

ਹੀ ਗੁਰਤਾ ਗੱਦੀ ਦਾ ਮੂਲ ਕਾਰਨ ਹਾਂ।
ਦੇਖੋ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਨਹੀਂ ਸੀ ਜਾਣਦਾ ਜਦੋਂ ਅਸਾਡੇ ਮਰਦਾਨੇ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੱਤਾਂ ਦੀਪਾਂ ਵਿਚ ਮਸ਼ਹੂਰ ਹੋ ਗਏ।
ਇਸੇ ਤਰ੍ਹਾਂ ਸਤਿਗੁਰੂ ਅੰਗਦ ਦੇਵ ਜੀ ਨੂੰ ਅਤੇ ਤੀਸਰੇ ਪਾਤਿਸ਼ਾਹ ਜੀ ਨੂੰ ਰਬਾਬੀਆਂ ਨੇ ਹੀ ਪਰਗਟ ਕੀਤਾ। ਤੁਹਾਡੇ ਪਿਤਾ ਚੌਥੇ ਪਾਤਿਸ਼ਾਹ ਪਾਸ ਵੀ ਕੀਰਤਨ ਹੁੰਦਾ ਜਾਣਕੇ ਸੰਗਤ ਆਉਂਦੀ ਸੀ। ਤੁਹਾਨੂੰ ਵੀ ਅਸਾਂ ਨੇ ਮਸ਼ਹੂਰ ਕੀਤਾ ਹੈ ਪਰ ਤੁਸੀਂ ਅਸਾਡੀ ਕੋਈ ਕਦਰ ਨਾ ਕੀਤੀ।
ਸ੍ਰੀ ਨਾਨਕ ਪੂਰਬ ਭਏ ਜਗ ਕਿਨਹੁ ਨ ਜਾਨਯੋ।
ਮਰਦਾਨਾ ਜਬਿ ਰਾਖਿਓ ਸਭਿ ਮਹਿਂ ਪ੍ਰਗਟਾਨਯੋ।
ਸ੍ਰੀ ਅੰਗਦ ਗੁਰੁ ਅਮਰ ਜੀ ਤੁਮਰੋ ਪਿਤ ਜੋਈ।
ਪ੍ਰਗਟ ਰਬਾਬੀ ਕਰਤ ਭੇ ਇਮ ਲਖੈ ਨ ਕੋਈ॥ ੮॥
ਤੁਮ ਢਿਗ ਹਮ ਕਿਰਤਨ ਕਰੈਂ, ਗੁਰ ਮਹਿਮਾ ਗਾਵੈਂ।
ਸੁਨਿ ਸੁਨਿ ਸਿਖ ਬਹੁ ਦੇਸ਼ ਕੇ ਬਸਤੂ ਗਨ ਲਯਾਵੈਂ।
ਗੁਰੂ ਗੁਰੂ ਉਚਰਹਿ ਤੁਮੈ ਪੂਜਹਿ ਧਨ ਆਨੈਂ।
ਸੁਨਿ ਕਰਿ ਹਮਰੇ ਰਾਗ ਕੋ ਸੰਗਤਿ ਸਭ ਮਾਨੈ॥ ੯॥
ਇਤਨੇ ਗੁਨ ਹਮਰੋ ਮਹਾਂ, ਕੁਛ ਜਾਨਯੋਂ ਨਾਂਹੀ।
ਨਾਹਿ ਤ ਆਧੀ ਭੇਟ ਕੋ ਦਿਹੁ ਹਮ ਘਰ ਮਾਹੀ।
ਅਬਿ ਜਾਨੀ ਪਰਿ ਹੈ ਭਲੇ, ਕਿਮ ਗੁਰੂ ਕਹਾਵੋ।
ਵਸਤੁ ਹਜ਼ਾਰਹੁੰ ਦਰਬ ਬਹੁ ਕੈਸੇ ਤੁਮ ਪਾਵੋ॥ ੧੦॥
ਹਮ ਅਬਿ ਰਹਿਕੇ ਅਪਰ ਢਿਗ ਲੇਂ ਗੁਰੂ ਬਨਾਈ।
ਪੂਜਾ ਹੋਵਹਿ ਤਿਸੀ ਕੀ ਮਾਨਹਿ ਸਮੁਦਾਈ।
ਹਮ ਅਧੀਨ ਕਰਿਬੋ ਗੁਰੂ, ਨਹਿ ਤੁਮ ਨੇ ਜਾਨਾ।
ਅਬਿ ਪੀਛੇ ਪਛਤਾਇ ਹੋ ਮਨਤਾ ਹੁਇ ਹਾਨਾ॥ ੧੧॥
ਜਹਾਂ ਰਾਗ ਹਮ ਕਰਹਿੰਗੇ ਗੁਰੁ ਤਿਸੈ ਬਨਾਵਹਿੰ॥
ਤੁਮਰੇ ਨਿਕਟ ਨ ਜਹਿੰਗੇ ਏਕਲ ਰਹਿ ਜਾਵਹਿੰ।
ਉਨ੍ਹਾਂ ਦੇ ਮੁਖੋਂ ਇਸ ਤਰ੍ਹਾਂ ਅਸ਼ਰਧਾ ਭਰੇ ਬਚਨ ਸੁਣਕੇ (ਗੰਭੀਰ ਹਿਰਦੇ ਵਾਲੇ) ਸਤਿਗੁਰਾਂ ਨੇ ਆਪਣੀ ਨਿੰਦਿਆ ਦਾ ਤਾਂ ਕੋਈ ਖ਼ਿਆਲ ਨਾ ਕੀਤਾ, ਪਰ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਦਿ ਚਾਰੇ ਗੁਰਾਂ ਦੀ ਨਿੰਦਿਆ ਕੀਤੀ ਤਾਂ ਧਿਰਕਾਰਾਂ ਪਾਉਂਦੇ ਹੋਏ ਹਜ਼ੂਰ ਘਰੋਂ ਬਾਹਰ ਆ ਗਏ ਅਤੇ ਆਉਂਦਿਆਂ ਹੋਇਆਂ ਕਿਹਾ ਕਿ-