਕਾਰ ਢੀਠ ਪੁਣੇ ਦੇ ਬਚਨ ਸੁਣਕੇ ਸਤਿਗੁਰ ਦੇਵ ਜੀ ਸ਼ਾਂਤ ਚਿੱਤ ਰਹੇ। ਕਿਸੇ ਪਰਕਾਰ ਦਾ ਉੱਤਰ ਨਾ ਦਿੱਤਾ। ਹੰਕਾਰੀ ਦੁਸ਼ਟ ਫੇਰ ਬੋਲੇ-

ਤੁਹਾਡੀ ਗੱਦੀ ਅਸਾਡੇ ਕੀਰਤਨ ਨਾਲ ਹੀ ਹੈ। ਅਸਾਡੇ ਕੀਰਤਨ ਨਾਲ ਹੀ ਸੰਗਤ ਆ ਕੇ ਜੁੜਦੀ ਹੈ ਤਾਂ ਤੁਸੀਂ ਆਪਣੀ ਪੂਜਾ ਕਰਾਉਂਦੇ ਹੋ। ਸਾਥੋਂ ਬਗੈਰ ਇਕੱਲੇ ਕੀ ਕਰੋਗੇ? ਅਸੀਂ

249 / 355
Previous
Next